ਪੰਜਾਬ, ਸਿਆਸਤ ਅਤੇ ਕੇਜਰੀਵਾਲ

ਪੰਜਾਬ, ਸਿਆਸਤ ਅਤੇ ਕੇਜਰੀਵਾਲ

ਉਹ ਨੀਵੀਂ ਸਿਆਸਤ ਕਰ ਰਿਹਾ ਹੈ'

 ਪੰਜਾਬ ਜਦ ਤੱਕ ਕੇਜਰੀਵਾਲ ਦੀ ਸਿਆਸੀ ਮਾਨਸਿਕਤਾ ਨੂੰ ਨਹੀਂ ਸਮਝੇਗਾ ਨਤੀਜੇ ਤੱਕ ਪਹੁੰਚਣ ਦੀ ਥਾਂ ਕਹਾਣੀਆਂ 'ਚ ਉਲਝਿਆ ਰਹੇਗਾ। ਉਹ ਪੰਜਾਬ ਵਿੱਚ ਤਿਰੰਗਾ ਮਾਰਚ ਕੱਢ ਕੇ ਸ਼ਾਂਤੀ ਸਿਰਜਣ ਦਾ ਢੋੰਗ ਰਚਾ ਰਿਹਾ ਹੈ।  ਗੁਰਬਾਣੀ ਅਨੁਸਾਰ ਸਿਆਣਾ ਵੈਦ ਉਹ ਹੁੰਦੈ ਜੋ ਰੋਗ ਅਤੇ ਦਾਰੂ ਦੋਵੇਂ ਬੁੱਝੇ। ਪੰਜਾਬ ਦੀ ਪੀੜ ਇਸ ਦੇ ਹਕੀਕੀ ਮਸਲਿਆਂ ਵਿੱਚ ਹੈ ਜਿਨ੍ਹਾਂ ਬਾਰੇ ਆਮ ਆਦਮੀ ਪਾਰਟੀ ਅੱਖਾਂ ਮੀਟੀ ਬੈਠੀ ਹੈ। ਪ੍ਰੋਫੈਸਰ ਭੁੱਲਰ ਦੀ ਰਿਹਾਈ ਉਪਰ ਕੇਜਰੀਵਾਲ ਵੱਲੋਂ ਵਿਖਾਈ ਢੀਠਤਾਈ ਨਾਲ ਪੰਜਾਬ ਅੰਦਰ ਭਾਈਚਾਰਕ ਵਿੱਥਾਂ ਘਟਣ ਦੀ ਬਜਾਏ ਹੋਰ ਵਧਣਗੀਆਂ। 

ਕੇਜਰੀਵਾਲ ਪ੍ਰੋਫੈਸਰ ਪੂਰਨ ਸਿੰਘ ਦੇ ਅਮਰ ਵਾਕ "ਪੰਜਾਬ ਸਾਰਾ ਜਿਉਂਦਾ ਗੁਰਾਂ ਦੇ ਨਾਂ ਤੇ" ਤੋਂ ਅਨਜਾਣ ਹੈ। ਪੰਜਾਬ ਵਿੱਚ ਜਦੋਂ ਵੀ ਸ਼ਾਂਤੀ ਹੋਵੇਗੀ ਗੁਰੂ ਨਾਨਕ ਦੀ ਪ੍ਰੀਤ ਦੁਆਲੇ ਹੀ ਹੋਵੇਗੀ। ਜਦਕਿ ਕੇਜਰੀਵਾਲ ਦਾ ਸਾਰਾ ਜ਼ੋਰ ਪੰਜਾਬ ਦੀ ਸਿਆਸਤ ਨੂੰ ਸਿੱਖ ਮੁਹਾਵਰੇ ਤੋਂ ਦੂਰ ਲਿਜਾਣ 'ਤੇ ਲੱਗਾ ਹੋਇਆ ਹੈ। ਵਿਰਸੇ ਤੋਂ ਟੁੱਟ ਕੇ ਹਾਸਲ ਕੀਤਾ ਕੋਈ ਪਦਾਰਥਕ ਵਿਕਾਸ, ਵਿਕਾਸ ਨਹੀਂ ਹੁੰਦਾ।

ਕੇਜਰੀਵਾਲ ਬਾਰੇ ਇੱਕ ਵਾਕ ਲਿਖਣਾ ਹੋਵੇ ਤਾਂ ਮੈਂ ਕਹਾਂਗਾ ਕਿ 'ਉਹ ਨੀਵੀਂ ਸਿਆਸਤ ਕਰ ਰਿਹਾ ਹੈ'। ਅਜ ਸਿਆਸਤ ਵੋਟ ਦੀ ਹੈ ਅਤੇ ਇਸ ਸਿਆਸਤ ਨੂੰ ਵੋਟ ਦੀ ਚੋਟ ਰਾਹੀਂ ਹੀ ਸਬਕ਼ ਸਿਖਾਇਆ ਜਾ ਸਕਦਾ ਹੈ।

     ਡਾ. ਬਲਕਾਰ ਸਿੰਘ