ਕੋਰੋਨਾਵਾਇਰਸ ਨੂੰ ਹਰਾਉਣ ਲਈ ਖੇਡ ਮੈਦਾਨ 'ਤੇ ਉਤਰਣਗੇ ਫੁੱਟਬਾਲ ਖਿਡਾਰੀ

ਕੋਰੋਨਾਵਾਇਰਸ ਨੂੰ ਹਰਾਉਣ ਲਈ ਖੇਡ ਮੈਦਾਨ 'ਤੇ ਉਤਰਣਗੇ ਫੁੱਟਬਾਲ ਖਿਡਾਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕੋਰੋਨਾਵਾਇਰਸ ਨਾਲ ਠੱਪ ਹੋਈ ਦੁਨੀਆ ਵਿਚ ਮਹੀਨਿਆਂ ਦੀਆਂ ਪਾਬੰਦੀਆਂ ਮਗਰੋਂ ਹੁਣ ਮੁੜ ਜ਼ਿੰਦਗੀ ਪਟੜੀ 'ਤੇ ਪਰਤਣ ਦੀਆਂ ਕਨਸੋਆਂ ਆ ਰਹੀਆਂ ਹਨ। ਜਰਮਨੀ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ ਦੇ ਮੁਕਾਬਲੇ 16 ਮਈ ਤੋਂ ਮੁੜ ਸ਼ੁਰੂ ਹੋਣ ਜਾ ਰਹੇ ਹਨ। 

ਮੁਕਾਬਲੇ ਕਰਾਉਣ ਵਾਲੀ ਜ਼ਿੰਮੇਵਾਰ ਅਥਾਰਟੀ ਡੀਐਫਐਲ ਨੇ ਕਿਹਾ ਕਿ ਸਖਤ ਸਿਹਤ ਹਦਾਇਤਾਂ ਦਾ ਪਾਲਣ ਕਰਦਿਆਂ ਇਹ ਮੁਕਾਬਲੇ ਮੁੜ ਸ਼ੁਰੂ ਕਰਵਾਏ ਜਾ ਰਹੇ ਹਨ। ਪਰ ਇਹਨਾਂ ਮੁਕਾਬਲਿਆਂ ਵਿਚ ਫਿਲਹਾਲ ਸਿਰਫ ਖਿਡਾਰੀ ਹੀ ਮੈਦਾਨ ਵਿਚ ਆਉਣਗੇ। ਦਰਸ਼ਕਾਂ ਦੇ ਮੈਦਾਨ ਵਿਚ ਦਾਖਲੇ 'ਤੇ ਪਾਬੰਦੀ ਰਹੇਗੀ। ਇਹਨਾਂ ਮੈਚਾਂ ਲਈ ਜਰਮਨ ਸਰਕਾਰ ਨੇ ਵੀ ਪ੍ਰਵਾਨਗੀ ਦੇ ਦਿੱਤੀ ਹੈ। 

ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਨੇ ਦੁਨੀਆ ਦੇ ਸਭ ਤੋਂ ਵੱਡੇ ਖੇਡ ਮੁਕਾਬਲੇ ਓਲੰਪਿਕਸ ਨੂੰ ਵੀ ਮੁਅੱਤਲ ਕਰਵਾ ਦਿੱਤਾ ਹੈ। ਦੁਨੀਆ ਭਰ ਵਿਚ ਹੋਰ ਵੀ ਸਾਰੇ ਖੇਡ ਮੁਕਾਬਲੇ ਮੁਅੱਤਲ ਜਾਂ ਰੱਦ ਕਰ ਦਿੱਤੇ ਗਏ ਹਨ। ਖੇਡ ਮੈਦਾਨ ਵਿਚ ਮੁੜ ਖਿਡਾਰੀਆਂ ਦੇ ਉਤਰਣ ਦੀ ਖਬਰ ਇਕ ਸਕਾਰਾਤਮਕ ਸੁਨੇਹਾ ਲੈ ਕੇ ਆਈ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।