ਸੁਨੱਖੀ ਪੰਜਾਬਣ ਨੇ ਦਿੱਲੀ ਦੇ ਸ਼ਾਹ ਆਡੀਟੋਰੀਅਮ ਵਿਖੇ ਆਪਣਾ ਪੰਜਵਾ ਗ੍ਰੈਂਡ ਫਿਨਾਲੇ ਧੂਮ ਧਾਮ ਨਾਲ ਮਨਾਇਆ

ਸੁਨੱਖੀ ਪੰਜਾਬਣ ਨੇ ਦਿੱਲੀ ਦੇ ਸ਼ਾਹ ਆਡੀਟੋਰੀਅਮ ਵਿਖੇ ਆਪਣਾ ਪੰਜਵਾ ਗ੍ਰੈਂਡ ਫਿਨਾਲੇ ਧੂਮ ਧਾਮ ਨਾਲ ਮਨਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 27 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦਾ ਖੂਬਸੂਰਤ ਮੰਚ ਸੁਨੱਖੀ ਪੰਜਾਬਣ ਨੇ ਦਿੱਲੀ ਚ ਸ਼ਾਹ ਆਡੀਟੋਰੀਅਮ ਵਿਖੇ ਆਪਣਾ ਪੰਜਵਾ ਗ੍ਰੈਂਡ ਫਿਨਾਲੇ ਧੂਮ ਧਾਮ ਨਾਲ ਮਨਾਇਆ।

ਦਿੱਲੀ ਦੀ ਸ਼ਾਨ ਤੇ ਪੰਜਾਬਣਾਂ ਦਾ ਮਾਣ ਸੁਨੱਖੀ ਪੰਜਾਬਣ ਆਪਣੇ ਪੰਜ ਸਾਲ ਪੂਰੇ ਕਰ ਚੁੱਕਿਆ ਹੈ। ਔਰਤਾਂ ਦੇ ਸੁਫ਼ਨਿਆਂ ਨੂੰ ਨਵੀਂ ਪਸ਼ਾਨ ਤੇ ਪੰਜਾਬੀ ਵਿਰਾਸਤ ਅਤੇ ਸੱਭਿਆਚਾਰ ਤੇ ਪਹਿਰਾ ਦੇਣ ਦੀ ਕੋਸ਼ਿਸ ਕਰਨ ਸੁਨੱਖੀ ਪੰਜਾਬਣ ਦਾ ਸ਼ਲਾਘਾ ਯੋਗ ਯਤਨ ਹੈ।

ਹਰ ਸਾਲ ਸੁਨੱਖੀ ਪੰਜਾਬਣ ਸੂਰਤ ਅਤੇ ਸੀਰਤ ਦਾ ਮੁਕਾਬਲਾ ਦਿੱਲੀ ਵਿਚ ਡਾਕਟਰ ਅਵਨੀਤ ਕੌਰ ਭਾਟੀਆ ਦੁਆਰਾ ਕਰਵਾਇਆ ਜਾਂਦਾ ਹੈ।

ਇਸ ਵਿਚ ਪਹਿਲੇ ਓਡਿਸ਼ਨ ਲਈ ਜਾਂਦੀ ਹੈ ਜਿਸ ਵਿਚ 22 ਪੰਜਾਬਣਾਂ ਦੀ ਚੋਣ ਕੀਤੀ ਜਾਂਦੀ ਹੈ, ਦਿੱਲੀ, ਹਿਮਾਚਲ, ਹਰਿਆਣਾ, ਯੂਪੀ, ਪੰਜਾਬ ਦੇ ਵੱਖ ਵੱਖ ਸੂਬੇਆਂ ਤੋਂ ਪੰਜਾਬਣਾਂ ਇਸ ਮੁਕਾਬਲੇ ਵਿਚ ਸ਼ਾਮਿਲ ਹੁੰਦੀਆਂ ਹਨ। 

ਇਸ ਤੋਂ ਬਾਅਦ ਸਲੈਕਟ ਹੋਈਆਂ ਪੰਜਾਬਣਾਂ ਨੂੰ ਕੁਝ ਦਿਨ ਸਟੇਜ ਤੇ ਚਲਣਾ, ਪੰਜਾਬੀ ਮਾਂ ਬੋਲੀ ਬੋਲਣਾ, ਪੜ੍ਹਨਾ ਅਤੇ ਮੁੱਖ ਰੂਪ ਤੇ ਲਿਖਣਾ ਸਿਖਾਇਆ ਜਾਂਦਾ ਹੈਂ। ਇਸ ਸਾਲ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨਾਂ ਪ੍ਰਾਪਤ ਹੋਈਆਂ ਅਤੇ ਮੁਕਾਬਲੇ ਵਿੱਚ ਦਿੱਲੀ, ਮਥੁਰਾ, ਕਾਨਪੁਰ, ਫਰੀਦਾਬਾਦ, ਪੰਜਾਬ ਦੇ ਜ਼ਿਲ੍ਹਿਆਂ ਰੋਪੜ, ਸੰਗਰੂਰ, ਫ਼ਿਰੋਜ਼ਪੁਰ, ਹੁਸ਼ਿਆਰਪੁਰ ਤੋਂ ਭਾਰੀ ਭਾਗੀਦਾਰੀ ਵੇਖੀ ਗਈ। ਜਿਸ ਵਿੱਚੋਂ ਕੁੱਲ 22 ਸੁੰਨਖੀਆਂ ਦੀ ਚੋਣ ਕੀਤੀ ਗਈ।

ਸਾਰੇ ਚੁਣੇ ਹੋਏ ਪ੍ਰਤਿਭਾਗਿਆਂ ਨੇ ਸਾਡੇ ਮਾਣਯੋਗ ਜੱਜ ਸਾਹਿਬਾਂਨਾ "ਪੁਨੀਤ ਕੋਚਰ (ਸੋਸ਼ਲ ਮੀਡੀਆ ਦੀ ਹਸਤੀ), ਪ੍ਰੋਫੈਸਰ ਕੁਲਵੀਰ ਗੋਜਰਾ (ਦਿੱਲੀ ਯੂਨੀਵਰਸਿਟੀ ਪੰਜਾਬੀ ਵਿਭਾਗ), ਨਵਨੀਤ ਕੌਰ (ਅਦਾਕਾਰਾ), ਸਮਰੀਨ ਹਂਸੀ (ਸਾਬਕਾ ਮਿਸਿਜ਼ ਇੰਡੀਆ), ਮਨਦੀਪ ਕੌਰ ਸੂਰੀ (ਜੇਤੂ ਸੀਜ਼ਨ 2), ਅਰਸ਼ਦੀਪ ਕੌਰ (ਨਿਊਜ਼ ਐਂਕਰ ਪੰਜਾਬ ਟਾਕ), ਡਾ. ਸ਼੍ਰੀਕਾਂਤ ਜੁਨੇਜਾ (ਅਦਾਕਾਰ ਅਤੇ ਪ੍ਰੇਰਕ ਸਪੀਕਰ) ਦੇ ਸਾਹਮਣੇ ਆਪਣੀ ਅਦਾਕਾਰੀ ਦਾ ਪ੍ਰਦਰਸ਼ਨ ਕੀਤਾ।

ਟੈਲੇਂਟ ਰਾਊਂਡ ਵਿੱਚ ਸੁਨੱਖੀ ਪੰਜਾਬਣ ਦੇ ਸਾਰੇ ਪ੍ਰਤੀਭਾਗੀਆਂ ਨੇ ਭਰੂਣ ਹੱਤਿਆ, ਤੇਜ਼ਾਬੀ ਹਮਲੇ ਅਤੇ ਪੰਜਾਬੀ ਗੀਤਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਪੇਸ਼ਕਾਰੀ ਕਰਕੇ ਸ਼ਾਨਦਾਰ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਅਤੇ ਸਵਾਲ-ਜਵਾਬ ਰਾਊਂਡ ਵਿੱਚ ਜੱਜਸਾਹਿਬਾਨਾ ਦੇ ਸਾਰੇ ਸਵਾਲਾਂ ਦੇ ਜਵਾਬ ਬੜੇ ਸੁਜਾਜੇ ਡੰਗ ਨਾਲ ਦਿੱਤੇ। ਸਾਰੀਆਂ ਮੁਟਿਆਰਾ ਨੂੰ ਕਿਸੀ ਨਾ ਕਿਸੀ ਟਾਈਟਲ ਨਾਲ ਸਨਮਾਨਿਤ ਕੀਤਾ ਜਿਦੇ ਵਿਚ "ਮ੍ਰਿਗ ਨੈਨੀ, ਬਿਊਟੀਫੁੱਲ ਡਰੈੱਸ, ਬਿਊਟੀਫੁੱਲ ਸਮਾਈਲ" ਆਦਿ ਸੀ।

ਸਾਰੇ ਪ੍ਰਤਿਭਾਗਿਆਂ ਦੇ ਪ੍ਰਦਰਸ਼ਨ ਨੂੰ ਦੇਖਣ ਤੋਂ ਬਾਅਦ ਜੱਜ ਸਾਹਿਬਾਨਾਂ ਨੇ ਆਪਣੀਆਂ ਮਾਹਿਰ ਅੱਖਾਂ ਨਾਲ ਪੰਜਾਬ ਦੀ ਹਰਪ੍ਰੀਤ ਕੌਰ ਰੋਪੜ ਨੂੰ ਸੋਹਣੀ ਪੰਜਾਬਣ ਸੀਜ਼ਨ 5 ਦੀ ਜੇਤੂ ਕਰਾਰ ਦਿੱਤਾ। ਜੰਮੂ ਦੀ ਜਸਮੀਤ ਕੌਰ ਨੂੰ ਪਹਿਲੀ ਰਨਰ ਅੱਪ ਅਤੇ ਦਿੱਲੀ ਦੀ ਜਸਲੀਨ ਕੌਰ ਨੂੰ ਸੈਕਿੰਡ ਰਨਰ ਅੱਪ ਚੁਣਿਆ ਗਿਆ।

ਸੁੰਨੱਖੀ ਪੰਜਾਬਣ ਸੀਜ਼ਨ 5 ਦੇ ਤਿੰਨੋਂ ਜੇਤੂਆਂ ਨੂੰ 3100 ਰੁਪਏ ਨਕਦ ਦੇ ਨਾਲ 21 ਹਜ਼ਾਰ ਰੁਪਏ ਦੇ ਗੋਲਡ ਪਲੇਟਿਡ ਸੱਗੀ ਦੇ ਫੁੱਲ ਅਤੇ ਗਿਫਟ ਹੈਂਪਰ ਦਿੱਤੇ ਗਏ। ਉਤਰਾਖੰਡ ਟਰੈਵਲਜ਼ ਦੀ ਤਰਫੋਂ ਜੇਤੂ ਨੂੰ ਜਿਮ ਕਾਰਬੇਟ ਨੈਸ਼ਨਲ ਪਾਰਕ ਅਤੇ ਪਹਿਲੇ ਅਤੇ ਦੂਜੇ ਰਨਰ ਅੱਪ ਨੂੰ ਅੰਮ੍ਰਿਤਸਰ ਦੀ ਯਾਤਰਾ ਦਾ ਗਿਫਟ ਹੈਮਪਰ ਦਿੱਤੀ। ਇਸ ਦੇ ਨਾਲ ਹੀ ਆਪਣੀ ਕਿਸਮਤ ਅਜਮਾਉਣ ਲਈ ਕਈ ਪ੍ਰਤਿਭਾਗਿਆਂ ਨੂੰ ਲਘੂ ਫਿਲਮਾਂ ਲਈ ਵੀ ਚੁਣਿਆ ਗਿਆ। ਇਸ ਦੇ ਨਾਲ ਹੀ ਸੁਨੱਖੀ ਪੰਜਾਬਣ ਸੀਜ਼ਨ 5 ਦਾ ਗ੍ਰੈਂਡ ਫਿਨਾਲੇ ਬੜੇ ਉਤਸ਼ਾਹ ਨਾਲ ਸੰਪੰਨ ਹੋਇਆ।

ਡਾੱ.ਅਵਨੀਤ ਕੌਰ ਭਾਟੀਆ ਨੇ ਇਸ ਬਾਰੇ ਗਲ ਕਰਦਿਆ ਹੋਇਆ ਦੱਸਿਯਾ “ਇਹ ਸ਼ੋਅ ਮੇਰੀ ਸਵਰਗੀ ਮਾਂ ਦਵਿੰਦਰ ਕੌਰ ਦਾ ਸੁਪਨਾ ਹੈ ਜਿਸਦਾ ਉਦੇਸ਼ ਸਾਡੀ ਮਾਂ ਬੋਲੀ ਪੰਜਾਬੀ, ਪੰਜਾਬੀ ਸੱਭਿਆਚਾਰ ਅਤੇ ਵਿਰਸੇ ਨੂੰ ਉਤਸ਼ਾਹਿਤ ਕਰਨਾ ਹੈ। ਨੌਜਵਾਨਾਂ ਨੂੰ ਸਸ਼ਕਤ ਕਰਨ ਅਤੇ ਪੰਜਾਬੀ ਸੱਭਿਆਚਾਰ ਦੇ ਵਿਰਸੇ ਨੂੰ ਸੰਭਾਲਣ ਲਈ ਵੀ ਇਹ ਸਭ ਤੋਂ ਵਧੀਆ ਪਲੇਟਫਾਰਮ ਹੈ। ਮੇਰਾ ਮੰਨਣਾ ਹੈ ਕਿ ਹਰ ਕੋਈ ਆਪਣੇ ਤਰੀਕੇ ਨਾਲ ਵਿਲੱਖਣ ਹੈ, ਹਰ ਕੋਈ ਇੱਕ ਕੀਮਤੀ ਹੀਰਾ ਹੈ। ਤੁਹਾਨੂੰ ਬੱਸ ਉਸ ਹੀਰੇ ਨੂੰ ਨਿਖਾਰਨ ਦੀ ਲੋੜ ਹੈ।”