ਪਿਛਲੇ 75 ਸਾਲਾਂ ਵਿਚ ਪੰਜਾਬ ਦਾ ਕਬਾੜ ਕਰਨ ਵਾਲੇ ਕੋਣ?
ਪਿਛਲੇ 75 ਸਾਲਾਂ ਵਿਚ ਪੰਜਾਬ ਦਾ ਕਬਾੜ ਐਵੇੰ ਨਹੀੰ ਹੋ ਗਿਆ। ਇਸ
ਪਿਛੇ ਹਿੰਦੂਤਵਾ ਸਿਆਸਤ ਨੇ ਬਹੁਤ ਵੱਡੀ ਗੇਮ ਖੇਡੀ ਹੈ।
ਇਕ ਪਾਸੇ ਪੰਜਾਬ ਦੇ ਪਾਣੀ ਜਿਹੇ ਅੱਤ ਕੀਮਤੀ ਰਿਸੋਰਸ ਦਾ 75 ਫੀਸਦੀ ਦਿੱਲੀ ਹਜ਼ਮ ਕਰ ਗਈ ਤੇ ਦੂਜੇ ਪਾਸੇ ਦਿੱਲੀ ਦੇ ਮੋਟੇ ਚੂਹੇ ਪੰਜਾਬ ਜਿਹੇ ਵਿਕਸਤ ਸੂਬੇ ਨੂੰ ਲਗਾਤਾਰ ਕੁਤਰਨ ਲਗੇ ਹੋਏ ਹਨ।ਵਿਧਾਨ ਦੇ ਹੁਕਮ ਅਧੀਨ ਵਿੱਤ ਕਮਿਸ਼ਨ ਨਾਂ ਦਾ ਇਕ ਕਾਨੂੰਨੀ ਅਦਾਰਾ ਹਰ ਪੰਜ ਸਾਲਾਂ ਪਿਛੋੰ ਬਣਦਾ ਹੈ। ਇਹ ਸੈੰਟਰ ਅਤੇ ਸੂਬਿਆਂ ਵਿਚਕਾਰ ਟੈਕਸਾਂ ਦੀ ਵੰਡ ਦਾ ਫੈਸਲਾ ਸੁਣਾਉੰਦਾ ਹੈ। ਚਲੰਤ ਪੰਜ ਸਾਲਾਂ ਲਈ ਇਸ ਕਮਿਸ਼ਨ ਦਾ ਹੁਕਮ ਹੈ ਕਿ ਇਕੱਤਰ ਹੁੰਦੇ ਟੈਕਸਾਂ ਵਿਚੋੰ 42 ਫੀਸਦੀ ਸੂਬਿਆਂ ਦੇ ਸਪੁਰਦ ਕੀਤਾ ਜਾਵੇ। ਕੇੰਦਰੀ ਸਰਕਾਰ ਚਲਾਕੀ ਭਰੇ ਢੰਗਾਂ ਨਾਲ ਵੰਡਣਯੋਗ ਰਾਸ਼ੀ ਨੂੰ ਘਟਾ ਕੇ 29 ਫੀਸਦੀ ‘ਤੇ ਲੈ ਆਈ ਹੈ। ਯਾਨੀ ਕੇੰਦਰ ਪੰਜਾਬ ਸਮੇਤ ਅਗੇਵਧੂ ਸਟੇਟਾਂ ਦਾ 13 ਫੀਸਦੀ ਹਿੱਸਾ ਖਾ ਗਿਆ।
ਕਮਅਕਲੀ ਕਾਰਨ ਪੰਜਾਬੀਆਂ ਨੇ ਅਪਣੇ ਪੱਲੇ ਲਗਾਤਾਰ ਭ੍ਰਿਸ਼ਟ, ਘਾਊਘੱਪ ਅਤੇ ਨਿਕੰਮੀਆਂ ਲੀਡਰਸ਼ਿਪਾਂ ਸਹੇੜ ਰੱਖੀਆਂ ਹਨ। ਆਪਣੇ ਹੱਕਾਂ ਲਈ ਡਟ ਕੇ ਬੋਲਣਾ ਤਾਂ ਦੂਰ ਦੀ ਗੱਲ ਹੈ, ਇਹ ਪਰਧਾਨ ਮੰਤਰੀਆਂ ਅੱਗੇ ਖੰਘ ਵੀ ਨਹੀੰ ਸਕਦੀਆਂ। ਇਸ ਦਾ ਸਮੁਚ ਵਿਚ ਉਹ ਨਤੀਜਾ ਨਿਕਲਿਆ ਹੈ ਜੋ ਅੱਜ ਹਰ ਕਿਸੇ ਦੇ ਸਾਹਮਣੇ ਹੈ : ਸਟੇਟ ਸਿਰ 2.75 ਲੱਖ ਕਰੋੜ ਰੁਪੈ ਦਾ ਕਰਜ਼ਾ, ਲੱਖ ਕਰੋੜ ਵਿਅਕਤੀਗਤ ਕਿਸਾਨਾਂ ਮਜ਼ਦੂਰਾੰ ਉਪਰ ਕਰਜ਼ਿਆਂ ਦਾ ਬੋਝ ਵੱਖਰਾ, ਵਿਸਤਰਤ ਬੇਰੁਜ਼ਗਾਰੀ, ਹਰ ਪਾਸੇ ਲੁੱਟ ਦਾ ਬਾਜ਼ਾਰ ਸਰਗਰਮ, ਸਰਕਾਰੀ ਸੇਵਾਵਾਂ ਦਾ ਕਬਾੜ | ਉਪਰੋੰ ਇਸ ਨਵੇੰ ਮੁਫਤਖੋਰੀਵਾਲ ਦੀਆਂ ਤਬਾਹਕੁਨ ਹਰਕਤਾਂ : ਇਕ ਇੰਚ ਜਿੰਨੇ ਕੰਮ ਉਪਰ ਮੀਲ ਲੰਮਾ ਪਰਚਾਰ ਖਰਚਾ।ਰਿਆਸਤੀ ਜਬਰ, ਨਸ਼ਿਆਂ ਦੀ ਭਰਮਾਰ, ਧਾਰਮਕ, ਮਨੁਖੀ ਆਜ਼ਾਦੀਆਂ ਦਾ ਖਿਲਵਾੜ, ਨਿਆਇਕ ਭਿ੍ਸ਼ਟਾਚਾਰ, ਦੁਰਪਰਬੰਧ ਵਾਧੂ। ਇਸ ਪਰਬੰਧ ਨੂੰ ਹੋਰ ਕੁਛ ਨਹੀੰ, ਲੱਖ ਲਾਅਣਤ ਹੀ ਕਹਿਣਾ ਬਣਦਾ ਹੈ।
ਪੌਣੀ ਸਦੀ ਦੇ ਇਸ ਘਿਨਾਉਣੇ ਦ੍ਰਿਸ਼ ਦੇ ਪਿਛੋਕੜ ਵਿਚ ਹੁਣ ਰਾਸ਼ਟਰੀ ਝੰਡੇ ਨੂੰ ਲੋਕਾਂ ਦੇ ਸੰਘੋੰ ਲੰਘਾਉਣ ਦੀ ਕਵਾਇਦ ਚਲਾਈ ਜਾ ਰਹੀ ਹੈ।
ਸਰਦਾਰ ਸੁਖਦੇਵ ਸਿੰਘ
ਸੀਨੀਅਰ ਪੱਤਰਕਾਰ
Comments (0)