ਅਜੌਕਾ ਪੰਜਾਬ 

ਅਜੌਕਾ ਪੰਜਾਬ 

ਸਮਾਂ ਬਦਲਿਆ ਤੇ ਪੰਜਾਬ ਵੀਂ ਅਜੌਕਾ ਪੰਜਾਬ ਬਣ ਗਿਆ

ਸੰਨ 2010 ਤੋਂ ਪਹਿਲਾਂ ਦਾ ਪੰਜਾਬ ਜਿਸਨੂੰ ਦੇਸ਼ ਦੀ ਖੜਗ ਭੁਜਾ ਕਿਹਾ ਜਾਦਾਂ ਹੈ ਇੱਥੇ ਵਗਦੇ ਦਰਿਆ ਜਿਸਦੀ ਦੀ ਸ਼ਾਹਰਗ ਸਨ ਉਨ੍ਹਾਂ ਦਰਿਆਵਾਂ ਕੰਢੇ ਸਾਡੇ ਅਮੀਰ ਸੱਭਿਆਚਾਰ ਦੀ ਉਤਪਤੀ ਹੋਈ। ਵੇਦ ਅਤੇ ਪੁਰਾਣ ਇਨ੍ਹਾਂ ਦਰਿਆਵਾਂ ਦੇ ਕੰਢਿਆਂ 'ਤੇ ਰਚੇ ਗਏ। ਦਰਿਆਵਾਂ ਦੇ ਪਾਣੀਆਂ ਦੀ ਰਵਾਨੀ ਨੇ ਪ੍ਰੇਮੀ ਦੇ ਇਸ਼ਕ ਪਿਆਰ ਨੂੰ ਹੁਲਾਰਾ ਦਿੱਤਾ। ਹੀਰ-ਰਾਂਝਾ, ਸੋਹਣੀ-ਮਹੀਵਾਲ ਦੀ ਮੁਹੱਬਤ ਦੀ ਗਵਾਹੀ ਇਹ ਦਰਿਆ ਭਰਦੇ ਥੱਕਦੇ ਨਹੀਂ ਸਨ। ਇਨ੍ਹਾਂ ਦੇ ਪਾਣੀਆਂ 'ਤੇ ਇਸ਼ਕ ਦੀ ਕਹਾਣੀ ਤਾਰੀਆਂ ਲਾਉਂਦੀ ਸੀ ਪੰਜਾਬੀ ਦੇ ਇਨ੍ਹਾਂ ਦਰਿਆਵਾਂ ਦੀ ਰਵਾਨਗੀ ਤੇ ਸੁਭਾਅ ਰਾਖਵੇਂ ਸਨ। ਕੋਈ ਅੱਥਰਾ ਘੋੜਾ ਹੈ ਤੇ ਕੋਈ ਸ਼ਾਂਤ ਸਮਾਧੀ। ਕਿਸੇ ਦੀ ਸ਼ੂਕ ਸੁਣ ਕੇ ਭੈਅ ਆਉਂਦਾ ਸੀ ਤੇ ਕੋਈ ਸੰਗੀਤ ਦੀਆਂ ਮੱਧਮ ਮੁਧਰ ਤਰੰਗਾਂ ਵਾਂਗ ਵਹਿੰਦਾ ਸੀ। ਇਨ੍ਹਾਂ ਮੁਧਰ ਤਰੰਗਾਂ ਵਾਲੇ ਦਰਿਆਵਾਂ ਦੇ ਕੰਢੇ 'ਤੇ ਰਿਸ਼ੀਆਂ ਮੁਨੀਆਂ ਨੇ ਡੇਰੇ ਲਾ ਕੇ ਵੇਦਾਂ ਦੀ ਰਚਨਾ ਕੀਤੀ ਸੀ। 

ਸਮਾਂ ਬਦਲਿਆ ਤੇ ਪੰਜਾਬ ਵੀਂ ਅਜੌਕਾ ਪੰਜਾਬ ਬਣ ਗਿਆ ,ਜਿਸ ਵਿੱਚ ਹੁਣ ਨਸ਼ਿਆਂ ਦੇ ਦਰਿਆ ਸ਼ੂਕ ਰਹੇ ਹਨ ।ਸਰਕਾਰ ਦੀਆਂ ਨੀਤੀਆਂ ਤੋਂ ਅੱਕੀ ਜਵਾਨੀ ਵਿਦੇਸ਼ਾਂ ਵੱਲ ਨੂੰ ਉਡਾਰੀਆਂ ਮਾਰ ਰਹੀ ਹੈ  ।ਜਿਹੜੇ ਇੱਥੇ ਰਹਿੰਦੇ ਉਨ੍ਹਾਂ ਦੀ ਜਿੰਦਗੀ ਕੁੱਝ ਇਸ ਤਰ੍ਹਾਂ ਦੀ ਹੈ .....ਕੋਈ ਸੋਨੇ ਦੀ ਚੈਨ ਨਾ ਪਾ ਕੇ, ਕੋਈ ਕੰਨਾਂ 'ਚ ਟੋਪਸ ਪਾ ਕੇ , ਆਪਣੇ ਪੈਸਿਆਂ ਵਾਲਾ ਪਰਸ ਵੀ ਮੋਢੇ ਤੇ ਨਾ ਲਟਕਾਕ ਕੋਈ ਮਾਈ ਬੀਬੀ ਘੁੰਮ ਨਹੀਂ ਸਕਦੀ ਕਿਓ ਕਿ  ਅੱਜਕਲ੍ਹ ਹਰ ਹੱਟੀ ਭੱਠੀ ਤੇ ਸਨੇਚਰਾਂ ਦਾ ਰਾਜ ਹੈ।  

ਜੇਕਰ ਤੁਸੀਂ ਸਪਲੈਂਡਰ ਮੋਟਰਸਾਇਕਲ ਤੇ ਬਾਜ਼ਾਰ ਗਏ ਹੋ ਤਾਂ ਆਪਣੇ ਨਾਲੋਂ ਵੱਧ ਖਿਆਲ ਆਪਣੇ ਮੋਟਰਸਾਈਕਲ ਦਾ ਰੱਖਣਾ, ਅੱਖ ਚਪਕਦਿਆਂ ਗਾਇਬ ਹੋ ਸੱਦਾ ????? ਕਿਓ ਕਿ ਚੋਰਾਂ ਦੇ ਧੂਲੇ ਬਿਨਾਂ ਕਿਸੇ ਡਰ ਭੈਅ ਤੋਂ ਸ਼ਰ੍ਹੇਆਮ ਘੁੰਮ ਰਹੇ ਹਨ  ਜੇਕਰ ਰਾਹ 'ਚ ਕਿਸੇ ਨਾਲ ਕੋਈ 19-21 ਹੋ ਜਾਂਦੀ ਹੈ ਤਾਂ ਬਹੁਤੀ ਬਹਿਸਬਾਜ਼ੀ ਨਾ ਕਰਨਾ, ਅੱਜਕਲ੍ਹ ਜਵਾਕ ਇੱਥੇ ਹਥਿਆਰ ਡੱਬ 'ਚ ਪਾਈ ਫ਼ਿਰਦਾ ਤੇ ਘੋੜਾ ਦੱਬਣ ਨੂੰ ਅਗਲੇ ਮਿੰਟ ਲਾਉਂਦੇ ਨੇ ।ਅਜੋਕੇ ਪੰਜਾਬ ਵਿੱਚ ਇਨਸਾਫ਼ ਦੀ ਕੀ ਪਰਿਭਾਸ਼ਾ ਇਹ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਕਿਸੇ ਸੁਨਿਆਰੇ ਦੀ ਦੁਕਾਨ ਚਲੇ ਹੋ ਤਾਂ ਦੋ-ਚਾਰ ਬੰਦੇ ਨਾਲ ਲੈ ਕੇ ਜਾਣਾ ਕਿਉਕਿ  ਸੂਈਏ ਬਾਹਰ ਹੀ ਘੁੰਮਦੇ ਹੁੰਦੇ ਨੇ ਆਪਦੇ ਬੱਚਿਆਂ ਦੀ ਨਿਗਰਾਨੀ ਰੱਖਣਾ, ਸੁਣਿਆ ਉੱਥੇ ਚਿੱਟਾ ਰੂਪੀ ਦੈਤ ਘੁੰਮਦਾ‌ ਫ਼ਿਰਦਾ, ਕੀਤੇ ਤੁਹਾਡੇ ਜਵਾਕ ਵੀ ਚਿੱਟੇ ਤੇ ਨਾ ਲੱਗ ਜਾਣ।

ਬਹੁਤੀ ਅਮੀਰੀ ਦਿਖਾਉਂਣ ਦੀ ਵੀ ਲੋੜ ਨਹੀਂ, ਸੁਣਿਆ ਗੈਂਗਸਟਰਾਂ ਦੇ ਜੇਲ੍ਹਾਂ ਦੇ ਅੰਦਰੋਂ ਹੀ ਫਿਰੌਤੀ ਲਈ ਫ਼ੋਨ ਆ ਜਾਂਦਾ।ਦੁੱਧ ਪਨੀਰ ਦੇਖ ਕੇ ਚੈੱਕ ਕਰਕੇ ਲੈਣਾ, ਜਾਅਲੀ ਪਨੀਰ ਤੇ ਦੁੱਧ ਬਣਾਉਣ ਦਾ ਕਾਰੋਬਾਰ ਵੀ ਜੋਰਾ ਤੇ ਆ, ਆਪਣੀ ਸਿਹਤ ਦਾ ਆਪ ਖਿਆਲ ਰੱਖਣਾ !ਬਾਕੀ ਪੁਲਿਸ ਦੀ ਕਾਰਵਾਈ ਦਾ ਤਾਂ ਤੁਹਾਨੂੰ ਪਤਾ ਉਹ ਪਹਿਲਾਂ ਵਾਂਗ ਹੀ ਹੈ।ਇਸ ਲਈ ਅਜੋਕੇ ਪੰਜਾਬ ਵਿੱਚ ਮਾਪਿਆਂ ਦੀ ਜ਼ਿੰਮੇਵਾਰੀ ਹੈ ਆਪਣੇ ਬੱਚਿਆਂ ਦਾ ਆਪ ਖ਼ਿਆਲ ਰੱਖਣਾਂ।

 

ਗਗਨਦੀਪ ਸਿੰਘ ਸਰਾਂ