ਸ਼ੰਭੂ ਬਾਰਡਰ 'ਤੇ ਕਿਸਾਨ ਹੰਝੂ ਗੈਸ ਦੇ ਗੋਲੇ ਇਕਠੇ ਕਰਨ ਲਗੇ

ਸ਼ੰਭੂ ਬਾਰਡਰ 'ਤੇ ਕਿਸਾਨ ਹੰਝੂ ਗੈਸ ਦੇ ਗੋਲੇ ਇਕਠੇ ਕਰਨ ਲਗੇ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਚੰਡੀਗੜ੍ਹ : ਸ਼ੰਭੂ ਬਾਰਡਰ 'ਤੇ ਕਿਸਾਨਾਂ ਦਾ ਅੰਦੋਲਨ  ਜਾਰੀ ਹੈ। ਕਿਸਾਨ ਹੰਝੂ ਗੈਸ ਦੇ ਖੋਲ, ਰਬੜ ਤੇ ਅਸਲੀ ਗੋਲੀਆਂ ਇਕੱਠਾ ਕਰਨ ਉਪਰ ਲਗੇ ਹਨ ਜੋ ਹਰਿਆਣਾ ਪੁਲਿਸ ਨੇ ਉਨ੍ਹਾਂ ਉਪਰ ਚਲਾਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਇਕੱਠਾ ਕਰਨ ਦਾ ਮੁੱਖ ਮਕਸਦ ਅੰਦੋਲਨ ਦੀ ਨਿਸ਼ਾਨੀ ਹੈ, ਜੋ ਉਹ ਬੱਚਿਆਂ ਨੂੰ ਜਾਂ ਆਉਣ ਵਾਲੀਆਂ ਪੀੜ੍ਹੀਆਂ (ਪੋਤੇ-ਪੋਤੀਆਂ) ਨੂੰ ਦਿਖਾਉਣਗੇ ਕਿ ਉਹ ਵੀ ਅੰਦੋਲਨ ਦਾ ਹਿੱਸਾ ਸਨ।ਕਿਸਾਨਾਂ ਦਾ ਕਹਿਣਾ ਹੈ ਕਿ ਇਹ ਗੋਲੇ ਜਾਂ ਗੋਲੀਆਂ ਨਹੀਂ, ਸਗੋਂ ਉਨ੍ਹਾਂ ਲਈ ਮੈਡਲ ਹਨ। ਉਹ ਆਪਣੇ ਡਰਾਇੰਗ ਰੂਮਾਂ 'ਚ ਇਸ ਨੂੰ ਨਿਸ਼ਾਨੀ ਦੇ ਤੌਰ 'ਤੇ ਰੱਖਣਗੇ। ਇਸ ਨੂੰ ਦੇਖ ਕੇ ਅੰਦੋਲਨ ਦਾ ਹਰ ਪਾਲ ਯਾਦ ਆਵੇਗਾ।

ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਤੋਂ ਨਿਕਲ ਕੇ ਦਿੱਲੀ ਜਾਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਨ ਅਤੇ ਹਰਿਆਣਾ ਪੁਲਸ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦੇ ਰਹੀ। ਪੈਰਾਮਿਲਟਰੀ ਫੋਰਸ ਵਲੋਂ ਉਨ੍ਹਾਂ ਨੂੰ ਰੋਕਣ ਲਈ ਹੰਝੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ ਵੀ ਚਲਾ ਰਹੀ ਹੈ ਪਰ ਕਿਸਾਨ ਮੋਰਚੇ 'ਤੇ ਡਟੇ ਹੋਏ ਹਨ।