ਵਾਤਾਵਰਨ ਦੀ ਸੰਭਾਲ ਲਈ ਭੂਮੀ ਪੇਡਨੇਕਰ ਦਾ ਫਿਲਮ ਫੈਸਟੀਵਲ ਆਫ ਮੈਲਬੌਰਨ 2023 ਵਿੱਚ ਸਨਮਾਨ ਹੋਵੇਗਾ

ਵਾਤਾਵਰਨ ਦੀ ਸੰਭਾਲ ਲਈ ਭੂਮੀ ਪੇਡਨੇਕਰ ਦਾ ਫਿਲਮ ਫੈਸਟੀਵਲ ਆਫ ਮੈਲਬੌਰਨ 2023 ਵਿੱਚ ਸਨਮਾਨ ਹੋਵੇਗਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੁੁੰਬਈ: ਬੌਲੀਵੁਡ ਅਦਾਕਾਰਾ ਭੂਮੀ ਪੇਡਨੇਕਰ ਨੂੰ ਦਮਦਾਰ ਅਦਾਕਾਰੀ ਤੇ ਵਾਤਾਵਰਨ ਦੀ ਸੰਭਾਲ ਲਈ ਯੋਗਦਾਨ ਪਾਉਣ ਬਦਲੇ ਇੰਡੀਅਨ ਫਿਲਮ ਫੈਸਟੀਵਲ ਆਫ ਮੈਲਬੌਰਨ 2023 (ਆਈਐਫਐਫਐਮ) ਵਿੱਚ ਸਨਮਾਨਿਤ ਕੀਤਾ ਜਾਵੇਗਾ। ਭੂਮੀ ਨੇ ਅਹਿਮ ਵਿਸ਼ਿਆਂ ਵਾਲੀਆਂ ਫਿਲਮਾਂ ਵਿਚ ਕੰਮ ਕੀਤਾ ਹੈ ਤੇ ਆਪਣੀ ਦਮਦਾਰ ਅਦਾਕਾਰੀ ਜ਼ਰੀਏ ਫਿਲਮੀ ਜਗਤ ਵਿਚ ਆਪਣੀ ਪਛਾਣ ਬਣਾਈ ਹੈ। ਇਸ ਤੋਂ ਇਲਾਵਾ ਉਸ ਨੇ ਵਾਤਾਵਰਨ ਤਬਦੀਲੀ ਨਾਲ ਨਜਿੱਠਣ ਅਤੇ ਵਾਤਾਵਰਨ ਦੀ ਸੰਭਾਲ ਨੂੰ ਉਤਸ਼ਾਹਿਤ ਕਰਨ ਲਈ ਯੋਗਦਾਨ ਪਾਇਆ ਹੈ ਜਿਸ ਕਰ ਕੇ ਫਿਲਮ ਫੈਸਟੀਵਲ ਦੇ ਉਦਘਾਟਨੀ ਦਿਨ 11 ਅਗਸਤ ਨੂੰ ਅਦਾਕਾਰਾ ਨੂੰ ਸਨਮਾਨਿਤ ਕੀਤਾ ਜਾਵੇਗਾ। ਇਸ ਸਨਮਾਨ ਬਾਰੇ ਭੂਮੀ ਨੇ ਕਿਹਾ, ‘ਮੈਂ ਆਈਐਫਐਫਐਮ ਵਲੋਂ ਡਿਸਰੱਪਟਰ ਆਫ ਦਿ ਈਅਰ ਸਨਮਾਨ ਲਈ ਬਹੁਤ ਧੰਨਵਾਦੀ ਹਾਂ। ਇਹ ਮਾਨਤਾ ਮੇਰੇ ਲਈ ਬਹੁਤ ਮਾਅਨੇ ਰੱਖਦੀ ਹੈ। ਮੈਂ ਵਾਤਾਵਰਨ ਦੀ ਸੰਭਾਲ ਲਈ ਡਟ ਕੇ ਯੋਗਦਾਨ ਪਾਉਂਦੀ ਰਹਾਂਗੀ। ਮੇਰਾ ਟੀਚਾ ਸਿਨੇਮਾ ਵਿੱਚ ਔਰਤਾਂ ਨੂੰ ਨੁਮਾਇੰਦਗੀ ਦੇਣਾ ਤੇ ਲਿੰਗ ਸਮਾਨਤਾ ਲਈ ਲੜਾਈ ਲੜਨਾ ਹੈ।