ਮਲੇਸ਼ੀਆ ਵਿਚ 1 ਦਸੰਬਰ ਤੋਂ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ

ਮਲੇਸ਼ੀਆ ਵਿਚ 1 ਦਸੰਬਰ ਤੋਂ ਭਾਰਤੀਆਂ ਦੀ ਵੀਜ਼ਾ ਫ੍ਰੀ ਐਂਟਰੀ

 ਅੰਮ੍ਰਿਤਸਰ ਟਾਈਮਜ਼ ਬਿਊਰੋ

ਕੁਆਲਾਲੰਪੁਰ :  ਹੁਣ ਭਾਰਤੀਆਂ ਲਈ ਮਲੇਸ਼ੀਆ ਜਾਣਾ ਹੋਰ ਵੀ ਆਸਾਨ ਹੋ ਗਿਆ ਹੈ। ਦਰਅਸਲ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਨੇ ਐਲਾਨ ਕੀਤਾ ਕਿ ਮਲੇਸ਼ੀਆ 1 ਦਸੰਬਰ ਤੋਂ ਚੀਨ ਤੇ ਭਾਰਤ ਦੇ ਨਾਗਰਿਕਾਂ ਨੂੰ 30 ਦਿਨਾਂ ਲਈ ਵੀਜ਼ਾ ਮੁਕਤ ਐਂਟਰੀ ਦੇਵੇਗਾ। ਹਾਲਾਂਕਿ ਉਨ੍ਹਾਂ ਇਹ ਨਹੀਂ ਦੱਸਿਆ ਕਿ ਵੀਜ਼ਾ ਛੋਟ ਕਿੰਨੇ ਸਮੇਂ ਲਈ ਲਾਗੂ ਹੋਵੇਗੀ।ਤੁਹਾਨੂੰ ਦੱਸ ਦੇਈਏ ਕਿ ਥਾਈਲੈਂਡ ਤੇ ਸ਼੍ਰੀਲੰਕਾ 'ਚ ਭਾਰਤੀਆਂ ਨੂੰ ਪਹਿਲਾਂ ਹੀ ਵੀਜ਼ਾ ਫ੍ਰੀ ਐਂਟਰੀ ਮਿਲਦੀ ਹੈ। ਹੁਣ ਮਲੇਸ਼ੀਆ ਅਜਿਹਾ ਕਰਨ ਵਾਲਾ ਤੀਜਾ ਏਸ਼ਿਆਈ ਦੇਸ਼ ਬਣ ਗਿਆ ਹੈ।