ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੀ 40ਵੀਂ ਕਨਵੋਕੇਸ਼ਨ ਮੌਕੇ ਬੀਬੀ ਮਨਦੀਪ ਕੌਰ ਡਾਕਟਰ ਆਫ਼ ਫਿਲਾਸਫੀ ਡਿਗਰੀ ਨਾਲ ਸਨਮਾਨਿਤ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੀ 40ਵੀਂ ਕਨਵੋਕੇਸ਼ਨ ਮੌਕੇ ਬੀਬੀ ਮਨਦੀਪ ਕੌਰ ਡਾਕਟਰ ਆਫ਼ ਫਿਲਾਸਫੀ ਡਿਗਰੀ ਨਾਲ ਸਨਮਾਨਿਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲਾ: ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ 40ਵੀ ਕਨਵੋਕੇਸ਼ਨ ਕਰਵਾਈ ਗਈ। ਜਿਸ ਵਿਚ ਬੀਬੀ ਮਨਦੀਪ ਕੌਰ ਡਾਕਟਰ ਆਫ਼ ਫਿਲਾਸਫੀ ਡਿਗਰੀ ਨਾਲ ਸਨਮਾਨਿਤ ਕੀਤਾ ਗਿਆ।

ਬੀਬੀ ਮਨਦੀਪ ਕੌਰ ਨੇ ਆਪਣਾ ਪੀਐੱਚ.ਡੀ. ਦਾ ਖੋਜ-ਕਾਰਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਡਾਕਟਰ ਕੁਲਵਿੰਦਰ ਸਿੰਘ ਦੇਹਰਾਦੂਨ ਦੀ ਨਿਗਰਾਨੀ ਹੇਠ ਗਿਆਨੀ ਬਿਸ਼ਨ ਸਿੰਘ ਦੀ ਗੁਰਬਾਣੀ ਵਿਆਖਿਆਕਾਰੀ ਵਿਸ਼ੇ ਉਪਰ ਕੀਤਾ ਬੀਬੀ ਮਨਦੀਪ ਕੌਰ ਨੇ ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਕਾਲ-ਪੁਰਖ ਨਾਲ ਇਕਮਿਕਤਾ ਦੇ ਅਨੁਭਵ ਦਾ ਗਿਆਨ ਹੈ ਜਿਸ ਦੇ ਅੰਤਿਮ ਅਰਥਾਂ ਦਾ ਨਿਰਣਾ ਲੈਣਾ ਕੇਵਲ ਮੁਸ਼ਕਿਲ ਹੀ ਨਹੀਂ ਬਲਕਿ ਅਸੰਭਵ ਵੀ ਹੈ ਗੁਰਬਾਣੀ ਵਿਆਖਿਆਕਾਰੀ ਦੇ ਖੇਤਰ ਵਿਚ ਜਿੰਨੇ ਵੀ ਪ੍ਰਸਿੱਧ ਟੀਕਾਕਾਰ ਹੋਏ ਹਨ ਉਹ ਸਭ ਸੰਪ੍ਰਦਾਈ ਪ੍ਰਣਾਲੀ ਅਧੀਨ ਆਉਂਦੇ ਹਨ ਜਿਵੇੰ-ਭਾਈ ਮਨੀ ਸਿੰਘ,ਗਿਆਨੀ ਸੰਤ ਰਾਮ, ਭਾਈ ਭਗਵਾਨ ਸਿੰਘ, ਭਾਈ ਬਖਸ਼ੀਸ਼ ਸਿੰਘ, ਭਾਈ ਜੋਧ ਸਿੰਘ,ਸੰਤ ਅਮੀਰ ਸਿੰਘ, ਪੰਡਿਤ ਨਰੈਣ ਸਿੰਘ, ਅਕਾਲੀ ਨਿਹਾਲ ਸਿੰਘ ਸੂਰੀ, ਪੰਡਿਤ ਕਰਤਾਰ ਸਿੰਘ ਦਾਖਾ ਅਤੇ ਗਿਆਨੀ ਬਿਸ਼ਨ ਸਿੰਘ ਅਤੀਤ ਵਿਚ ਹੋਈ ਸੰਪ੍ਰਦਾਈ ਵਿਆਖਿਆਕਾਰੀ ਵਿਚ ਗਿਆਨੀ ਬਿਸ਼ਨ ਸਿੰਘ ਦਾ ਨਾਮ ਸਤਿਕਾਰ ਸਹਿਤ ਲਿਆ ਜਾਂਦਾ ਰਿਹਾ ਹੈ ਜਿਨ੍ਹਾਂ ਨੇ ਇਕ ਤੁਕ ਦਾ ਇੱਕੋ ਅਰਥ ਕਰਨਾ, ਅਰਥ ਨੂੰ ਗੁਰਮਤਿ ਦੇ ਬੁਨਿਆਦੀ ਸਿਧਾਂਤ ਦੇ ਅਨੁਸਾਰ ਰੱਖਣਾ, ਟੀਕੇ ਨੂੰ ਸਰਲ ਤੇ ਸਪਸ਼ਟ ਰੱਖਣਾ, ਵਾਧੂ ਕਥਾ-ਕਹਾਣੀਆਂ ਤੋਂ ਸੰਕੋਚ ਕਰਨਾ,ਕੇਵਲ ਢੁਕਵੀਂਆਂ ਉਥਾਨਕਾਵਾਂ ਦੇਣੀਆਂ ਅਤੇ ਵਿਆਕਰਣਕ/ਪਿੰਗਲ ਦੇ ਨਿਯਮਾਂ ਦਾ ਸਤਿਕਾਰ ਕਰਨਾ, ਨੂੰ ਵਿਆਖਿਆਕਾਰੀ ਦੇ ਜ਼ਰੂਰੀ ਨਿਯਮ ਸਮਝਕੇ ਵਿਆਖਿਆ ਕੀਤੀ ਹੈਂ ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ,ਸ਼੍ਰੀ ਦਸਮ ਗ੍ਰੰਥ, ਭਗਤਾਂ ਦੀ ਬਾਣੀ, ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਆਦਿ ਸਟੀਕਾਂ ਤੋਂ ਇਲਾਵਾ ਅਨੇਕਾਂ ਪੁਸਤਕਾਂ ਵੀ ਸਿੱਖ ਪੰਥ ਦੀ ਝੋਲੀ ਵਿਚ ਪਾਈਆਂ ਹਨ ਗਿਆਨੀ ਬਿਸ਼ਨ ਸਿੰਘ ਦੁਆਰਾ ਕੀਤੀ ਗਈ ਗੁਰਬਾਣੀ ਵਿਆਖਿਆਕਾਰੀ ਦਾ ਲਾਭ ਤਾਂ ਅਧਿਐਨ ਦੇ ਖੇਤਰ ਵਿਚ ਲੰਮੇ ਸਮੇਂ ਤੋਂ ਉਠਾਇਆ ਜਾ ਰਿਹਾ ਸੀ ਪਰ ਅਜੇ ਤਕ ਉਹਨਾਂ ਦੁਆਰਾ ਕੀਤੀ ਵਿਆਖਿਆਕਾਰੀ ਨੂੰ ਉਸ ਪੱਧਰ ਤੇ ਨਹੀਂ ਵਿਚਾਰਿਆ ਗਿਆ ਸੀ ਜਿਸ ਨਾਲ ਉਹਨਾਂ ਦਾ ਦ੍ਰਿਸ਼ਟੀਕੋਣ ਤੇ ਯੋਗਦਾਨ ਦ੍ਰਿਸ਼ਟੀਮਾਨ ਹੋ ਸਕੇ ਜ਼ਿਕਰਯੋਗ ਹੈਂ ਕਿ ਗਿਆਨੀ ਬਿਸ਼ਨ ਸਿੰਘ ਦੇ ਜੀਵਨ ਅਤੇ ਲਿਖਤਾਂ ਸੰਬੰਧੀ ਅਤੇ ਉਹਨਾਂ ਦੀ ਗੁਰਬਾਣੀ ਵਿਆਖਿਆਕਾਰੀ ਨੂੰ ਸਮਝਣ-ਸਮਝੋਣ ਹਿਤ ਇਹ ਕਾਰਜ ਮੁਢਲੇ ਰੂਪ ਵਿਚ ਕੀਤਾ ਗਿਆ ਜਿਹੜਾ ਕਿ ਉਹਨਾਂ ਦੀ ਦੇਣ ਨੂੰ ਅਕਾਦਮਿਕ ਪੱਧਰ ਤੇ ਵਿਚਾਰਨ ਦਾ ਇਕ ਖੋਜ-ਭਰਪੂਰ ਯਤਨ ਕੀਤਾ ਗਿਆ ਹੈਂ

ਗਿਆਨੀ ਜੀ ਦੇ ਜੀਵਨ ਵੇਰਵਿਆਂ ਵਾਂਗ ਹੀ ਉਹਨਾਂ ਦੀਆਂ ਕਈਂ ਰਚਨਾਵਾਂ ਇਸ ਖੋਜ-ਕਾਰਜ ਤੋਂ ਪਹਿਲਾ ਬਿਲਕੁਲ ਅਣਗੌਲੀਆਂ ਹੀ ਪਈਆਂ ਸਨ,ਜਿਨ੍ਹਾਂ ਨਾਲ ਭਵਿੱਖ ਦੇ ਖੋਜਾਰਥੀਆਂ ਨੂੰ ਕਿਸੇ ਵੀ ਵਿਸ਼ੇ ਉਪਰ ਕਾਰਜ ਕਰਨ ਲਗਿਆ ਗਿਆਨੀ ਜੀ ਦੀਆਂ ਰਚਨਾਵਾਂ ਬਾਰੇ ਇਕ ਥਾਂ ਜਾਣਕਾਰੀ ਮਿਲ ਜਾਏਗੀ ਅਤੇ ਸਿੱਖ ਸਿਧਾਂਤ ਅਤੇ ਇਤਿਹਾਸ ਨੂੰ ਹੋਰ ਚੰਗੀ ਤਰਾਂ ਸਮਝਣ ਲਈ ਗਿਆਨੀ ਜੀ ਦੀਆਂ ਰਚਨਾਵਾਂ ਤੋਂ ਲਾਭ ਉਠਾ ਸਕਣਗੇ।

ਇਸ ਮੌਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਦੇ ਮੁਖੀ ਡਾ.ਗੁਜਨਜੋਤ ਕੌਰ,ਪ੍ਰੋਫੈਸਰ ਮਲਕਿੰਦਰ ਕੌਰ, ਮੈਡਮ ਕੁਲਵੰਤ ਕੌਰ, ਮੈਡਮ ਯਸ਼ਪ੍ਰੀਤ ਕੌਰ ਅਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਨੇ ਬੀਬੀ ਮਨਦੀਪ ਕੌਰ ਨੂੰ ਮੁਬਾਰਕਬਾਦ ਦਿਤੀ ਤੇ ਉੱਜਲੇ ਭਵਿਖ ਲਈ ਅਸ਼ੀਰਵਾਦ ਦਿੱਤਾ