ਮਨੁੱਖੀ ਅਧਿਕਾਰ ਮੰਚ ਇਕ ਗੈਰ ਰਾਜਨੀਤਿਕ ਮੰਚ : ਡਾ.ਜਸਵੰਤ ਖੇੜਾ

ਮਨੁੱਖੀ ਅਧਿਕਾਰ ਮੰਚ ਇਕ ਗੈਰ ਰਾਜਨੀਤਿਕ ਮੰਚ : ਡਾ.ਜਸਵੰਤ ਖੇੜਾ

ਬੰਗਾ ਵਿਖੇ ਮਨੁੱਖੀ ਅਧਿਕਾਰ ਮੰਚ ਵਲੋ ਕੀਤੀਆਂ ਨਵੀਆਂ ਨਿਯੁਕਤੀਆ 

ਅੰਮ੍ਰਿਤਸਰ ਟਾਈਮਜ਼
ਨਵਾਂ ਸ਼ਹਿਰ: 
ਮਨੁੱਖੀ ਅਧਿਕਾਰ ਮੰਚ (ਰਜਿ) ਪੰਜਾਬ ਵਲੋਂ ਬੰਗਾ ਦੇ ਅਨਮੋਲ ਪੇਲੈਸ ਚ ਨਵੀਆਂ ਨਿਯੁਕਤੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਚ ਕੋਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ,ਸਰਪ੍ਰਸਤ ਰਾਮਜੀ ਲਾਲ,ਪੰਜਾਬ ਚੇਅਰਮੈਨ ਗੁਰਬਚਨ ਸਿੰਘ ਸੈਣੀ,ਮੁੱਖ ਬੁਲਾਰਾ ਪੰਜਾਬ ਸੁਖਜਿੰਦਰ ਸਿੰਘ ਬਖਲੌਰ, ਹਰਭਜਨ ਲਾਲ ਸਾਗਰ ਜਨਰਲ ਸਕੱਤਰ ਪੰਜਾਬ,ਮੀਡੀਆ ਕੰਟਰੋਲਰ ਪੰਜਾਬ ਨਵਕਾਤ ਭਰੋਮਜਾਰਾ,ਜਿਲਾ ਪ੍ਰਧਾਨ ਅਮਰੀਕ ਸਿੰਘ,ਬਲਾਕ ਪ੍ਰਧਾਨ ਮੁਕੰਦਪੁਰ ਅਨੀਤਾ ਗੋਤਮ ਨੇ ਵਿਸ਼ੇਸ ਰੂਪ ਚ ਸ਼ਿਰਕਤ ਕੀਤੀ।ਇਸ ਤੋਂ ਪਹਿਲਾਂ ਮਨੁੱਖੀ ਅਧਿਕਾਰ ਮੰਚ ਵਲੋਂ ਪਿੰਡ ਉੜਾਪੜ ਤੇ ਬੀਕੇ ਵਿਖੇ ਪੌਦੇ ਲਗਾ ਕੇ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਦਾ ਸੁਨੇਹਾ ਦਿੱਤਾ ਗਿਆ। ਇਸ ਸਮਾਗਮ ਚ ਕੌਮੀ ਪ੍ਰਧਾਨ ਡਾ.ਜਸਵੰਤ ਸਿੰਘ ਖੇੜਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਮੰਚ ਇਕ ਗੈਰ ਰਾਜਨੀਤਿਕ ਸੰਸਥਾ ਹੈ.

ਇਸ ਦਾ ਦੇਸ਼ ਦੀ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀ ਹੈ। ਸਮਾਗਮ ਚ ਸਰਪ੍ਰਸਤ ਰਾਮਜੀ ਲਾਲ, ਗੁਰਬਚਨ ਸਿੰਘ ਸੈਣੀ, ਜਿਲਾ ਪ੍ਰਧਾਨ ਅਮਰੀਕ ਸਿੰਘ,ਅਵਤਾਰ ਸਿੰਘ,ਹਰਭਜਨ ਲਾਲ ਸਾਗਰ ਨੇ ਵੀ ਸਬੋਧਨ ਕੀਤਾ। ਸਮਾਗਮ ਦੌਰਾਨ  25 ਨਵ ਨਿਯੁਕਤ ਅਹੁਦੇਦਾਰਾ ਦੀਆਂ ਨਿਯੁਕਤੀਆ ਕੀਤੀਆਂ ਗਈਆਂ ਤੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਅਨੀਤਾ ਗੋਤਮ,ਬਲਜਿੰਦਰ ਕੁਮਾਰ,ਗੁਰਦੀਪ ਸਿੰਘ ਸੈਣੀ,ਰੁਘਵੀਰ ਸਿੰਘ,ਸੁਰਜੀਤ ਸਿੰਘ,ਸਰਪੰਚ ਫਕੀਰ ਚੰਦ,ਸ਼ੁਭਾਸ ਮਹੇ,ਕੁਲਵੀਰ ਕੌਰ,ਸੀਮਾ ਅਰੋੜਾ,ਅਰਜਨ ਦੇਵ,ਹੁਸਨ ਲਾਲ ਸੂੰਢ,ਗੁਰਪ੍ਰੀਤ ਸਾਧਪੁਰੀ,ਐਡਵੋਕੇਟ ਜੋਤੀ ਬਾਲਾ ,ਦੀਪਲਤਾ ਵਾਗਲਾ,ਹਰਭਜਨ ਸਿੰਘ ਜੱਲੋਵਾਲ, ਕਮਲੇਸ਼ ਕੁਮਾਰ ਮਜਾਰੀ, ਰੋਹਿਤ ਬੀਕਾ ,ਜਸਵੀਰ ਕੁਮਾਰ,ਪੁਸ਼ਪਾ ਦੇਵੀ,ਪੂਨਮ ਹਿਓ ਆਦਿ ਹਾਜ਼ਰ ਸਨ।