ਅਮਰੀਕਾ ਦੇ ਟੈਕਸਸ ਰਾਜ ਵਿਚ ਮੋਟਰ ਸਾਈਕਲ ਗਿਰੋਹ ਹਿੰਸਾ ਵਿੱਚ ਇਕ ਦੀ ਮੌਤ

ਅਮਰੀਕਾ ਦੇ ਟੈਕਸਸ ਰਾਜ ਵਿਚ ਮੋਟਰ ਸਾਈਕਲ ਗਿਰੋਹ ਹਿੰਸਾ ਵਿੱਚ ਇਕ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)  ਟੈਕਸਸ ਹਾਈਵੇਅ ਉਪਰ ਗੈਰ ਕਾਨੂੰਨੀ ਮੋਟਰ ਸਾਈਕਲ ਗਿਰੋਹ ਮੈਂਬਰਾਂ ਵੱਲੋਂ ਕੀਤੀ ਫਾਇਰਿੰਗ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਇਹ ਪ੍ਰਗਟਾਵਾ ਮੌਂਟਗੋਮਰੀ ਕਾਊਂਟੀ ਦੇ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਕੀਤਾ ਹੈ। ਲਾਅ ਇਨਫੋਰਸਮੈਂਟ ਏਜੰਸੀ ਅਨੁਸਾਰ ਇੰਟਰਸਟੇਟ 45 ਉਪਰ ਇਕ 32 ਸਾਲਾ ਵਿਅਕਤੀ ਨੂੰ ਗੋਲੀ ਮਾਰੀ ਗਈ ਜਿਸ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ। ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਸ ਘਟਨਾ ਵਿਚ ਸ਼ਾਮਿਲ ਲੋਕਾਂ ਦਾ ਸਬੰਧ ਗੈਰ ਕਾਨੂੰਨੀ ਮੋਟਰਸਾਈਕਲ ਗਿਰੋਹਾਂ ਨਾਲ ਹੋ ਸਕਦਾ ਹੈ। ਬਿਆਨ ਵਿਚ ਇਕ ਹੋਰ ਮੋਟਰ ਸਾਈਕਲ ਗਿਰੋਹ ਵੱਲੋਂ ਕੀਤੀ ਵਾਕਰ ਕਾਊਂਟੀ ਵਿਚ ਅਜਿਹੀ ਹੀ ਇਕ ਹੋਰ ਘਟਨਾ ਦਾ ਜਿਕਰ ਵੀ ਕੀਤਾ ਗਿਆ ਹੈ। ਸ਼ੈਰਿਫ ਦਫਤਰ ਅਨੁਸਾਰ ਏਜੰਸੀਆਂ ਇਨਾਂ ਦੋਨਾਂ ਘਟਨਾਵਾਂ ਵਿਚਾਲੇ ਕੋਈ ਸਬੰਧ ਹੋਣ ਦੀ ਜਾਂਚ ਕਰ ਰਹੀਆਂ ਹਨ। ਬਿਆਨ ਅਨੁਸਾਰ ਇਹ ਘਟਨਾਵਾਂ ਗਿਰੋਹਾਂ ਨਾਲ ਸਬੰਧਤ ਹਨ ਤੇ ਵਿਸ਼ਵਾਸ਼ ਹੈ ਕਿ ਆਮ ਜਨਤਾ ਨੂੰ ਇਸ ਸਮੇ ਕੋਈ ਖਤਰਾ ਨਹੀਂ ਹੈ।