ਕਨੈਡਾ ਦੇ ਸਰੀ ਵਿਖੇ ਰਹਿੰਦੇ ਸਿਮਰਨਜੀਤ ਸਿੰਘ ਦੇ ਘਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਨੌਜਵਾਨ ਗ੍ਰਿਫਤਾਰ

ਕਨੈਡਾ ਦੇ ਸਰੀ ਵਿਖੇ ਰਹਿੰਦੇ ਸਿਮਰਨਜੀਤ ਸਿੰਘ ਦੇ ਘਰ 'ਤੇ ਗੋਲੀਬਾਰੀ ਕਰਨ ਤੋਂ ਬਾਅਦ ਨੌਜਵਾਨ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 9 ਫਰਵਰੀ (ਮਨਪ੍ਰੀਤ ਸਿੰਘ ਖਾਲਸਾ):-ਕਨੈਡਾ ਦੇ ਸਰੀ, ਬੀ.ਸੀ. ਵਿੱਚ ਹਰਦੀਪ ਸਿੰਘ ਨਿੱਝਰ ਦੇ ਕਰੀਬੀ ਸਿਮਰਨਜੀਤ ਸਿੰਘ ਦੇ ਘਰ ਵਿੱਚ ਕਈ ਗੋਲੀਆਂ ਚੱਲਣ ਤੋਂ ਇੱਕ ਹਫ਼ਤੇ ਬਾਅਦ, ਪੁਲਿਸ ਦਾ ਕਹਿਣਾ ਹੈ ਕਿ ਚੱਲ ਰਹੀ ਜਾਂਚ ਦੌਰਾਨ ਹੁਣ ਦੋ ਕਿਸ਼ੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਕਰਯੋਗ ਹੈ ਕਿ 1 ਫਰਵਰੀ ਨੂੰ ਸਵੇਰੇ ਕਰੀਬ 1:20 ਵਜੇ ਦੱਖਣੀ ਸਰੀ ਦੇ ਇਲਾਕੇ ਵਿੱਚ ਸਿਮਰਨਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾ ਕੇ ਗੋਲੀਆਂ ਚਲਾਈ ਗਈਆਂ ਸਨ  ਅਤੇ ਹਮਲੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਸੀ । ਪੰਜ ਦਿਨ ਬਾਅਦ, 6 ਫਰਵਰੀ ਨੂੰ, ਸਰੀ ਆਰਸੀਐਮਪੀ ਦੀ ਗੰਭੀਰ ਅਪਰਾਧ ਯੂਨਿਟ ਨੇ 77 ਐਵੇਨਿਊ ਨੇੜੇ 140 ਸਟਰੀਟ 'ਤੇ ਇੱਕ ਘਰ ਦੀ ਤਲਾਸ਼ੀ ਲੈਂਦਿਆਂ ਉਨ੍ਹਾਂ ਨੇ ਤਿੰਨ ਬੰਦੂਕਾਂ ਅਤੇ ਕਈ ਇਲੈਕਟ੍ਰਾਨਿਕ ਉਪਕਰਣ ਜ਼ਬਤ ਕੀਤੇ । ਮਾਮਲੇ ਵਿਚ ਸਰੀ ਤੋਂ ਦੋ 16 ਸਾਲਾ ਨਾਬਾਲਗ ਲੜਕਿਆਂ ਨੂੰ ਹਥਿਆਰ ਦੀ ਲਾਪਰਵਾਹੀ ਨਾਲ ਵਰਤੋਂ ਕਰਨ ਅਤੇ ਜਾਨ ਨੂੰ ਖ਼ਤਰੇ ਵਿੱਚ ਪਾਉਣ ਦੇ ਇਰਾਦੇ ਨਾਲ ਹਥਿਆਰ ਵਰਤਣ ਦੇ ਸ਼ੱਕ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਰੀ ਆਰਸੀਐਮਪੀ ਨੇ ਕਿਹਾ ਕਿ ਦੋਵੇਂ ਕਿਸ਼ੋਰਾਂ ਨੂੰ ਇਸ ਸਮੇਂ ਬਿਨਾਂ ਕਿਸੇ ਦੋਸ਼ ਦੇ ਹਿਰਾਸਤ ਤੋਂ ਰਿਹਾ ਕੀਤਾ ਗਿਆ ਸੀ। ਘਟਨਾ ਦੀ ਜਾਂਚ ਕਰ ਜਾਂਚਕਰਤਾ ਜਾਂਚ ਨੂੰ ਅੱਗੇ ਵਧਾਉਣ ਅਤੇ ਇਸ ਗੋਲੀਬਾਰੀ ਦੇ ਉਦੇਸ਼ ਦਾ ਪਤਾ ਲਗਾਉਣ ਲਈ ਜਾਣਕਾਰੀ ਇਕੱਠੀ ਕਰਨਾ, ਗਵਾਹਾਂ ਦੇ ਬਿਆਨ ਪ੍ਰਾਪਤ ਕਰਨਾ ਅਤੇ ਸਬੂਤ ਇਕੱਠੇ ਕਰਨਾ ਜਾਰੀ ਰੱਖ ਰਹੇ ਹਨ।