ਕੈਨੇਡਾ ਨੇ ਭਾਰਤ ਖਿਲਾਫ਼ ਚੋਣਾਂ ਵਿੱਚ ਦਖਲ ਅੰਦਾਜੀ ਦਾ ਲਗਾਇਆ ਦੋਸ਼ ! 

ਕੈਨੇਡਾ ਨੇ ਭਾਰਤ ਖਿਲਾਫ਼ ਚੋਣਾਂ ਵਿੱਚ ਦਖਲ ਅੰਦਾਜੀ ਦਾ ਲਗਾਇਆ ਦੋਸ਼ ! 

ਕਮਿਸ਼ਨ ਨੇ ਟਰੂਡੋ ਸਰਕਾਰ  ਕੋਲੋ ਇਸ ਮਾਮਲੇ ਵਿੱਚ ਜਾਣਕਾਰੀ ਮੰਗੀ

ਚੋਣ ਵਿੱਚ ਦਖਲ ਦੇ ਮਾਮਲੇ ਵਿੱਚ ਭਾਰਤ ਅਤੇ ਚੀਨ ਦੇ ਇਲਾਵਾ ਰੂਸ ਦਾ ਨਾਂ ਵੀ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਟਰਾਂਟੋ : ਕੈਨੇਡਾ ਨੇ ਭਾਰਤ ਖਿਲਾਫ ਨਵਾਂ ਅਤੇ ਗੰਭੀਰ ਇਲਜ਼ਾਮ ਲਗਾਇਆ ਹੈ। ਇਲਜ਼ਾਮਾਂ ਮੁਤਾਬਿਕ ਭਾਰਤ ਨੇ ਕੈਨੇਡਾ ਦੀਆਂ ਚੋਣਾਂ ਵਿੱਚ ਦਖਲ ਅੰਦਾਜੀ ਕੀਤੀ ਹੈ । ਕੈਨੇਡਾ ਦਾ ਇੱਕ ਨਿਰਪੱਖ ਕਮਿਸ਼ਨ ਇਸ ਦੀ ਜਾਂਚ ਕਰ ਰਿਹਾ ਹੈ । ਕਮਿਸ਼ਨ ਨੇ ਟਰੂਡੋ ਸਰਕਾਰ ਕੋਲੋ ਇਸ ਮਾਮਲੇ ਵਿੱਚ ਜਾਣਕਾਰੀ ਮੰਗੀ ਹੈ । ਦਰਅਸਲ ਪਿਛਲੇ ਸਾਲ ਸਤੰਬਰ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੈਡਾ ਵਿੱਚ 2019 ਅਤੇ 2021 ਵਿੱਚ ਹੋਈਆਂ 2 ਸੰਘੀ ਚੋਣਾਂ ਵਿੱਚ ਚੀਨ ਦਾ ਦਖਲ ਸੀ। ਚੀਨ ਨੇ ਜਸਟਿਨ ਟਰੂਡੋ ਨੂੰ ਜਿੱਤ ਦਿਆਉਣ ਵਿੱਚ ਮਦਦ ਕੀਤੀ ਸੀ । ਹਾਲਾਂਕਿ ਚੀਨ ਨੇ ਇੰਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਸੀ। ਇਸ ਮਾਮਲੇ ਦੀ ਜਾਂਚ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਕਮਿਸ਼ਨ ਦਾ ਗਠਨ ਕੀਤਾ ਸੀ।

ਕਮਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਤੋਂ ਇਸ ਚੋਣਾਂ ਵਿੱਚ ਭਾਰਤ ਦੇ ਕਥਿੱਤ ਦਖ਼ਲ ਨਾਲ ਜੁੜੇ ਦਸਤਾਵੇਜ਼ ਪੇਸ਼ ਕਰਨ ਨੂੰ ਕਿਹਾ ਹੈ, ਇਸ ਦੇ ਇਲਾਵਾ ਕਮਿਸ਼ਨ ਇਸ ਗੱਲ ਦੀ ਵੀ ਜਾਂਚ ਕਰੇਗਾ ਕਿ ਪੂਰੇ ਮਾਮਲੇ ਵਿੱਚ ਸਰਕਾਰ ਨੂੰ ਕਿੰਨੀ ਜਾਣਕਾਰੀ ਸੀ,ਇਸ ‘ਤੇ ਕੀ ਕਦਮ ਚੁੱਕੇ ਗਏ ।

ਕਮਿਸ਼ਨ 3 ਮਈ ਨੰ ਆਪਣੀ ਰਿਪੋਰਟ ਦੇਵੇਗਾ

ਇਸ ਕਮਿਸ਼ਨ ਦੇ ਪ੍ਰਧਾਨ ਯਯੂਬੇਕ ਦੀ ਜੱਜ ਮੈਰੀ ਹੋਸੇ ਹੋਗ ਹੈ । ਚੋਣ ਵਿੱਚ ਦਖਲ ਦੇ ਮਾਮਲੇ ਵਿੱਚ ਭਾਰਤ ਅਤੇ ਚੀਨ ਦੇ ਇਲਾਵਾ ਰੂਸ ਦਾ ਨਾਂ ਵੀ ਸ਼ਾਮਲ ਹੈ । ਕੈਨੇਡਾ ਦੇ ਮੀਡੀਆ ਦੇ ਮੁਤਾਬਿਕ ਕਮਿਸ਼ਨ ਮਾਮਲੇ ਵਿੱਚ ਆਪਣੀ ਰਿਪੋਰਟ 3 ਮਈ ਨੂੰ ਪੇਸ਼ ਕਰ ਸਕਦਾ ਹੈ । ਉਧਰ ਇਸ ਦੀ ਫਾਈਨਲ ਰਿਪੋਰਟ ਸਾਲ ਦੇ ਅਖੀਰ ਤੱਕ ਸਾਹਮਣੇ ਆਏਗੀ।

ਫਿਲਹਾਲ ਇਸ ਮਾਮਲੇ ਵਿੱਚ ਕੈਨੇਡਾ ਵਿੱਚ ਮੌਜੂਦ ਭਾਰਤੀ ਹਾਈ ਕਮਿਸ਼ਨ ਜਾਂ ਭਾਰਤ ਸਰਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਹੈ। ਪਿਛਲੇ ਸਾਲ ਕੈਨੇਡਾ ਵਿੱਚ ਚੋਣ ਦਖਲ ਨਾਲ ਜੁੜੀ ਜੋ ਰਿਪੋਰਟ ਸਾਹਮਣੇ ਆਈ ਸੀ। ਉਸ ਵਿੱਚ ਕਿਹਾ ਗਿਆ ਹੈ ਕਿ ਚੀਨ ਨੇ 2019 ਦੀਆਂ ਚੋਣਾਂ ਵਿੱਚ 11 ਉਮੀਦਵਾਰਾਂ ਦੀ ਹਮਾਇਤ ਕੀਤੀ ਸੀ। ਇਸ ਮਾਮਲੇ ਵਿੱਚ 2.5 ਲੱਖ ਡਾਲਰ ਤੋਂ ਜ਼ਿਆਦਾ ਦਿੱਤੇ ਗਏ ਸਨ।

ਕੈਨੇਡਾ ਵਿੱਚ ਪਾਲਿਸੀ ਨੂੰ ਪ੍ਰਭਾਵਿਤ ਕਰਨ ਲਈ ਚੀਨ ਨੇ ਪੈਸੇ ਦਿੱਤੇ

2021 ਦੀਆਂ ਚੋਣਾਂ ਵਿੱਚ ਚੀਨ ‘ਤੇ ਡਿਪਲੋਮੈਟ ਨੂੰ ਪੈਸੇ ਦੇਣ ਦਾ ਇਲਜ਼ਾਮ ਸੀ । ਚੋਣ ਵਿੱਚ ਦਖਲ ਦਾ ਆਪਰੇਸ਼ਨ ਟੋਰੰਟੋ ਵਿੱਚ ਚੀਨ ਦੇ ਸਫਾਰਤਖਾਨੇ ਤੋਂ ਚਲਾਇਆ ਜਾ ਰਿਹਾ ਸੀ । ਇਸ ਪਿੱਛੇ ਦਾ ਮਕਸਦ ਮੈਂਬਰ ਪਾਰਲੀਮੈਂਟ ਦਾ ਆਪਣੇ ਲੋਕਾਂ ਨੂੰ ਰੱਖੇ ਜਾਣ ਅਤੇ ਨੀਤੀ ਨੂੰ ਪ੍ਰਭਾਵਿਤ ਕਰਨਾ ਸੀ ।

ਇਸ ਤੋਂ ਪਹਿਲਾਂ ਦਸੰਬਰ ਦੇ ਅਖੀਰ ਵਿੱਚ ਕਨੈਡਾ ਦੀ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਨੇ ਨਿੱਝਰ  ਦੇ ਕਤਲ ਮਾਮਲੇ ਵਿੱਚ 2 ਮੁਲਜ਼ਮਾਂ ਦੀ ਪਛਾਣ ਕਰਨ ਦਾ ਦਾਅਵਾ ਕੀਤਾ ਸੀ । ਕੈਨੇਡਾਈ ਮੀਡੀਆ ਗਲੋਬ ਐਂਡ ਮੇਲ ਨੇ ਆਪਣੀ ਰਿਪੋਰਟ ਵਿੱਚ ਕਿਹਾ ਸੀ ਕਿ ਕੁਝ ਹਫਤਿਆਂ ਵਿਚ ਦੋਵਾਂ  ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ । ਦੋਵਾਂ ਮੁਲਜ਼ਮਾਂ ਤੇ ਚਾਰਜਸ਼ੀਟ ਦਾਇਰ ਹੋਣ ਦੇ ਬਾਅਦ ਕਤਲ ਦੀ ਸਾਜਿਸ਼ ਵਿੱਚ ਭਾਰਤ ਦੀ ਭੂਮਿਕਾ ਦਾ ਖੁਲਾਸਾ ਕੀਤਾ ਜਾ ਸਕਦਾ ਹੈ ।

18 ਜੂਨ 2023 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ‘ਤੇ ਇਲਜ਼ਾਮ ਲਗਾਇਆ ਸੀ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਦਾ ਹੱਥ ਹੈ । ਵਿਰੋਧ ਵਿੱਚ ਭਾਰਤ ਦੇ ਸੀਨੀਅਰ ਡਿਪਲੋਮੈਟ ਨੂੰ ਦੇਸ਼ ਤੋਂ ਕੱਢ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਨੇ ਕੈਨੇਡਾ ਦੇ ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਸੀ। ਇਸ ਤੋਂ ਬਾਅਦ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਭਾਰਤ ਨੇ ਕੈਨੇਡਾ ਦੇ ਵੀਜ਼ੇ ਰੱਦ ਕਰ ਦਿੱਤੇ ਸਨ । ਪਰ ਇੱਕ ਮਹੀਨੇ ਬਾਅਦ ਇਸ ਨੂੰ ਸ਼ੁਰੂ ਕਰ ਦਿੱਤਾ ਗਿਆ ਸੀ । ਪਰ ਬਾਅਦ ਵਿੱਚ ਭਾਰਤ ਨੇ ਕੈਨੇਡਾ ਦੇ 41 ਡਿਪਲੋਮੈਟ ਨੂੰ ਵਾਪਸ ਭੇਜ ਦਿੱਤਾ ਸੀ ।