ਐੱਸਆਈਟੀ ਨੇ ਗੁਰੂ ਗ੍ੰਥ ਸਾਹਿਬ ਦੇ ਅੰਗ ਖਿਲਾਰਨ ਲਈ ਵਰਤੀਆਂ ਦੋ ਕਾਰਾਂ  ਕੀਤੀਆਂ ਬਰਾਮਦ

ਐੱਸਆਈਟੀ ਨੇ ਗੁਰੂ ਗ੍ੰਥ ਸਾਹਿਬ ਦੇ ਅੰਗ ਖਿਲਾਰਨ ਲਈ ਵਰਤੀਆਂ ਦੋ ਕਾਰਾਂ  ਕੀਤੀਆਂ ਬਰਾਮਦ

ਅੰਮ੍ਰਿਤਸਰ ਟਾਈਮਜ਼ ਬਿਊਰੋ

ਮੋਹਾਲੀ : ਬਰਗਾੜੀ ਬੇਅਦਬੀ ਮਾਮਲੇ 'ਚ ਗਿ੍ਫ਼ਤਾਰ ਕੀਤੇ ਗਏ ਛੇ ਡੇਰਾ ਪ੍ਰੇਮੀਆਂ ਵੱਲੋਂ ਗੁਰੂ ਗ੍ੰਥ ਸਾਹਿਬ ਦੇ ਅੰਗ ਖਿਲਾਰਨ ਵਾਲੇ ਕੇਸ ਵਿਚ ਸ਼ਮੂਲੀਅਤ ਕਬੂਲ ਕਰਨ ਤੋਂ ਬਾਅਦ ਵਿਸ਼ੇਸ਼ ਪੜਤਾਲੀਆ ਟੀਮ (ਐੱਸਆਈਟੀ) ਨੇ ਇਨ੍ਹਾਂ ਦੀ ਨਿਸ਼ਾਨਦੇਹੀ 'ਤੇ ਦੋ ਕਾਰਾਂ ਬਰਾਮਦ ਕਰ ਲਈਆਂ ਹਨ। ਜਾਣਕਾਰੀ ਮਿਲੀ ਹੈ ਕਿ ਗੁਰਦੁਆਰਾ ਪਾਤਸ਼ਾਹੀ ਦਸਵੀਂ ਪਿੰਡ ਬਰਗਾੜੀ ਦੇ ਆਲੇ-ਦੁਆਲੇ ਗਲੀਆਂ ਵਿਚ ਪਵਿੱਤਰ ਅੰਗ ਖਿਲਾਰਨ ਵਾਸਤੇ ਆਲਟੋ ਤੇ ਏ-ਸਟਾਰ ਕਾਰਾਂ ਦੀ ਵਰਤੋਂ ਕੀਤੀ ਗਈ ਸੀ, ਜਿਨ੍ਹਾਂ ਵਿਚੋਂ ਆਲਟੋ ਕਾਰ ਸੁਖਜਿੰਦਰ ਸੰਨੀ ਜਦ ਕਿ ਏ-ਸਟਾਰ ਕਾਰ ਨਿਸ਼ਾਨ ਸਿੰਘ ਦੀ ਦੱਸੀ ਜਾ ਰਹੀ ਹੈ। ਕਾਰਾਂ ਬਰਾਮਦ ਹੋਣ ਤੋਂ ਬਾਅਦ  ਦੁਬਾਰਾ ਗਿ੍ਫ਼ਤਾਰ ਮੁਲਜ਼ਮਾਂ ਪਾਸੋਂ 5 ਘੰਟੇ ਤਕ ਪੜਤਾਲ ਜਾਰੀ ਰਹੀ। ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਪੁਲਿਸ ਇਨ੍ਹਾਂ ਪਾਸੋਂ ਸਰੂਪ ਚੋਰੀ ਕਰਨ ਵਾਲੇ ਮਾਮਲਿਆਂ ਵਿਚ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਹਾਲ ਦੀ ਘੜੀ ਇਸ ਬਾਰੇ ਮਿਲੇ ਸੁਰਾਗ ਨਾਕਾਫ਼ੀ ਹਨ। ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁੱਛਗਿੱਛ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ  ਗੁਰੂ ਸਾਹਿਬ ਦੀ ਬੇਅਦਬੀ ਤੇ ਅੰਗ ਖਿਲਾਰਨ ਵਾਸਤੇ ਇਹ ਅੱਧੀ ਰਾਤ ਵੇਲੇ ਇਨ੍ਹਾਂ ਕਾਰਾਂ ਵਿਚ ਸਵਾਰ ਹੋਕੇ ਨਿਕਲੇ ਸਨ ਜਿਸ ਤੋਂ ਬਾਅਦ ਪੁਲਿਸ ਨੇ ਉਨ੍ਹਾਂ ਥਾਵਾਂ ਦੀ ਨਿਸ਼ਾਨਦੇਹੀ ਵੀ ਕਰਵਾਈ ਹੈ ਜਿੱਥੇ ਇਹ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀ।ਦੱਸ ਦਈਏ ਕਿ ਸ਼ਕਤੀ ਸਿੰਘ, ਨਿਸ਼ਾਨ ਸਿੰਘ, ਸੁਖਜਿੰਦਰ ਸਿੰਘ ਸੰਨੀ, ਪਰਦੀਪ ਸਿੰਘ, ਬਲਜੀਤ ਸਿੰਘ ਤੇ ਰਣਜੀਤ ਸਿੰਘ ਨੂੰ 16 ਮਈ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ।