ਗੁਰਦੁਆਰਾ ਸਾਹਿਬ ਫਰੀਮਾਂਟ ਸਪੋਰਟਸ ਅਕੈਡਮੀ ਵੱਲੋਂ ਖੇਡਾਂ ਦੇ ਅਭਿਆਸ ਦਾ ਸ਼ਡਿਊਲ ਜਾਰੀ

ਗੁਰਦੁਆਰਾ ਸਾਹਿਬ ਫਰੀਮਾਂਟ ਸਪੋਰਟਸ ਅਕੈਡਮੀ ਵੱਲੋਂ ਖੇਡਾਂ ਦੇ ਅਭਿਆਸ ਦਾ ਸ਼ਡਿਊਲ ਜਾਰੀ

ਫਰੀਮਾਂਟ/ਬਿਊਰੋ ਨਿਊਜ਼ :
ਗੁਰਦੁਆਰਾ ਸਾਹਿਬ ਫਰੀਮਾਂਟ ਸਪੋਰਟਸ ਅਕੈਡਮੀ (ਜੀਐਫਐਸ) ਵੱਲੋਂ ”ਜੀਐਫਐਸ ਖੇਡਾਂ” ਦੇ ਅਭਿਆਸ ਦਾ ਮੁਕੰਮਲ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ
ਤੇਜਪਾਲ ਸਿੰਘ ਨੇ ਦੱਸਿਆ ਕਿ ਇਨ੍ਹਾਂ ਖੇਡਾ ਵਿਚ ਭਾਗ ਲੈਣ ਵਾਸਤੇ ਰਜਿਸਟ੍ਰੇਸ਼ਨ ਪਹਿਲਾਂ 2 ਸਤੰਬਰ ਤੋਂ 2018 ਤੋਂ ਸ਼ੁਰੂ ਹੋ ਚੁੱਕੀ ਹੈ, ਜੋ ਕਿ ਲਗਭਗ 3 ਹਫਤਿਆਂ ਲਈ 23 ਸਤੰਬਰ ਤਕ ਜਾਰੀ ਰਹੇਗੀ। ਮੈਦਾਨਾਂ ਅਤੇ ਸਮੇਂ ਦੀ ਜਾਣਕਾਰੀ ਲੈਣ ਲਈ ਸਮਾਂ ਸੂਚੀ ਪਿਛਲੇ ਹਫਤੇ ਦੇ ਅਧਾਰ ਉਤੇ ਬਾਅਦ ਵਿੱਚ ਪ੍ਰਦਾਨ ਕੀਤੀ ਜਾਵੇਗੀ। ਖੇਡਾਂ ਦੀ ਸਿਖਲਾਈ ਪਹਿਲੇ ਪੜਾਅ ਵਿਚ 6 ਮਹੀਨਿਆਂ ਲਈ, ਹਫ਼ਤੇ ਵਿਚ 2 ਦਿਨ, ਅਕਤੂਬਰ 2018 ਤੋਂ ਮਾਰਚ 201੯ ਤੱਕ ਦਿੱਤੀ ਜਾਵੇਗੀ। ਇਸੇ ਤਰ੍ਹਾਂ ਸ਼ਨੀਵਾਰ ਸਵੇਰ ਅਤੇ ਐਤਵਾਰ ਦੀ ਸ਼ਾਮ ਕਮਿਊਨਿਟੀ ਪੇਸ਼ਾਵਰਾਂ ਦੁਆਰਾ ਹਫਤਾਵਾਰੀ ਸਿਖਲਾਈ ਦਿੱਤੀ ਜਾਵੇਗੀ। ਖੇਡਾਂ ਦੇ ਪੇਸ਼ੇਵਰਾਂ ਦੁਆਰਾ ਇਕ ਹਫਤੇ ਲਈ 2 ਦਸੰਬਰ ਨੂੰ ਅਤੇ ਮਾਰਚ ਵਿਚ 2 ਤਿਮਾਹੀ ਕੰਡੀਸ਼ਨ ਕੈਂਪ ਲਗਾਇਆ ਜਾਵੇਗਾ। ਗੁਰਦੁਆਰਾ ਸਾਹਿਬ ਵੱਲੋਂ ਬੱਚਿਆਂ ਨੂੰ ਖੇਡਾਂ ਵਿਚ ਉਤਸ਼ਾਹਿਤ ਕਰਨ ਲਈ ਖੇਡਾਂ ਦੇ ਸਮਾਨ ਦੀ ਸਪਲਾਈ ਅਤੇ ਹੋਰ ਸਾਧਨਾਂ ਦੀ ਪੂਰਤੀ ਵਾਸਤੇ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਹੋਰ ਵਧੇਰੇ ਜਾਣਕਾਰੀ ਵਾਸਤੇ ਫੋਨ ਨੰ. 510-386-8297 ‘ਤੇ ਸੰਪਰਕ ਕਰ ਸਕਦੇ ਹੋ।