ਸ਼ਿਵ ਸੈਨਾ ਨੇਤਾ ਸੂਰੀ ਤੋਂ ਬਾਅਦ ਅਰੁਣ ਕੁਮਾਰ ਪੋਪਾ ਵੀ ਗਿ੍ਫਤਾਰ

ਸ਼ਿਵ ਸੈਨਾ ਨੇਤਾ ਸੂਰੀ ਤੋਂ ਬਾਅਦ ਅਰੁਣ ਕੁਮਾਰ ਪੋਪਾ ਵੀ ਗਿ੍ਫਤਾਰ

*ਮਾਮਲਾ ਸਿਖ ਭਾਵਨਾਵਾਂ ਭੜਕਾਉਣ ਦਾਰਾਜਨ ਮਹਿਰਾ,

ਅੰਮ੍ਰਿਤਸਰ ਟਾਈਮਜ਼ ਬਿਉਰੋ

ਅੰਮਿ੍ਤਸਰ : ਬੀਤੇ ਕੁਝ ਦਿਨ ਪਹਿਲਾਂ ਸ਼ਿਵ ਸੈਨਾ ਨੇਤਾ ਸੁਧੀਰ ਕੁਮਾਰ ਸੂਰੀ ਵਲੋਂ ਸੋਸ਼ਲ ਮੀਡੀਆ 'ਤੇ ਸਿੱਖ ਗੁਰੂਆਂ, ਸਿੱਖ ਸਿਧਾਂਤਾਂ ਤੇ ਸਿੱਖ ਸ਼ਹੀਦਾਂ ਬਾਰੇ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਸਬੰਧ 'ਚ ਕੁਝ ਜਥੇਬੰਦੀਆਂ ਵਲੋਂ ਵਿਰੋਧ ਕਰਨ 'ਤੇ ਥਾਣਾ ਬੀ ਡਵੀਜਨ ਦੀ ਪੁਲਿਸ ਨੇ ਮਾਮਲਾ ਦਰਜ ਕਰਨ ਤੋਂ ਬਾਅਦ ਸੁਧੀਰ ਕੁਮਾਰ ਸੂਰੀ ਨੂੰ ਗਿ੍ਫਤਾਰ ਕਰਕੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਰੋਪੜ ਜੇਲ੍ਹ ਭੇਜ ਦਿੱਤਾ ਸੀ ਤੇ ਹੁਣ ਥਾਣਾ ਬੀ ਡਵੀਜ਼ਨ ਦੇ ਐੱਸਐੱਚਓ ਗੁਰਵਿੰਦਰ ਸਿੰਘ ਨੇ ਸੁਧੀਰ ਸੂਰੀ ਦੇ ਸਾਥੀ ਅਰੁਣ ਕੁਮਾਰ ਪੋਪਾ ਨੂੰ ਵੀ ਗਿ੍ਫਤਾਰ ਕੀਤਾ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਹੜੀ ਵੀਡੀਓ ਸੋਸ਼ਲ ਮੀਡੀਆ 'ਤੇ ਸੁਧੀਰ ਸੂਰੀ ਵਲੋਂ ਪਾਈ ਗਈ ਸੀ, ਉਸ 'ਚ ਹਿੰਦੂ ਨੇਤਾ ਅਰੁਣ ਕੁਮਾਰ ਪੋਪਾ ਵੀ ਨਾਲ ਨਜ਼ਰ ਆ ਰਿਹਾ ਹੈ, ਜਿਸ ਦੇ ਚਲਦੇ ਅਰੁਣ ਕੁਮਾਰ ਪੋਪਾ ਨੂੰ ਵੀ ਸੂਰੀ ਵਾਲੇ ਮਾਮਲੇ ਵਿਚ ਹੀ ਗਿ੍ਫਤਾਰ ਕਰਕੇ ਪੇਸ਼ ਕਰਵਾ ਕੇ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਹੈ।