ਹਾਈਕੋਰਟ ਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਸਦੀਵੀ ਵਿਛੋੜੇ ਦਾ ਡੂੰਘਾ ਦੁੱਖ

ਹਾਈਕੋਰਟ ਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਸਦੀਵੀ ਵਿਛੋੜੇ ਦਾ ਡੂੰਘਾ ਦੁੱਖ

ਬਾਪੂ ਬਲਦੇਵ ਸਿੰਘ, ਪਿਤਾ ਸਾਕਾ ਨਕੋਦਰ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਨੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ ਹਾਈਕੋਰਟ ਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਸਦੀਵੀ ਵਿਛੋੜੇ ਤੇ ਡੂੰਘਾ ਦੁੱਖ ਪ੍ਰਗਟ ਕੀਤਾ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ: ਬਾਪੂ ਬਲਦੇਵ ਸਿੰਘ, ਪਿਤਾ ਸ਼ਹੀਦ ਭਾਈ ਰਵਿੰਦਰ ਸਿੰਘ ਜੀ ਲਿੱਤਰਾਂ ਨੇ ਹਰ ਪਲ ਕੌਮ ਲਈ ਫਿਕਰਮੰਦ ਰਹਿਣ ਵਾਲੇ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਜੀ ਦੇ ਸਦੀਵੀ ਵਿਛੋੜੇ ਤੇ ਦੁੱਖ ਪ੍ਰਗਟ ਕਰਦਿਆਂ ਭਾਵੁਕ ਹੁੰਦਿਆਂ ਕਿਹਾ ਕਿ ਜਸਟਿਸ ਅਜੀਤ ਸਿੰਘ ਬੈਂਸ ਨੂੰ ਐਵੇਂ ਨੀ ਲੋਕਾਂ ਦਾ ਜੱਜ ਕਹਿੰਦੇ, ਸਾਕਾ ਨਕੋਦਰ #SakaNakodar ਬਾਰੇ ਅਜੇ ਤੱਕ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਸਰਕਾਰ ਵਲੋਂ ਜਾਂ ਤਤਕਾਲੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਵਲੋਂ ਬਣਾਈ ਸੀਨੀਅਰ ਮੀਤ ਪ੍ਰਧਾਨ ਕਾਬਲ ਸਿੰਘ ਅਤੇ ਜਥੇਦਾਰ ਕੁਲਦੀਪ ਸਿੰਘ ਵਡਾਲਾ ਦੀਆਂ ਰਿਪੋਰਟਾਂ ਸਰਕਾਰ ਤੇ ਸ਼੍ਰੋਮਣੀ ਕਮੇਟੀ ਅੱਜ ਤੱਕ ਦੱਬੀ ਬੈਠੀਆਂ ਨੇ ਜਦ ਕਿ ਜਸਟਿਸ ਅਜੀਤ ਸਿੰਘ ਬੈਂਸ ਦੀ ਜਥੇਬੰਦੀ ਪੰਜਾਬ ਮਨੁੱਖੀ ਅਧਿਕਾਰ ਸਭਾ ਨੇ ਆਪਣੀ ਰਿਪੋਰਟ "ਏ ਮਿਸਚੀਫ਼ ਐਟ ਨਕੋਦਰ - ਦੀ ਫਾਸ਼ੀਅਸ਼ਟ ਉਫਿਨਸਿਵਜ ਇਨ ਪੰਜਾਬ " https://sikhnationalarchives.com/book/read/the-fascist-offensive-in-punjab/#page/10/mode/1up ਵਿੱਚ 1986 ਵਿੱਚ ਹੀ ਛਾਪ ਦਿੱਤੀ ਸੀ।  ਉਨ੍ਹਾਂ ਦੁਆਰਾ ਪੰਜਾਬ 'ਚ ਹੋ ਰਹੀ ਮਨੁੱਖੀ ਹੱਕਾਂ ਦੀ ਉਲੰਘਣਾ ਨੂੰ ਉਜਾਗਰ ਕਰਨ ਕਰਕੇ 5 ਅਪ੍ਰੈਲ 1992 ਨੂੰ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਅਜੀਤ ਸਿੰਘ ਬੈਂਸ ਨੂੰ ਗੈਰ-ਕਨੂੰਨੀ ਪੁਲਿਸ ਹਿਰਾਸਤ ਵਿੱਚ 52 ਘੰਟੇ ਤਸ਼ੱਦਦ ਕਰਨ ਤੋਂ ਬਾਅਦ ਅਦਾਲਤ'ਚ ਪੇਸ਼ ਕੀਤਾ ਗਿਆ। ਸਿਰਫ਼ ਸਿੱਖ ਹੋਣ ਕਾਰਨ ਹਾਈਕੋਟ ਦੇ ਜੱਜ ਨੂੰ ਹੱਥਕੜੀ ਲਗਾਈ ਗਈ, ਪੁਲਿਸ ਵਾਲਿਆਂ ਨੇ ਫੜ ਕੇ ਗੱਡੀ'ਚ ਬਠਾਇਆ, ਫਿੰਗਰਪਰਿੰਟ ਲਏ ਅਤੇ ਨਜਾਇਜ਼ ਪੁਲਿਸ ਹਿਰਾਸਤ'ਚ ਰੱਖਿਆ ਗਿਆ। ਜਸਟਿਸ ਬੈਂਸ ਨੂੰ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਤੇ ਸਪੀਚ ਕਰਨ ਕਰਕੇ ਦੇਸ਼ ਧ੍ਰੋਹ ਦੇ ਦੋਸ਼ ਅਧੀਨ 3 ਅਪ੍ਰੈਲ 1992 ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਉਹ 18 ਅਗਸਤ 1992 ਤੱਕ ਜੇਲ'ਚ ਰਹੇ।ਪਰ ਉਹ ਕਦੇ ਵੀ ਥਿੜਕੇ ਜਾਂ ਡੋਲੇ ਨਹੀਂ ਤੇ ਆਖਰੀ ਦੰਮ ਤੱਕ ਸਰਕਾਰੀ ਜ਼ਬਰ ਵਿਰੁੱਧ ਅਵਾਜ਼ ਉਠਾਉਂਦੇ ਰਹੇ।  ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਨ੍ਹਾਂ ਵਲੋਂ ਪਾਏ ਵੱਡਮੁੱਲੇ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ।

ਮਨੁੱਖਤਾ ਨੂੰ ਧਰਮ ਸਮਝਦਿਆਂ ਹਮੇਸ਼ਾ ਮਨੁੱਖੀ ਅਧਿਕਾਰਾਂ ਦੇ ਹੱਕ ਲਈ ਸੰਘਰਸ਼ ਜਾਰੀ ਰੱਖਣ ਵਾਲੇ ਮਹਾਨ ਯੋਧੇ ਲਈ ਮੈ ਇਨ੍ਹਾਂ ਸਤਰਾਂ ਨਾਲ ਸ਼ਰਧਾ ਦੇ ਫੁੱਲ ਭੇਟ ਕਰਦਾ ਹਾਂ ।

ਬੰਦੇ ਦੀ ਹੈ ਜਾਤ ਮਨੁੱਖਤਾ । ਬੰਦੇ ਦੀ ਹੈ ਪਾਤ ਮਨੁੱਖਤਾ ।

ਬੰਦੇ ਦਾ ਹੈ ਧਰਮ ਮਨੁੱਖਤਾ । ਬੰਦੇ ਦਾ ਹੈ ਕਰਮ ਮਨੁੱਖਤਾ ।

ਬੰਦੇ ਦੀ ਹੈ ਰੀਤ  ਮਨੁੱਖਤਾ । ਬੰਦੇ ਦੀ ਹੈ ਪ੍ਰੀਤ ਮਨੁੱਖਤਾ ।

ਮਨੁੱਖਤਾ ਨੂੰ ਪਿਆਰ ਤੇ ਹੱਕਾਂ ਤੇ ਪਹਿਰਾ ਦੇਣ ਵਾਲੇ ਲੋਕ ਬਹੁਤ ਥੋੜ੍ਹੇ ਹੀ ਹੁੰਦੇ ਹਨ ਜਿਨ੍ਹਾਂ ਵਿੱਚੋਂ ਇੱਕ ਸ ਅਜੀਤ ਸਿੰਘ ਬੈਂਸ ਸਨ। ਪਰਮਾਤਮਾ ਏਹੋ ਜਿਹੇ ਬੰਦੇ ਭੇਜਦਾ ਰਹੇ ਤਾਂ ਕਿ ਮਨੁੱਖਤਾ ਬਚੀ ਰਹੇ ।