ਪਿਓ ਨਾਲ ਈਮਾਨ ਮਾਂ ਨਾਲ ਜਹਾਨ

ਪਿਓ ਨਾਲ ਈਮਾਨ ਮਾਂ ਨਾਲ ਜਹਾਨ

 

ਮਾਂ ਪਿਓ ਦਾ ਕਿੱਤਾ ਕਦੇ ਮੌੜ ਨਇਓ ਹੋਣਾ ਵੇ।

ਗੋਦੀ ਚੁੱਕਦੇ ਸੀ ਝੱਟ ਜਦ ਆਉਂਦਾ ਸਈਓ ਰੋਣਾ ਵੇ।

ਜੱਦ ਨਿੱਕਾ ਸੀ ਮੈਂ ਬਾਹਲਾ ਬੈਡ ਗਿੱਲੇ ਬਾਹਲੇ ਕਿੱਤੇ ਸੀ। 

ਮੈਨੂੰ ਸੁੱਕੀ ਥਾਂ ਤੇ ਪਾਕੇ ਖੁਦ ਗਿੱਲੀ ਥਾਂ ਤੇ ਸੁੱਤੇ ਸੀ।

ਸਾਰੇ ਜੱਗ ਦੇ ਖਿਡੌਣੇ ਵੇਖ ਮੇਰੇ ਲੱਗਦੇ ਸੀ।

ਜਦੋਂ ਜ਼ਿੱਦ ਵਿੱਚ ਰੋ ਕੇ ਮੇਰੇ ਹੰਜੂ ਵੱਗਦੇ ਸੀ।

ਇੱਕੋ ਬੋਲ ਤੇ ਤਾਂ ਸੱਭ ਕੁੱਝ ਝੋਲ਼ੀ ਮੇਰੀ ਪਾਇਆ ਏ।

ਫ਼ੜ ਉੰਗਲੀ ਤਾ ਬੇਬੇ ਬਾਪੂ ਤੁਰਨਾ ਸਿਖਾਇਆ ਏ।

ਮੇਰੇ ਹਾਸਿਆਂ ਦੇ ਨਾਲ ਤੁਸੀ ਖੁੱਸ਼ ਬਹੂਤ ਹੁੰਦੇ ਓ।

ਸੱਟ ਲੱਗ ਜਾਵੇ ਮੇਰੇ ਵੇਖ ਦੋਵੇਂ ਹੀ ਬੜਾ ਰੋਂਦੇ ਓ।

ਮੇਰਾ ਇੱਕ ਇੱਕ ਖ਼ਵਾਬ ਤੁਸਾਂ ਦਿਲ ਨਾਲ ਸਜਾਇਆ ਏ।

ਔਖੇ ਵਕਤ ਵੇਲੇ ਰੱਬ ਬਣ ਬਾਪੂ  ਈ ਮੋਹਰੇ ਆਇਆ ਏ।

ਮੇਰੇ ਦਿਲ ਦੀਆਂ ਖ਼ੁਸ਼ੀਆਂ ਲਈ ਸੱਭ ਕੁੱਝ ਵਾਰ ਗਏ।

ਇੱਕ ਮੇਰੀ ਜਿੱਤ ਲਈ ਤਾਂ ਤੁਸੀਂ ਕਿੰਨੀ ਵਾਰੀ ਹਾਰ ਗਏ।

ਤੁਹਾਡੀ ਜਿੱਤ ਦਾ ਸਮਾਂ ਤੇ ਲਾਗੇ ਆਗਿਆ ਹਜ਼ੂਰ। 

ਵੇਖੋ ਮਿਹਨਤਾਂ ਦਾ ਫ਼ਲ ਤੁਹਾਨੂੰ ਮਿਲਿਆ ਜ਼ਰੂਰ।

ਰੱਬ ਮੋਹਰੇ ਹੱਥ ਬੰਨ ਕੇ ਮੈਂ ਤੁਹਾਡੇ ਲਈ ਹੀ ਮੰਗਿਆ।

ਬਹੂਤ ਔਖਾ ਟਾਈਮ ਵੇਖ ਲਿਆ ਹੁਣ ਇਹ ਵੀ ਛੇਤੀ ਲੰਘਿਆ।

ਜੱਦ ਮੰਜ਼ਿਲਾ ਤੇ ਪਹੁੰਚਿਆ ਤੁਸੀ ਨਾਲ਼ ਖਲੋ ਜੀਓ।

ਸਤਾਂ ਜਨਮਾਂ ਲਈ ਬੇਬੇ ਬਾਪੂ ਮੇਰੇ ਈ ਬੱਸ ਹੋ ਜੀਓ।

ਤੁਹਾਡੀ ਸਿਹਤ ਦੀਆਂ ਸਦਾ ਮੈਂ ਦੁਆਵਾਂ ਹੀ ਤਾਂ ਮੰਗਦਾ।

ਦੂਰ ਬੈਠਿਆਂ ਦਾ ਦਿਨ ਰਾਤ ਬਾਹਲਾ ਔਖਾ ਲੰਘਦਾ।

ਮੇਰੀ ਇੱਕੋ ਏ ਦੁਆ ਸਾਰੇ ਮਾਂ ਪਿਓ ਖੁੱਸ਼ ਰਹਿਣ।

ਬਿਨਾ ਮਾ ਪਿਓ ਦੇ ਬੱਚੇ ਲੋਕੀ ਅਨਾਥ ਈ ਕਹਿਣ।

ਅੱਜ ਕੱਲ ਦੀਆਂ ਬੱਚਿਆਂ ਨੂੰ ਕਦਰ ਈ ਨੀ ਕੋਈ।

ਆਉਣ ਵਾਲੇ ਬੁਰੇ ਵਕਤ ਦੀ ਖ਼ਬਰ ਨੀ ਕੋਈ।

ਕਿਵੇਂ ਖ਼ੂਨ ਬੱਚਿਆਂ ਦਾ ਅੱਜ ਜ਼ਹਿਰ ਬਣ ਗਿਆ। 

ਬੁੱਢੇ ਮਾਂ ਪਿਓ ਨੂੰ ਪਾਲਣਾ ਤੇ ਕਹਿਰ ਬਣ ਗਿਆ।


 

ਅੰਕੁਸ਼ ਗਿੱਲ