ਪੰਜਾਬਣਾਂ ਕਰਨ ਲਗੀਆਂ ਘੋੜਿਆਂ ਦਾ ਕਾਰੋਬਾਰ

ਪੰਜਾਬਣਾਂ ਕਰਨ ਲਗੀਆਂ ਘੋੜਿਆਂ ਦਾ ਕਾਰੋਬਾਰ

*ਕਈ ਮੁਟਿਆਰਾਂ ਨੇ ਸਟਂਡ ਫਾਰਮ ਖੋਲੇ,ਬੇਰੁਜ਼ਗਾਰਾਂ ਲਈ ਬਣੀਆਂ ਰੌਲ ਮਾਡਲ

ਘੋੜੇ ਪਾਲਣਾ ਕਦੇ ਮਰਦਾਂ ਦਾ ਸ਼ੌਕ ਹੁੰਦਾ ਸੀ ਪਰ ਹੁਣ ਕੁੜੀਆਂ ਨੇ ਵੀ ਇਸ ਖੇਤਰ ’ਚ ਪੈਰ ਧਰਿਆ ਹੈ। ਉਹ ਸਿਰਫ਼ ਘੋੜੇ ਪਾਲਣ ਤਕ ਹੀ ਸੀਮਤ ਨਹੀਂ ਘੋੜ ਸਵਾਰੀ ’ਚ ਵੀ ਨਾਮਣਾ ਖੱਟ ਰਹੀਆਂ ਹਨ। ਘੋੜੇ ਪਾਲਣਾ ਭਾਵੇਂ ਮਹਿੰਗਾ ਸ਼ੌਕ ਹੈ ਪਰ ਸੌਕ ਦਾ ਕੋਈ ਮੁੱਲ ਨਹੀਂ ਹੁੰਦਾ।ਪਹਿਲਾਂ ਜੰਗਾਂ-ਯੁੱਧਾਂ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਇਹ ਕਾਰੋਬਾਰ ਦਾ ਅਹਿਮ ਸਾਧਨ ਹੈ। ਲੱਖਾਂ ’ਚ ਹੁੰਦੇ ਘੋੜਿਆਂ ਦੇ ਕਾਰੋਬਾਰ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਕਿੱਤੇ ਵੱਲ ਖਿੱਚਿਆ ਹੈ ਜਿਨ੍ਹਾਂ ’ਚ ਪੰਜਾਬ ਦੀਆਂ ਧੀਆਂ ਵੀ ਸਾਮਲ ਹਨ। ਘੋੜਸਵਾਰੀ ਦੀ ਕਲਾ ਸਾਨੂੰ ਗੁਰੂ ਸਾਹਿਬਾਨ ਨੇ ਬਖ਼ਸ਼ੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਕਿਸ ਤਰ੍ਹਾਂ ਦੇ ਦੌਰ ’ਚੋਂ ਗੁਜ਼ਰੇਗਾ ਇਸ ਦਾ ਆਭਾਸ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹੋ ਗਿਆ ਸੀ। ਇਸ ਲਈ ਉਨ੍ਹਾਂ ਸਿੱਖਾਂ ਨੂੰ ਹੋਰ ਰਸਦਾਂ ਦੇ ਨਾਲ-ਨਾਲ ਘੋੜੇ ਲਿਆਉਣ ਅਤੇ ਘੋੜਸਵਾਰੀ ਦੀ ਕਲਾ ’ਚ ਨਿਪੁੰਨ ਹੋਣ ਦਾ ਆਦੇਸ਼ ਦਿੱਤਾ।ਘੋੜੇ ਦੀ ਸਾਡੀ ਜ਼ਿੰਦਗੀ ’ਚ ਬੜੀ ਅਹਿਮੀਅਤ ਹੈ। ਪਹਿਲਾਂ ਜੰਗਾਂ-ਯੁੱਧਾਂ ’ਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਹੁਣ ਇਹ ਕਾਰੋਬਾਰ ਦਾ ਅਹਿਮ ਸਾਧਨ ਹੈ। ਲੱਖਾਂ ਵਿਚ ਹੁੰਦੇ ਘੋੜਿਆਂ ਦੇ ਕਾਰੋਬਾਰ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਕਿੱਤੇ ਵੱਲ ਖਿੱਚਿਆ ਹੈ ਜਿਨ੍ਹਾਂ ’ਚ ਪੰਜਾਬ ਦੀਆਂ ਧੀਆਂ ਵੀ ਸਾਮਲ ਹਨ। ਘੋੜਸਵਾਰੀ ਦੀ ਕਲਾ ਸਾਨੂੰ ਗੁਰੂ ਸਾਹਿਬਾਨ ਨੇ ਬਖ਼ਸ਼ੀ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਕਿਸ ਤਰ੍ਹਾਂ ਦੇ ਦੌਰ ਵਿਚੋਂ ਗੁਜ਼ਰੇਗਾ ਇਸ ਦਾ ਆਭਾਸ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਹੋ ਗਿਆ ਸੀ। ਇਸ ਲਈ ਉਨ੍ਹਾਂ ਸਿੱਖਾਂ ਨੂੰ ਹੋਰ ਰਸਦਾਂ ਦੇ ਨਾਲ-ਨਾਲ ਘੋੜੇ ਲਿਆਉਣ ਅਤੇ ਘੋੜਸਵਾਰੀ ਦੀ ਕਲਾ ਵਿਚ ਨਿਪੁੰਨ ਹੋਣ ਦਾ ਆਦੇਸ਼ ਦਿੱਤਾ।

ਮਾਈ ਭਾਗੋ ਨੇ ਵੀ ਘੋੜਸਵਾਰੀ ਕਰਦਿਆਂ ਦੁਸ਼ਮਣਾਂ ਨਾਲ ਲੋਹਾ ਲਿਆ। ਕਿਹਾ ਜਾਂਦਾ ਹੈ ਕਿ ਜੰਗਾਂ ਲੜਦੇ ਸਿੰਘਾਂ ਘੋੜਿਆਂ ਦੀਆਂ ਕਾਠੀਆਂ ’ਤੇ ਸੌਂਦੇ ਸਨ। ਘੋੜਿਆਂ ਦੇ ਕਰਤੱਬ ਸਾਡੇ ਸੱਭਿਆਚਾਰਕ ਮੇਲਿਆਂ ਦੀ ਖਿੱਚ ਹਨ।  ਅੱਜ ਪੰਜਾਬ ਦੀਆਂ ਕੁਝ ਧੀਆਂ ਨਿੱਕੀ ਉਮਰੇ ਹੀ ਘੋੜਸਵਾਰੀ ’ਚ ਨਿਪੁੰਨਤਾ ਹਾਸਲ ਕਰ ਕੇ ਜਿੱਥੇ ਵਿਰਾਸਤ ਨੂੰ ਸੰਭਾਲ ਰਹੀਆਂ ਹਨ ਉੱਥੇ ਬੇਰੁਜ਼ਗਾਰੀ ਨੂੰ ਵੀ ਠੱਲ੍ਹ ਪਾ ਰਹੀਆਂ ਹਨ। ਭਵਿੱਖ ’ਚ ਪੰਜਾਬ ਦੀਆਂ ਇਹ ਧੀਆਂ ਹੋਰਾਂ ਲਈ ਵੀ ਪ੍ਰੇਰਨਾਸੋ੍ਰਤ ਬਣਨਗੀਆਂ।

ਬਠਿੰਡਾ ਦੇ ਪਿੰਡ ਰਾਮਸਰਾ ਵਿੱਚ ਐਮਬੀਏ ਦੀ ਪੜ੍ਹਾਈ ਕਰ ਰਹੀ 23 ਸਾਲਾ ਮੁਸਕਾਨ ਸਿੱਧੂ ਨੇ ਆਪਣੇ ਪਿਤਾ ਦਾ ਬੰਦ ਹੋਇਆ ਸਟੱਡ ਫਾਰਮ ਮੁੜ ਖੋਲ੍ਹ ਲਿਆ ਹੈ।ਤਿੰਨ ਘੋੜਿਆਂ ਤੇ ਇਕ ਘੋੜੀ ਦੀ ਮਾਲਕਣ ਮੁਸਕਾਨ ਸਿੱਧੂ ਪੰਜਾਬੀ ਦੇ ਕਈ ਸੱਭਿਆਚਾਰਕ ਮੇਲਿਆਂ ’ਚ ਘੋੜਿਆਂ ਦੀ ਨੁਮਾਇੰਸ਼ ਕਰ ਕੇ ਹਰ ਵਰਗ ਦਾ ਪਿਆਰ ਹਾਸਲ ਕਰ ਰਹੀ ਹੈ। ਮੁਸਕਾਨ ਸਿੱਧੂ ਵਾਸੀ ਰਾਮਸਰਾ, ਬਠਿੰਡਾ ਅਨੁਸਾਰ ਉਸ ਦੇ ਪਿਤਾ ਗੁਰਨਿੰਦਰ ਸਿੰਘ (ਮਿੱਟੂ ਰਾਮਸਰਾ) ਉਸ ਦੇ ਜਨਮ ਤੋਂ ਪਹਿਲਾਂ ਦੇ ਹੀ ਘੋੜੇ ਰੱਖਦੇ ਆ ਰਹੇ ਹਨ। ਇਸੇ ਕਾਰਨ ਹੀ ਉਸ ਦਾ ਘੋੜਿਆਂ ਨਾਲ ਮੋਹ ਪੈ ਗਿਆ। 23 ਸਾਲ ਦੀ ਉਮਰ ਵਿਚ ਮੁਸਕਾਨ ਸਿੱਧੂ ਨੂੰ ਆਪਣੇ ਪਾਲੇ ਘੋੜੇ ਦੇ ਸੁਭਾਅ ਦੀ ਪੂਰੀ ਜਾਣਕਾਰੀ ਹੈ ਤੇ ਉਹ ਘੋੜਿਆਂ ਦੇ ਸੁਭਾਅ ਅਨੁਸਾਰ ਉਨ੍ਹਾਂ ਨਾਲ ਤਾਲਮੇਲ ਬਿਠਾਉਂਦੀ ਹੈ।

ਮੁਸਕਾਨ ਦੇ ਪਿਤਾ ਗੁਰਨਿੰਦਰ ਸਿੰਘ ਤੇ ਮਾਤਾ ਖ਼ੁਸ਼ੀਵਿੰਦਰ ਕੌਰ ਹਮੇਸ਼ਾ ਉਸ ਨੂੰ ਘੋੜਦੌੜ ਤੇ ਹੋਰ ਸ਼ੌਕਾਂ ਨੂੰ ਪੂਰਾ ਕਰਨ ਲਈ ਉਸ ਨੂੰ ਹਮੇਸ਼ਾ ਪ੍ਰੇਰਿਤ ਕਰਦੇ ਹਨ। ਇਸ ਤੋਂ ਇਲਾਵਾ ਮੁਸਕਾਨ ਪੇਂਟਿੰਗ, ਸਿਲਾਈ ਕਢਾਈ ਦਾ ਵੀ ਸ਼ੌਕ ਰੱਖਦੀ ਹੈ। ਮੁਸਕਾਨ ਸਿੱਧੂ ਕਹਿੰਦੀ ਹੈ ਕਿ ਉਸ ਨੂੰ ਉਸ ਵੇਲੇ ਬਹੁਤ ਵਧੀਆ ਲੱਗਦਾ ਹੈ ਜਦ ਛੋਟੇ-ਛੋਟੇ ਬੱਚੇ ਉਤਸੁਕਤਾ ਨਾਲ ਉਸ ਤੋਂ ਘੋੜਿਆਂ ਦੀ ਜਾਣਕਾਰੀ ਲੈਂਦੇ ਹਨ ਤੇ ਉਸ ਨੂੰ ਉਸ ਦੇ ਘੋੜਿਆਂ ਕਾਰਨ ਆ ਕੇ ਜਾਣਦੇ ਹਨ।

ਮੁਸਕਾਨ ਵਾਂਗ ਹੀ ਸ੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਕੋਮਲ ਅਤੇ ਸਿਰਸਾ ਖੁਸ਼ੀ ਨੇ ਵੀ ਘੋੜਿਆਂ ਦਾ ਸਫ਼ਲ ਕਾਰੋਬਾਰ ਸ਼ੁਰੂ ਕੀਤਾ ਹੈ।ਮੁਸਕਾਨ ਸਿੱਧੂ ਅਨੁਸਾਰ ਉਨ੍ਹਾਂ ਦੇ ਪਿਤਾ ਨੂੰ 2012 ਵਿੱਚ ਇਹ ਸਟੱਡ ਫਾਰਮ ਬੰਦ ਕਰਨਾ ਪਿਆ ਸੀ।ਉਸਨੇ ਦਸਿਆ ਕਿ ਮੈਂ ਆਪਣੇ ਪਿਤਾ ਨੂੰ ਸਟੱਡ ਫਾਰਮ ਨੂੰ ਦੋਬਾਰਾ ਸ਼ੁਰੂ ਕਰਨ ਲਈ ਕਿਹਾ ਉਸ ਤੋਂ ਬਾਅਦ ਮੇਰਾ ਸਫ਼ਰ ਸ਼ੁਰੂ ਹੋਇਆ।ਮੁਸਕਾਨ ਨੇ ਦੱਸਿਆ,ਕਿ ਮੈਂ ਲਾਕਡਾਊਨ ਦੌਰਾਨ ਘਰ ਵਾਪਸ ਆਈ ਅਤੇ ਜਾਨਵਰਾਂ ਦੀ ਅਣਹੋਂਦ ਕਰਨ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗੀ।ਉਨ੍ਹਾਂ ਅੱਗੇ ਦੱਸਿਆ ਕਿ ਜੇਕਰ ਕੁੜੀਆਂ ਇਸ ਕਿਰਤ ਦੀ ਚੋਣ ਕਰਦੀਆਂ ਹਨ ਤਾਂ ਇਸ ਬਾਰੇ ਨਕਾਰਾਤਮਕ ਗੱਲ ਨਹੀਂ ਹੋਣੀ ਚਾਹੀਦੀ, ਕਿਉਂਕਿ ਪੱਛਮੀ ਦੇਸ਼ਾਂ ਵਿੱਚ ਇਹ ਮੁੱਖ ਤੌਰ 'ਤੇ ਔਰਤਾਂ ਵਲੋਂ ਚਲਾਇਆ ਜਾਂਦਾ ਹੈ।ਮੁਸਕਾਨ ਨੇ  ਦੱਸਿਆ, "ਸਟੱਡ ਕਾਰੋਬਾਰ ਵਿੱਚ ਆਮਦਨ ਦੇ ਬਹੁਤ ਸਾਰੇ ਤਰੀਕੇ ਹਨ, ਜਿਵੇਂ ਕਿ ਘੋੜ ਸਵਾਰੀ ਇੱਕ ਖੇਡ ਹੈ, ਘੋੜੇ ਦੀ ਵਿਕਰੀ ਅਤੇ ਖਰੀਦਦਾਰੀ ਅਤੇ ਘੋੜਿਆਂ ਦੀ ਬ੍ਰੀਡਿੰਗ।

ਮੁਸਕਾਨ ਦੇ ਪਿਤਾ ਗੁਰਿੰਦਰ ਸਿੰਘ ਸਿੱਧੂ ਨੂੰ ਵੀ ਆਪਣੀ ਧੀ ਉੱਤੇ ਮਾਣ ਹੈ।ਉਹ ਕਹਿੰਦੇ ਹਨ ਕਿ ਕੁੜੀਆਂ ਨੂੰ ਸਟੱਡ ਕਾਰੋਬਾਰ ਦੀ ਚੋਣ ਕਰਨ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ।

ਬਚਪਨ ਤੋਂ ਹੀ ਘੋੜਿਆਂ ਪ੍ਰਤੀ ਸਨੇਹ ਰੱਖਣ ਵਾਲੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ 16 ਸਾਲ ਦੀ ਕੌਮਲਪ੍ਰੀਤ ਕੌਰ ਭੁੱਲਰ ਇਸ ਸਮੇਂ 13-14 ਮਰਵਾੜੀ ਘੋੜਿਆਂ ਦੀ ਮਾਲਕਣ ਹੈ। ਪਿੰਡ ਥਾਂਦੇਵਾਲਾ, ਸ੍ਰੀ ਮੁਕਤਸਰ ਸਾਹਿਬ ਦੀ ਵਸਨੀਕ ਕੋਮਲ ਦੇ ਪਿਤਾ ਸੁਖਚੈਨ ਸਿੰਘ ਭੁੱਲਰ ਤੇ ਮਾਤਾ ਮਨਦੀਪ ਕੌਰ ਆਪਣੀ ਧੀ ਦੀ ਤਰੱਕੀ ਲਈ ਮੋਢੇ ਨਾਲ ਮੋਢਾ ਜੋੜ ਕੇ ਉਸ ਦਾ ਸਾਥ ਦੇ ਰਹੇ ਹਨ। ਕੋਮਲਪ੍ਰੀਤ ਨੂੰ ਬਚਪਨ ਤੋਂ ਹੀ ਘੋੜਿਆਂ ਦਾ ਸ਼ੌਕ ਸੀ ਪਰ ਹੁਣ ਉਹ ਇਨ੍ਹਾਂ ਨੂੰ ਸ਼ੌਕ ਦੇ ਨਾਲ-ਨਾਲ ਬਿਜ਼ਨੈੱਸ ਵਜੋਂ ਅਪਣਾ ਰਹੀ ਹੈ। ਘੋੜਿਆਂ ਦੇ ਸਾਂਭ-ਸੰਭਾਲ ਬਾਰੇ ਕੋਮਲਪ੍ਰੀਤ ਕਹਿੰਦੀ ਹੈ ਕਿ ਉਹ ਇਨ੍ਹਾਂ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਤਰ੍ਹਾਂ ਮੰਨਦੀ ਹੈ ਤੇ ਜੋ ਘੋੜਿਆਂ ’ਤੇ ਖ਼ਰਚ ਆਉਦਾ ਹੈ ਉਸ ਤੋਂ ਕਿਤੇ ਜ਼ਿਆਦਾ ਇਹ ਮੋੜ ਦਿੰਦੇ ਹਨ।ਉਨ੍ਹਾਂ ਦੱਸਿਆ, “ਮੈਂ ਮਾਰਵਾੜੀ ਘੋੜਿਆਂ ਦੀ ਨਸਲ ਵਿੱਚ ਸੁਧਾਰ ਕਰਨ ਦਾ ਟੀਚਾ ਰੱਖ ਰਹੀ ਹਾਂ। ਮੈਂ ਆਪਣੇ ਫਾਰਮ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇਕ ਘੋੜਿਆਂ ਦੀ ਚੰਗੀ ਨਸਲ ਪੈਦਾ ਕਰਨਾ ਚਾਹੁੰਦੀ ਹਾਂ।”ਘੋੜਸਵਾਰੀ ਦੇ ਨਾਲ-ਨਾਲ ਕੋਮਲਪ੍ਰੀਤ ਦਾ ਸੁਪਨਾ ਯੂਪੀਐੱਸਸੀ ਕਲੀਅਰ ਕਰਨਾ ਚਾਹੁੰਦੀ ਤਾਂ ਜੋ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਮਾਪਿਆਂ ਨੂੰ ਹੋਰ ਵੀ ਮਾਣ ਮਹਿਸੂਸ ਕਰਵਾ ਸਕੇ।

ਕੋਮਲ ਦੇ ਪਿਤਾ ਸੁਖਚੈਨ ਸਿੰਘ ਭੁੱਲਰ ਦੱਸਦੇ ਹਨ, “ਕੋਮਲ ਨੇ ਆਪਣੇ ਤੌਰ 'ਤੇ ਸਟੱਡ ਕਾਰੋਬਾਰ ਦੀ ਚੋਣ ਕੀਤੀ ਹੈ ।

ਉਨ੍ਹਾਂ ਦੱਸਿਆ ਕਿ ਹਾਲਾਂਕਿ ਉਨ੍ਹਾਂ ਨੇ ਕੋਮਲ ਨੂੰ ਘੋੜਸਵਾਰੀ ਨਹੀਂ ਸਿਖਾਈ ਪਰ ਉਸ ਨੇ ਆਪਣੇ ਆਪ ਸਿੱਖ ਕੇ ਘੋੜਸਵਾਰੀ ਦਾ ਮੁਕਾਬਲਾ ਵੀ ਜਿੱਤਿਆ ਹੈ।

12 ਸਾਲ ਦੀ ਉਮਰ ’ਚ ਰਵੀਨਾ (ਰਵੂ ਝੰਡੀ ਨਾਮ ਨਾਲ ਮਸ਼ਹੂਰ) ਨੂੰ ਘੋੜੇ ਪਾਲਣ ਦਾ ਸ਼ੌਕ ਪੈ ਗਿਆ ਸੀ। ਜ਼ਿਲ੍ਹਾ ਪਟਿਆਲਾ ਦੇ ਪਿੰਡ ਝੰਡੀ ਦੀ ਵਸਨੀਕ ਰਵੂ ਨੇ ਕਈ ਸੱਭਿਆਚਾਰਕ ਮੇਲਿਆਂ ’ਚ ਆਪਣੇ ਘੋੜਿਆਂ ਦੀ ਨੁਮਾਇਸ਼ ਕਰ ਕੇ ਸਰੋਤਿਆਂ ਦੀ ਵਾਹ-ਵਾਹੀ ਲੁੱਟੀ। ਸ਼ਾਨਦਾਰ ਘੋੜਸਵਾਰੀ ਸਦਕਾ ਰਵੂ ਨੂੰ ਕਈ ਮੇਲਿਆਂ ਤੇ ਸਮਾਗਮ ’ਚ ਸਨਮਾਨਿਤ ਵੀ ਕੀਤਾ ਗਿਆ ਹੈ। ਰਵੂ ਝੰਡੀ ਬਾਰ੍ਹਵੀ ਕਲਾਸ ਦੀ ਵਿਦਿਆਰਥਣ ਹੈ ਤੇ 16 ਸਾਲ ਦੀ ਉਮਰ ’ਚ ਹੀ ਘੋੜੇ ਤੇ ਘੋੜੀਆਂ ਦੀ ਦੇਖ-ਭਾਲ ਉਹ ਆਪ ਹੀ ਕਰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਘੋੜਿਆਂ ਦਾ ਸੁਭਾਅ ਪਤਾ ਕਰਨ ’ਚ ਕਈਆਂ ਦੀਆਂ ਉਮਰਾਂ ਬੀਤ ਜਾਂਦੀਆਂ ਹਨ ਪਰ ਇਹ ਰਵੂ ਝੰਡੀ ਦਾ ਘੋੜਿਆਂ ਪ੍ਰਤੀ ਪਿਆਰ ਹੀ ਹੈ ਜੋ ਉਹ ਉਨ੍ਹਾਂ ਦੇ ਸੁਭਾਅ ਨੂੰ ਪਰਖ ਕੇ ਉਨ੍ਹਾਂ ਦੀ ਸਵਾਰੀ ਕਰ ਰਹੀ ਹੈ। ਰਵੂ ਦੇ ਇਸ ਸ਼ੌਕ ਨੂੰ ਪੂਰਾ ਕਰਨ ’ਚ ਉਸ ਦੇ ਪਿਤਾ ਖ਼ੁਸ਼ੀ ਮੁਹੰਮਦ ਤੇ ਮਾਤਾ ਵੀਰਪਾਲ ਦਾ ਬਹੁਤ ਵੱਡਾ ਹੱਥ ਹੈ। ਰਵੂ ਪਰਿਵਾਰ ਦੀ ਪਹਿਲੀ ਮੈਂਬਰ ਸੀ ਜਿਸ ਦੇ ਦਿਮਾਗ਼ ’ਚ ਘੋੜੇ ਪਾਲਣ ਦਾ ਖ਼ਿਆਲ ਆਇਆ ਸੀ। ਇਸ ਵੇਲੇ ਉਹ ਪੰਜ ਜਾਨਵਰਾਂ ਦੀ ਮਾਲਕਣ ਹੈ। ਰਵੂ ਝੰਡੀ ਅਨੁਸਾਰ ਉਸ ਕੋਲ ਮਾਲਵੜੀ ਘੋੜੇ, ਦੋ ਨੁੱਕਰੀ ਬਸ਼ੇਰੀਆਂ ਘੋੜੀਆਂ ਤੇ ਮਜੂ ਕੇ ਲਾਈਨ ਦੀ ਇਕ ਘੋੜੀ ਹੈ। ਘੋੜਿਆਂ ਨਾਲ ਪਿਆਰ ਰੱਖਣ ਵਾਲੀ ਰਵੂ ਝੰਡੀ ਭਵਿੱਖ ’ਚ ਘੋੜਿਆਂ ਦਾ ਹਸਪਤਾਲ ਖੋਲ੍ਹ ਕੇ ਉਨ੍ਹਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਉਹ ਕਹਿੰਦੀ ਹੈ ਕਿ ਉਸ ਨੂੰ ਖ਼ੁਸ਼ੀ ਹੁੰਦੀ ਹੈ ਜਦ ਕੋਈ ਉਸ ਨੂੰ ਉਸ ਦੇ ਘੋੜਿਆਂ ਕਾਰਨ ਅਸੀਸਾਂ ਦਿੰਦਾ ਹੈ ਤੇ ਉਸ ਨਾਲ ਆਪਣੇ ਤਜਰਬੇ ਸਾਂਝੇ ਕਰਦਾ ਹੈ। ਰਵੂ ਨੂੰ ਖ਼ੁਸ਼ੀ ਹੁੰਦੀ ਹੈ ਕਿ ਪੰਜਾਬ ਦੇ ਹਰ ਵਰਗ ਤੋਂ ਘੋੜਿਆਂ ਦੇ ਸ਼ੌਕ ਕਾਰਨ ਉਸ ਨੂੰ ਸਤਿਕਾਰ ਤੇ ਪਿਆਰ ਮਿਲਦਾ ਹੈ।

20 ਸਾਲਾ ਖੁਸ਼ੀ ਜੈਲਦਾਰ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਦੇਸੂ ਜੋਧਾ ਦੀ ਰਹਿਣ ਵਾਲੀ ਹੈ, ਅਤੇ ਉਨ੍ਹਾਂ ਨੇ 2017 ਵਿੱਚ ਇੱਕ ਸਟੱਡ ਫਾਰਮ ਸ਼ੁਰੂ ਕੀਤਾ ਸੀ। ਖੁਸ਼ੀ ਦੇ ਇੰਸਟਾਗ੍ਰਾਮ 'ਤੇ ਵੀ 1.50 ਲੱਖ ਤੋਂ ਵੱਧ ਫੌਲੋਅਰਜ਼ ਹਨ।ਖੁਸ਼ੀ ਦੱਸਦੀ ਹੈ ਕਿ ਮੈਨੂੰ 2017 ਵਿੱਚ ਆਪਣਾ ਪਹਿਲਾ ਘੋੜਾ ਆਪਣੇ ਦਾਦਾ ਜੀ ਤੋਂ ਤੋਹਫ਼ੇ ਵਿੱਚ ਮਿਲਿਆ ਸੀ ।ਅੱਜ ਮੈਂ ਘੋੜਿਆਂ ਦੀ ਬਦੌਲਤ ਹੀ ਮੈਂ ਆਪਣਾ ਨਾਮ ਬਣਾਇਆ ਹੈ।''

 ਇਹ ਇੱਕ ਚੰਗਾ ਸੰਕੇਤ ਹੈ ਕਿ ਲੜਕੀਆਂ ਸਟੱਡ ਦੇ ਕਾਰੋਬਾਰ ਵਿੱਚ ਆ ਰਹੀਆਂ ਹਨ ਜਿਵੇਂ ਕਿ ਪੱਛਮੀ ਦੇਸ਼ਾਂ ਵਿੱਚ, ਬਹੁਤ ਸਾਰੀਆਂ ਔਰਤਾਂ ਸਟੱਡ ਫਾਰਮ ਚਲਾਉਂਦੀਆਂ ਹਨ।ਹੁਣ ਪੰਜਾਬ ਅਤੇ ਹਰਿਆਣਾ ਵਿੱਚ ਕੁੜੀਆਂ ਨੇ ਇਸ ਵਿੱਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਹੈ।ਵਪਾਰਕ ਲੋਕ ਅਤੇ ਬਾਲੀਵੁੱਡ ਸਿਤਾਰੇ ਵੀ ਇਸ ਪੇਸ਼ੇ ਵਿਚ ਖ਼ਾਸ ਦਿਲਚਸਪੀ ਰੱਖਦੇ ਹਨ, ਜਿਸ ਨਾਲ ਸਟੱਡ ਕਾਰੋਬਾਰ ਦਾ ਬਹੁਤ ਵਿਸਥਾਰ ਹੋਇਆ ਹੈ ਤੇ ਪੇਸ਼ੇ ਵਿੱਚ ਹੋਰ ਮੌਕੇ ਵੱਧ ਰਹੇ ਹਨ।