ਸੈਨੇਟ ਮੈਂਬਰ 300 ਡਾਲਰ ਪ੍ਰਤੀ ਹਫਤਾ ਬੇਰੁਜ਼ਗਾਰੀ ਭੱਤਾ ਦੇਣ ਲਈ ਸਹਿਮਤ

ਸੈਨੇਟ ਮੈਂਬਰ 300 ਡਾਲਰ ਪ੍ਰਤੀ ਹਫਤਾ ਬੇਰੁਜ਼ਗਾਰੀ ਭੱਤਾ ਦੇਣ ਲਈ ਸਹਿਮਤ

 

ਸੈਨੇਟ ਮੈਂਬਰ 300 ਡਾਲਰ ਪ੍ਰਤੀ ਹਫ਼ਤਾ ਬੇਰੁਜ਼ਗਾਰੀ ਭੱਤਾ ਦੇਣ ਲਈ ਹੋਏ ਸਹਿਮਤ 

ਅੰਮ੍ਰਿਤਸਰ ਟਾਈਮਜ਼ ਬਿਊਰੋ

 ਸੈਕਰਾਮੈਂਟੋ -(ਹੁਸਨ ਲੜੋਆ ਬੰਗਾ), ਕਈ ਘੰਟਿਆਂ ਦੇ ਵਿਚਾਰ ਵਟਾਂਦਰੇ ਉਪਰੰਤ ਸੈਨੇਟ ਮੈਂਬਰ 300 ਡਾਲਰ ਪ੍ਰਤੀ ਹਫ਼ਤਾ ਬੇਰੁਜ਼ਗਾਰੀ ਭੱਤਾ ਦੇਣ ਲਈ ਸਹਿਮਤ ਹੋਏ ਹਨ। ਸੈਨੇਟ ਵਿਚ ਬੇਰੁਜ਼ਗਾਰੀ ਲਾਭ ਦੇਣ ਦੇ ਪੈਕੇਜ਼ ਵਿਚ ਪ੍ਰਸਤਾਵਿਤ ਤਬਦੀਲੀਆਂ ਦੇ ਮੁੁੱਦੇ 'ਤੇ ਤਕਰੀਬਨ 9 ਘੰਟੇ ਬਹਿਸ ਹੋਈ। ਇਕ ਡੈਮੋਕਰੈਟਿਕ ਆਗੂ ਅਨੁਸਾਰ ਇਹ ਬੇਰੁਜ਼ਗਾਰੀ ਲਾਭ ਅਗਸਤ ਦੇ ਅੰਤ ਤੱਕ ਦਿੱਤਾ ਜਾਵੇਗਾ। ਜਿਨਾਂ ਦੀ ਆਮਦਨੀ 1,50,000 ਡਾਲਰ ਸਲਾਨਾ ਤੋਂ ਘੱਟ ਹੈ, ਨੂੰ ਬੇਰੁਜ਼ਗਾਰੀ ਲਾਭ ਦੇ ਰੂਪ ਵਿਚ ਮਿਲਣ ਵਾਲੇ ਪਹਿਲੇ 10,200 ਡਾਲਰ ਉਪਰ ਟੈਕਸ ਨਹੀਂ ਦੇਣਾ ਪਵੇਗਾ। ਇਥੇ ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਸਦਨ ਵੱਲੋਂ ਪਾਸ ਕੀਤੇ ਅਸਲ ਬਿੱਲ ਵਿਚ ਪ੍ਰਤੀ ਹਫ਼ਤਾ 400 ਡਾਲਰ ਬੇਰੁਜ਼ਗਾਰੀ ਲਾਭ ਦੇਣ ਦੀ ਵਿਵਸਥਾ ਹੈ। ਸੈਨੇਟਰ ਜੋਅ ਮਨਚਿਨ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਸਮਝੌਤੇ ਨਾਲ ਲੋਕਾਂ ਨੂੰ ਰਾਹਤ ਮਿਲਣ ਦੇ ਨਾਲ ਨਾਲ ਅਰਥਵਿਵਸਥਾ ਵਿਚ ਵੀ ਸੁਧਾਰ ਆਵੇਗਾ ਤੇ ਅਰਥਵਿਵਸਥਾ ਨੂੰ ਪੱਟੜੀ ਉਪਰ ਲਿਆਉਣ ਵਿੱਚ ਮੱਦਦ ਮਿਲੇਗੀ। ਵਿਸ਼ਲੇਸ਼ਣਕਾਰਾਂ ਦਾ ਮੰਨਣਾ ਹੈ ਕਿ ਸਮਝੌਤੇ ਕਾਰਨ ਡੈਮੋਕਰੈਟਸ ਨੂੰ ਦੁਬਾਰਾ ਬਿੱਲ ਪਾਸ ਕਰਵਾਉਣ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਦਨ ਪਹਿਲਾਂ ਇਕ ਵਾਰ ਬਿੱਲ ਪਾਸ ਕਰ ਚੁੱਕਾ ਹੈ ਪਰੰਤੂ ਸੈਨੇਟ ਦੀਆਂ ਪ੍ਰਸਤਾਵਿਤ ਤਬਦੀਲੀਆਂ ਕਾਰਨ ਬਿੱਲ ਨੂੰ ਰਾਸ਼ਟਰਪਤੀ ਕੋਲ ਦਸਤਖਤਾਂ ਲਈ ਭੇਜਣ ਤੋਂ ਪਹਿਲਾ ਇਸ  ਨੂੰ ਦੁਬਾਰਾ ਪਾਸ ਕਰਨਾ ਪਵੇਗਾ। ਕੁਝ ਸੈਨੇਟ ਮੈਂਬਰ ਪ੍ਰਸਤਾਵਿਤ ਤਬਦੀਲੀਆਂ ਦਾ ਵਿਰੋਧ ਵੀ ਕਰ ਰਹੇ ਹਨ। ਰਿਪਲੀਕਨ ਮੈਂਬਰ ਬੋਨੀ ਵਾਟਸਨ ਕੋਲਮੈਨ ਦਾ ਕਹਿਣਾ ਹੈ ਕਿ ਉਹ ਸੋਚ ਰਹੀ ਹੈ ਕਿ ਕੀ ਉਹ ਅਜੇ ਵੀ ਬਿੱਲ ਦਾ ਸਮਰਥਨ ਕਰ ਸਕਦੀ ਹਾਂ। ਉਂਝ ਇਸ ਸਹਿਮਤੀ ਦੇ ਨਾਲ ਹੀ ਸੈਨੇਟ 1.9 ਖਰਬ ਡਾਲਰ ਦੇ ਪ੍ਰੋਤਸਾਹਣ ਬਿੱਲ ਨੂੰ ਰਾਸ਼ਟਰਪਤੀ ਜੋਅ ਬਾਇਡੇਨ ਕੋਲ ਭੇਜਣ ਦੀ ਤਿਆਰੀ ਵਿਚ ਹੈ।