ਜਾਰਜੀਆ ਦੇ ਇਕ ਮਿਡਲ ਸਕੂਲ ਦਾ ਅਧਿਆਪਕ ਮੁਸਲਮਾਨ ਵਿਦਿਆਰਥੀ ਨੂੰ ਸਿਰ ਕਲਮ ਕਰ ਦੇਣ ਦੀ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ

ਜਾਰਜੀਆ ਦੇ ਇਕ ਮਿਡਲ ਸਕੂਲ ਦਾ ਅਧਿਆਪਕ ਮੁਸਲਮਾਨ ਵਿਦਿਆਰਥੀ ਨੂੰ ਸਿਰ ਕਲਮ ਕਰ ਦੇਣ ਦੀ ਧਮਕੀ ਦੇਣ ਦੇ ਦੋਸ਼ ਵਿਚ ਗ੍ਰਿਫਤਾਰ
ਕੈਪਸ਼ਨ  ਅਧਿਆਪਕ ਬੈਨਜਾਮਿਨ ਰੀਸ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਜਾਰਜੀਆ ਰਾਜ ਦੇ ਇਕ ਮਿਡਲ ਸਕੂਲ ਦੇ ਅਧਿਆਪਕ ਨੂੰ ਇਕ 13 ਸਾਲਾ ਮੁਸਲਮਾਨ ਵਿਦਿਆਰਥਣ ਨੂੰ ਸਿਰ ਕਲਮ ਕਰ ਦੇਣ ਦੀ ਧਮਕੀ ਦੇਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕਰ ਲੈਣ ਦੀ ਖਬਰ ਹੈ। ਮੌਕੇ ਦਾ ਗਵਾਹਾਂ ਅਨੁਸਾਰ ਵਿਦਿਆਰਥਣ ਨੇ ਅਧਿਆਪਕ ਨੂੰ ਕਿਹਾ ਕਿ ਕਲਾਸ ਰੂਮ ਵਿਚ ਲੱਗਾ ਇਜਰਾਈਲ ਦਾ ਝੰਡਾ ਉਸ  ਨੂੰ ਅਪਮਾਨਤ ਕਰ ਰਿਹਾ ਹੈ ਜਿਸ 'ਤੇ ਅਧਿਆਪਕ ਦਾ ਪਾਰਾ ਚੜ ਗਿਆ ਤੇ ਉਸ ਨੇ ਵਿਦਿਆਰਥਣ ਨੂੰ ਮਾਰ ਦੇਣ ਦੀ ਧਮਕੀ ਦਿੱਤੀ। ਹੌਸਟਨ ਕਾਊਂਟੀ ਸ਼ੈਰਿਫ ਦਫਤਰ ਦੀ ਰਿਪੋਰਟ ਅਨੁਸਾਰ ਵਾਰਨਰ ਰੋਬਿਨਜ ਮਿਡਲ ਸਕੂਲ ਦੀ 7 ਵੀਂ ਕਲਾਸ ਦੇ 51 ਸਾਲਾ ਅਧਿਆਪਕ ਬੈਨਜਾਮਿਨ ਰੀਸ ਨੂੰ ਅਤਿਵਾਦੀ ਢੰਗ ਤਰੀਕੇ ਨਾਲ ਧਮਕੀਆਂ ਦੇਣ ਤੇ ਬੱਚਿਆਂ ਪ੍ਰਤੀ ਨਿਰਦਈਪੁਣਾ ਵਰਤਣ ਦੇ ਤੀਸਰਾ ਦਰਜਾ ਦੋੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਇਸ ਮਾਮਲੇ ਵਿਚ 20 ਤੋਂ ਵਧ ਗਵਾਹਾਂ ਦੀ ਸੂਚੀ ਹੈ।