ਰੁੱਖ ਅਤੇ ਮਨੁੱਖ ਨੂੰ ਬਚਾਉਣ ਲਈ ਕੀਤੀ ਗਈ ਰੈਲੀ -ਡਾਕਟਰ ਖੇੜਾ

ਰੁੱਖ ਅਤੇ ਮਨੁੱਖ ਨੂੰ ਬਚਾਉਣ ਲਈ ਕੀਤੀ ਗਈ ਰੈਲੀ -ਡਾਕਟਰ ਖੇੜਾ

ਸਰਕੱਪੜਾ ਪਿੰਡ ਵਿੱਚ ਲਗਾਏ 70 ਬੂਟੇ

ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ: ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਫਤਿਹਗੜ੍ਹ ਸਾਹਿਬ ਦੇ ਬਲਾਕ ਖੇੜਾ ਦੇ ਪਿੰਡ ਸਰਕੱਪੜਾ ਵਿਖੇ ਡਾਕਟਰ ਜਸਵੰਤ ਸਿੰਘ ਖੇੜਾ ਕੌਮੀ ਪ੍ਰਧਾਨ ਮਨੁੱਖੀ ਅਧਿਕਾਰ ਮੰਚ ਦੀ ਦੇਖ ਰੇਖ ਹੇਠ ਵਾਤਾਵਰਨ ਬਚਾਓ ਅਤੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਦਾ ਪੁਲਿਸ ਚੌਕੀ ਚੂੰਨੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਅਮਰਵੀਰ ਵਰਮਾ ਅਤੇ ਮੋਹਣ ਸਿੰਘ ਸਰਕੱਪੜਾ , ਚੌਂਕੀ ਇੰਚਾਰਜ ਐਸ,ਆਈ ਕੁਲਦੀਪ ਸਿੰਘ, ਏ, ਐਸ, ਆਈ, ਚਰਨਜੀਤ ਸਿੰਘ, ਹੌਲਦਾਰ ਜਰਨੈਲ ਸਿੰਘ ਅਤੇ ਹੌਲਦਾਰ ਸਮੈ ਕੁਮਾਰ  ਦਾ ਵਿਸ਼ੇਸ਼ ਯੋਗਦਾਨ ਰਿਹਾ। ਸੰਸਥਾ ਵੱਲੋਂ ਲੱਗਭਗ 70 ਦਰਖ਼ਤ ਲਗਾਏ ਗਏ ਜਿਨ੍ਹਾਂ ਵਿੱਚ ਛਾਂ ਦਾਰ, ਫੁੱਲ ਦਾਰ, ਫ਼ਲਦਾਰ ਅਤੇ ਮੈਡੀਕੇਟਡ ਬੂਟੇ ਵੀ ਲਗਾਏ।

ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਖੇੜਾ ਨੇ ਬੋਲਦਿਆਂ ਕਿਹਾ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਸਮਾਜਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਨੌਜਵਾਨ ਪੀੜ੍ਹੀ ਨੂੰ ਪੜਾਈ ਅਤੇ ਖੇਡਾਂ ਵੱਲ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਪਿੰਡ ਵਿੱਚ ਲੋੜ ਬੰਦ ਵਿਅਕਤੀਆਂ ਨੂੰ ਫ਼ਲ ਦਾਰ ਨੂੰ ਛਾਂ ਦਾਰ ਬੂਟੇ ਦੇ ਕੇ ਧਰਤੀ ਨੂੰ ਹਰਾ ਭਰਾ ਰੱਖਣ ਲਈ ਯੋਗ ਕਦਮ ਚੁੱਕੇ ਜਾਣਗੇ। ਹੋਰਨਾਂ ਤੋਂ ਇਲਾਵਾ ਮੇਟ ਕੁਲਵਿੰਦਰ ਸਿੰਘ, ਸਰਬਜੀਤ ਕੌਰ, ਸਰਪੰਚ ਸਗਨਪ੍ਰੀਤ ਕੌਰ,ਪੰਚ ਕਰਨੈਲ ਕੌਰ, ਸ਼ੁਭਪ੍ਰੀਤ ਕੌਰ, ਜੁਗਰਾਜ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਦਵਿੰਦਰ ਸਿੰਘ,ਲਾਭ ਸਿੰਘ, ਰਾਮ ਜੀ ਦਾਸ, ਪ੍ਰੀਤਮ ਕੌਰ, ਹਰਚੰਦ ਸਿੰਘ, ਪਰੇਮ ਕੌਰ, ਸਤਿੰਦਰ ਕੌਰ, ਚਰਨ ਕੌਰ, ਕੁਲਦੀਪ ਕੌਰ, ਅੰਗਰੇਜ਼ ਕੌਰ, ਹਰਬੰਸ ਕੌਰ,ਸਤਿਆ ਕੌਰ ਅਤੇ ਪਰਮਜੀਤ ਕੌਰ ਆਦਿ ਨੇ ਵੀ ਰੈਲੀ ਵਿੱਚ ਹਿੱਸਾ ਲਿਆ।