ਵੈਰਾਗ-ਪ੍ਰੇਮ ‘ਚ ਭਿੱਜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ ‘ਚ ਜੁੜੀਆਂ,,

ਵੈਰਾਗ-ਪ੍ਰੇਮ ‘ਚ ਭਿੱਜੀਆਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਹਜ਼ੂਰ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਬਰਸੀ ਸਮਾਗਮ ‘ਚ ਜੁੜੀਆਂ,,

ਕਲਯੁਗ ਦੇ ਭਿਆਨਕ ਦੌਰ ‘ਚ ਮਾਨਵਤਾ ਦੇ ਰਾਹ ਦਸੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ-ਬਾਬਾ ਨਰਿੰਦਰ ਸਿੰਘ ਬਾਬਾ ਬਲਵਿੰਰ ਦਸਿੰਘ ਜੀ

ਲੰਗਰ ਸਹਿਬ ਬਰਸੀ ਸਮਾਗਮ ਵਿੱਚ ਖੁਸ਼ੀ ਭਰਿਆ ਮਹੌਲ, ਜਥੇਦਾਰ ਸੁਖਜੀਤ ਸਿੰਘ ਬਘੌਰਾ 

ਅੰਮ੍ਰਿਤਸਰ ਟਾਈਮਜ਼ ਬਿਉਰੋ

 ਨੰਦੇੜ ਸਾਹਿਬ: .ਸੇਵਾ-ਸਿਮਰਨ-ਲੰਗਰ ਅਤੇ ਰਿਹਾਇਸ਼ ਦੇ ਮਹਾਨ ਕੇਂਦਰ ਗੁਰਦੁਆਰਾ ਲੰਗਰ ਸਾਹਿਬ ਦੇ ਸਿਰਜਿਤ ਸੰਤ ਬਾਬਾ ਨਿਧਾਨ ਸਿੰਘ ਜੀ ਦੀ 74 ਵੀਂ ਅਤੇ ਉਨ੍ਹਾਂ ਦੇ ਉਤਰਾਅਧਿਕਾਰੀ ਸੰਤ ਬਾਬਾ ਹਰਨਾਮ ਸਿੰਘ ਜੀ ਦੀ 42 ਵੀਂ, ਸੰਤ ਬਾਬਾ ਆਤਮਾ ਸਿੰਘ ਜੀ ਮੋਨੀ ਦੀ 38 ਵੀਂ ਅਤੇ ਸੰਤ ਬਾਬਾ ਸ਼ੀਸਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ 16 ਵੀਂ ਨਿੱਘੀ ਅਤੇ ਮਿੱਠੀ ਯਾਦ ‘ਚ ਮੌਜੂਦਾ ਮੁੱਖੀ ਸੰਤ ਬਾਬਾ ਨਰਿੰਦਰ ਸਿੰਘ ਜੀ-ਸੰਤ ਬਾਬਾ ਬਲਵਿੰਦਰ ਸਿੰਘ ਜੀ ਵਲੋਂ ਸਹਿਯੋਗੀ ਨੇਮੀ-ਪ੍ਰੇਮੀ-ਜਥੇਦਾਰਾਂ, ਸ਼ਰਧਾਲੂਆਂ ਦੇ ਸਹਿਯੋਗ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਬਰਸੀ ਸਮਾਗਮ ਕਰਵਾਏ ਗਏ। ਕਰੋਨਾ ਮਹਾਂਮਾਰੀ ਦੇ ਮਾਰੂ ਪ੍ਰਕੋਪ ਦੇ ਦੌਰ ਉਪ੍ਰੰਤ ਸੁਖਾਵੇਂ ਬਣਦੇ ਹਾਲਾਤਾਂ ‘ਚ ਦੇਸ਼-ਵਿਦੇਸ਼ ਤੋਂ ਮਹਾਂਪੁਰਸ਼ਾਂ ਨਾਲ ਪ੍ਰੇਮ ਰੱਖਦੀਆਂ ਵੱਡੀ ਤਾਦਾਦ ‘ਚ ਸੰਗਤਾਂ ਦਾ ਇਕੱਠ ਮਹਾਂਪੁਰਸ਼ਾਂ ਵਲੋਂ ਮਾਨਵਤਾ ਅਤੇ ਧਰਮ ਖੇਤਰ ‘ਚ ਕੀਤੀਆਂ ਘਾਲਣਾਵਾਂ ਅਤੇ ਨਿਭਾਈਆਂ ਸੇਵਾਵਾਂ ਦੀ ਮੂੰਹ ਬੋਲਦੀ ਉਦਾਹਰਣ ਸਾਹਮਣੇ ਆਈ।ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਅੰਮ੍ਰਿਤ ਵੇਲੇ ਸ਼੍ਰੀ ਅਖੰਡ ਪਾਠ ਦੇ ਭੋਗ ਪਏ, ਇਸੇ ਦੌਰਾਨ ਚਲਦੇ ਸ਼੍ਰੀ ਜਪੁਜੀ ਸਾਹਿਬ ਦੇ 31000, ਸ਼੍ਰੀ ਸੁਖਮਨੀ ਸਾਹਿਬ ਦੇ 3651 ਪਾਠਾਂ ਦੀ ਸਮਾਪਤੀ ਅਤੇ ਸ਼੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਉਪ੍ਰੰਤ ਸਰਬੱਤ ਦੇ ਭਲੇ ਲਈ ਅਰਦਾਸ ਹੋਈ। ਖੁੱਲ਼੍ਹੇ ਪੰਡਾਲ ਵਿਚ ਸਜੇ ਬਰਸੀ ਸਮਾਗਮ ਹੋਏ।ਭਾਈ ਗੁਰਪ੍ਰਤਾਪ ਸਿੰਘ ਅਤੇ ਭਾਈ ਰਾਮ ਸਿੰਘ ਦੇ ਰਾਗੀ ਜੱਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕਰਤਨ ਕੀਤੇ। ਸਿੰਘ ਸਾਹਿਬ ਬਾਬਾ ਕੁਲਵੰਤ ਸਿੰਘ ਜੀ ਜਥੇਦਾਰ ਤਖਤ ਸ਼੍ਰੀ ਹਜ਼ੂਰ ਸਾਹਿਬ ਨੇ ਪ੍ਰਵਚਨਾਂ ਦੀ ਸਾਝ ਪਾਉਦਿਆਂ ਮਨ ਦੀ ਇਕਾਗਰਤਾ, ਜੀਵਨ ਸ਼ੈਲੀ ‘ਚ ਬਦਲਦੇ ਪਹਿਲੂਆਂ ‘ਤੇ ਵਿਚਾਰ ਸਾਝੇ ਕਰਦਿਆਂ ਮਹਾਂਪੁਰਸ਼ਾਂ ਦੇ ਜੀਵਨ ਦੇ ਮਨੋਰਥ ਅਤੇ ਉਦੇਸ਼ ਵਿਿਸ਼ਆਂ ‘ਤੇ ਬੰਦਗੀ ਵਾਲੇ ਮਹਾਂਪੁਰਸ਼ਾਂ ਦੀ ਹਾਜ਼ਰੀ ਅਤੇ ਲੋੜ ਪੱਖਾਂ ਨੂੰ ਗਹਿਰਾਈ ਨਾਲ ਸਮਝਾਇਆ। ਉਨ੍ਹਾਂ ਸੰਤ ਬਾਬਾ ਨਰਿੰਦਰ ਸਿੰਘ-ਸੰਤ ਬਾਬਾ ਬਲਵਿੰਦਰ ਸਿੰਘ ਵੱਲ ਇਸ਼ਾਰਾ ਕਰਦਿਆਂ ਫੁਰਮਾਇਆ,“ਇਹ ਹੰਸਾਂ ਦੀ ਜੋੜੀ ਨੇ, ਜਦ ਵੀ ਤਖਤ ਸਾਹਿਬ ਤੋਂ ਕੋਈ ਹੁਕਮ ਆਉਦਾ ਹੈ ਤਾਂ ਇਨ੍ਹਾਂ ਨੂੰ ਚਾਓ ਚੜ੍ਹ ਜਾਂਦਾ ਹੈ, ਕਿਉਕਿ ਗੁਰਮੁੱਖ ਦੀ ਇਹ ਅਵਸਥਾ ਹੁੰਦੀ ਹੈ”। 

ਸੰਪ੍ਰਦਾਇ ਕਾਰ ਸੇਵਾ ਸ਼੍ਰੀ ਹਜ਼ੂਰ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਨਰਿੰਦਰ ਸਿੰਘ ਜੀ ਨੇ ਅਨੁਭਵੀ ਪ੍ਰਵਚਨਾਂ ਦੀ ਸਾਂਝ ਪਾਉਦਿਆਂ ਦਿਨ-ਰਾਤ ਦੇ ਅਭਿਆਸ/ ਸ਼ਬਦ-ਸੁਰਤ ਦੇ ਸੁਮੇਲਅਤੇ ਤਮੋ-ਰਜੋ-ਸਤੋ ਤੋਂ ਕਿਵੇਂ ਉੱਪਰ ਉੱਠਣਾ ਨੂੰ ਗੁਰਮਤਿ ਦੀ ਰੋਸ਼ਨੀ ‘ਚ ਬਚਾਅ ਦੇ ਪਹਿਲੂ ਅਤੇ ਅਦੁੱਤੀ ਪ੍ਰਕਾਸ਼ ਦੀ ਪ੍ਰਾਪਤੀ ਦੇ ਡੁਘਿਆਈ ਭਰਪੂਰ ਪ੍ਰਵਚਨਾਂ ‘ਚ ਵਿਿਗਆਨਕ ਅਤੇ ਸਮਾਜਿਕ ਪੱਖਾਂ ਤੋਂ ਉਦਾਹਰਣਾਂ ਦੇ ਕੇ ਗੁਰੂ ਦੇ ਮਹੱਤਵ ਨੂੰ ਗੁਰਮਤਿ ਦੇ ਪਹਿਲੂਆਂ ਤੋਂ ਗਹਿਰਾਈ ਭਰੇ ਰਹੱਸ ਖੋਲਦਿਆਂ ਸਮਝਾਇਆ, ਕਿ ਚੰਦ-ਸੂਰਜ ਤਾਂ ਖਤਮ ਹੋ ਸਕਦੇ ਨੇ ਪਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਦੀਵੀ ਗੁਰੂ ਰਹਿਣਗੇ। ਉਨ੍ਹਾਂ ਫਖਰ ਨਾਲ ਕਿਹਾ ਕਿ ਕਲਯੁਗ ਦੇ ਭਿਆਨਕ ਦੌਰ ‘ਚ ਮਾਨਵਤਾ ਦੇ ਰਾਹ ਦਸੇਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਸੰਤ ਬਾਬਾ ਬਲਵਿੰਦਰ ਸਿੰਘ ਜੀ ਨੇ ਸੰਤ ਬਾਬਾ ਨਿਧਾਨ ਸਿੰਘ ਜੀ-ਸੰਤ ਬਾਬਾ ਹਰਨਾਮ ਸਿੰਘ ਜੀ-ਸੰਤ ਬਾਬਾ ਆਤਮਾ ਸਿੰਘ ਮੋਨੀ-ਸੰਤ ਬਾਬਾ ਸ਼ੀਸ਼ਾ ਸਿੰਘ ਜੀ ਦੇ ਜੀਵਨ ਉਨ੍ਹਾਂ ਦੀਆਂ ਘਾਲ਼ਣਾਵਾਂ ਸਬੰਧੀ  ਵਿਚਾਰਾਂ ਦੀ ਸਾਝ ਪਾਂਉਦਿਆਂ ਕੋਵਿਡ ਦੇ ਦੌਰ ਦੌਰਾਨ ਗੁਰੂ ਬਖਸ਼ਿਸ਼ਾਂ ਬਦੌਲਤ ਨਿਭਾਈਆਂ ਸੇਵਾਵਾਂ ਅਤੇ ਬਦਲਦੇ ਹਾਲਾਤਾਂ ਉਪ੍ਰੰਤ ਗੁੁਰਮਤਾ ਕਰਕੇ ਸਮਾਗਮਾਂ ਦੀ ਰੂਪ-ਰੇਖਾ ਉਲੀਕਣ ਆਦਿ ਪੱਖਾਂ ਤੋਂ ਇਲਾਵਾ ਜੀਵਨ ਨੂੰ ਕਿਵੇਂ ਸਫਲਾ ਕੀਤਾ ਜਾਵੇ ਵਿਸ਼ੇ ‘ਤੇ ਵਿਚਾਰ ਸਾਝੇ ਕੀਤੇ।ਗਿਆਨੀ ਸੁਖਦੇਵ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਰੁਹਾਨੀਅਤ ਅਤੇ ਅਧਿਆਤਮਿਕ ਪੱਖ ਤੋਂ ਸਿੱਖ ਦੀ ਜੀਵਨ ਅਵਸਥਾ ਵਿਸ਼ੇ ‘ਤੇ ਵਿਚਾਰਾਂ ਦੀ ਸਾਝ ਪਾਈ।ਗਿਆਨੀ ਸੁਖਵਿੰਦਰ ਸਿੰਘ ਕਥਾਵਾਚਰ ਸੱਚਖੰਡ ਸਾਹਿਬ ਨੇ ਹੁਕਮ ਮੰਨਣ ਦਾ ਮਹੱਤਵ ਵਿਸ਼ੇ ਨੂੰ ਆਪਣੇ ਵਿਚਾਰਾਂ ਦਾ ਕੇਂਦਰੀ ਪੱਖ ਰੱਖਿਆ।ਗੁਰਵਿੰਦਰ ਸਿੰਘ ਵਾਧਵਾ ਸੁਪਰਡੈਂਟ ਸੱਚਖੰਡ ਬੋਰਡ, ਰਣਜੀਤ ਸਿੰਘ ਚਿਰਾਗੀਆ, ਤਰਨਾ ਦਲ ਦੇ ਬਾਬਾ ਗੁਰਦੇਵ ਸਿੰਘ ਸ਼੍ਰੀ ਅਨੰਦਪੁਰ ਸਾਹਿਬ, ਡਾ: ਬਾਬਾ ਤੇਜਾ ਸਿੰਘ ਮਾਤਾ ਸਾਹਿਬ ਵਾਲੇ, 96 ਕ੍ਰੋੜੀ ਬੁੱਢਾ ਦਲ ਮੁੱਖੀ ਬਾਬਾ ਬਲਵੀਰ ਸਿੰਘ ਵਲੋਂ ਜਥੇ: ਸੇਵਾ ਸਿੰਘ, ਦਲ ਦਲ-ਪੰਥ ਬਾਬਾ ਬਿਧੀ ਚੰਦ ਦੇ ਮੁੱਖੀ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਵਲੋਂ ਜੱਥਾ, ਨਾਨਕਸਰ ਸੰਪ੍ਰਦਾਇ ਦੇ ਬਾਬਾ ਘਾਲਾ ਸਿੰਘ, ਬਾਬਾ ਅਮਰੀਕ ਸਿੰਘ ਪੰਜ ਭੈਣੀਆਂ, ਬਾਬਾ ਜੀਤ ਸਿੰਘ ਜੌਲ਼ਾਂ, ਬਾਬਾ ਸਤਨਾਮ ਸਿੰਘ ਗੁਰੂ ਕੇ ਬਾਗ, ਬਾਬਾ ਜੋਗਾ ਸਿੰਘ ਕਰਨਾਲ, ਗਿਆਨੀ ਜੋਤਇੰਦਰ ਸਿੰਘ ਮੀਤ ਜਥੇਦਾਰ,ਬਾਬਾ ਰਾਮ ਸਿੰਘ ਧੂਪੀਆ, ਭਾਈ ਕਸ਼ਮੀਰ ਸਿੰਘ ਮੁੱਖ ਗ੍ਰੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ਰੰਥੀ, ਜਥੇ: ਸੁਖਜੀਤ ਸਿੰਘ ਬਘੌਰਾ, ਭਾ:ਅਵਤਾਰ ਸਿੰਘ ਸੀਤਲ, ਬਾਬਾ ਦਿਲਬਾਗ ਸਿੰਘ ਅਨੰਦਪੁਰ ਸਾਹਿਬ, ਜਥੇ: ਭਾਈ ਵੀਰ ਸਿੰਘ,ਬਾਬਾ ਅਜੈਬ ਸਿੰਘ ਸਤਲਾਣੀ ਸਾਹਿਬ, ਬਾਬਾ ਸੇਵਾ ਸਿੰਘ ਖੰਡੂਰ ਸਾਹਿਬ ਵਾਲਿਆਂ ਦਾ ਜੱਥਾ,ਬਾ:ਅਲਵਿੰਦਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਬੇਲਾਂ ਦਾ ਜੱਥਾ,ਬਾ:ਮਹਿੰਦਰ ਸਿੰਘ ਭੜ੍ਹੀ,ਬਾਬਾ ਲੀਡਰ ਸਿੰਘ ਸੈਫਲਾਬਾਦ, ਬਾ: ਗੁਰਚਰਨ ਸਿੰਘ ਠੱਠਾ, ਬਾ:ਪਲਵਿੰਦਰ ਸਿੰਘ ਸਤਲਾਣੀ, ਬਾ:ਬਲਕਾਰ ਸਿੰਘ, ਬਾ: ਬਲਵੀਰ ਸਿੰਘ ਹੁਸ਼ਿਆਰਪੁਰ,ਜਥੇ:ਬਾਬਾ ਬਲਿਹਾਰ ਸਿੰਘ, ਬਾਬਾ ਜੱਸਾ ਸਿੰਘ,ਬਾਬਾ ਹਰਜਿੰਦਰ ਸਿੰਘ (ਡਾ:)  ਬਾਬਾ ਮੇਜਰ ਸਿੰਘ ਸਾਹਨੇਵਾਲ, ਬਾਬਾ ਗੁਰਮੀਤ ਸਿੰਘ, ਬਾਬਾ ਮੰਗਾ ਸਿੰਘ,ਬਾਬਾ ਕਨੈਲ ਸਿੰਘ, ਬਾਬਾ ਸੋਹਣ ਸਿੰਘ ਯੂਪੀ, ਬਾਬਾ ਹਰਜਿੰਦਰ ਸਿੰਘ ਫਗਵਾੜਾ,ਬਾਬਾ ਗੁਰਦੇਵ ਸਿੰਘ ਬਨੂੜ,ਬਾਬਾ ਗੁਰਜੰਟ ਸਿੰਘ ਮੰਡਵੀ, ਬਾਬਾ ਸਾਧੂ ਸਿੰਘ,ਮਲਕੀਤ ਸਿੰਘ ਪ੍ਰਧਾਨ ਰੇਰੂ ਸਾਹਿਬ, ਸੋਹਣ ਸਿੰਘ ਠੰਡਲ ਸਾ:ਮੰਤਰੀ ਪੰਜਾਬ, ਇਕਬਾਲ ਸਿੰਘ ਖੇੜਾ, ਜਰਨੈਲ ਸਿੰਘ ਨਡਾਲੋਂ, ਜਸਬਰ ਸਿੰਘ ਭੱਟੀ, ਮਨਜੋਤ ਸਿੰਘ,ਲੱਖਾ ਸਿੰਘ ਪਾਲਦੀ, ਗਿ: ਬਖਸ਼ੀਸ਼ ਸਿੰਘ,ਭਾ: ਅਮਰਜੀਤ ਸਿੰਘ ਚੌਰ ਬਰਦਾਰ ਸ਼੍ਰੀ ਦਰਬਾਰ ਸਾਹਿਬ, ਭਾ:ਜਗਤਾਰ ਸਿੰਘ ਵਡਾਲੀ, ਭਾ: ਗਬਿੰਦਰ ਸਿੰਘ ਗ੍ਰੰਥੀ ਸ਼ਹੀਦਾਂ, ਭਾ: ਬਿਕਰਮਜੀਤ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ, ਭਾ: ਜਗਦੀਪ ਸਿੰਘ ਅਮ੍ਰਿਤਸਰ ਸਾਹਿਬ, ਕੇਸਰ ਸਿੰਘ ਐਸ.ਪੀ ਪਟਿਆਲਾ, ਗੁਰਪ੍ਰੀਤ ਸਿੰਘ ਡੀ.ਆਈ.ਜੀ ਚੰਡੀਗੜ੍ਹ, ਨੌਗਿੰਦਰ ਸਿੰਘ, ਇਕਬਾਲ ਸਿੰਘ ਬੱਬੂ, ਇੰਦਰਪਾਲ ਸਿੰਘ, ਰੁਪਿੰਦਰ ਸਿੰਘ ਸ਼ਾਮਪੁਰ, ਪੀ.ਐਨ ਬੋਕਾਰੇ, ਮਾਸਟਰ ਜੋਗਿੰਦਰ ਸਿੰਘ ਅਦਲੀ ਗੇਟ, ਦਲਜੀਤ ਸਿੰਘ ਕਾਹਲੋਂ, ਪਰਮਜੀਤ ਸਿੰਘ ਪੰਮੀ, ਸੁੱਖਵਿੰਦਰ ਸਿੰਘ ਹੁੰਦਲ,ਸਥਾਨਕ ਹਲਕਾ ਵਿਧਾਨ ਸਭਾ ਮੈਂਬਰ ਤੋਂ ਇਲਾਵਾ ਵੱਖ-ਵੱਖ ਖੇਤਰਾਂ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਮਹਾਂਪੁਰਸ਼ਾਂ ਦੀ ਯਾਦ ‘ਚ ਹੋਏ ਸਮਾਗਮ ‘ਚ ਹਾਜ਼ਰੀ ਭਰੀ।