ਲੰਡਨ ਵਿਚ ਖਾਲਿਸਤਾਨ ਰੈਫਰੰਡਮ ਦੀ ਵੋਟਾਂ ਨੂੰ ਮਿਲੇ ਭਾਰੀ ਸਮਰਥਨ ਲਈ ਸੰਗਤਾਂ ਦਾ ਧੰਨਵਾਦ: ਭਾਈ ਪੰਮਾ

ਲੰਡਨ ਵਿਚ ਖਾਲਿਸਤਾਨ ਰੈਫਰੰਡਮ ਦੀ ਵੋਟਾਂ ਨੂੰ ਮਿਲੇ ਭਾਰੀ ਸਮਰਥਨ ਲਈ ਸੰਗਤਾਂ ਦਾ ਧੰਨਵਾਦ: ਭਾਈ ਪੰਮਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): ਸਿੱਖ ਕੌਮ ਦੀ ਆਜ਼ਾਦੀ ਲਈ ਚਲ ਰਹੀ ਜਦੋਜਹਿਦ ਵਿਚ 31 ਅਕਤੂਬਰ ਨੂੰ ਲੰਡਨ ਵਿਚ ਸਿੱਖ ਸੰਗਤਾਂ ਅਤੇ ਪੰਜਾਬੀ ਵਚੋਂ ਵਲੋਂ “ਖਾਲਿਸਤਾਨ ਰੈਫਰੰਡਮ” ਦੀਆਂ ਪਾਈਆਂ ਗਈਆਂ ਵੋਟਾਂ ਨੂੰ ਭਰਵਾਂ ਹੁੰਗਾਰਾਂ ਮਿਿਲਆ ਸੀ । ਉਥੋ ਦੀ ਵਸੋਂ ਵਲੋਂ ਤਕਰੀਬਨ ਪੈਤੀਂ ਹਜਾਰ ਵੋਟਾਂ ਪਾ ਕੇ ਅਪਣੇ ਜਜਬਾਤ ਜਾਹਿਰ ਕੀਤੇ ਗਏ ਸਨ । ਸਿੱਖਸ ਫੌਰ ਜਸਟਿਸ ਦੇ ਸਰਗਰਮ ਕਾਰਕੂਨ ਭਾਈ ਪਰਮਜੀਤ ਸਿੰਘ ਪੰੰਮਾ ਨੇ ਅਜ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਦੀ ਅਜ਼ਾਦੀ ਲਈ ਚਲ ਰਹੇ ਮੌਜੂਦਾ ਸੰਘਰਸ਼ ਅੰਦਰ ਤੁਹਾਡਾ ਯੋਗਦਾਨ ਲਿਖਆ ਜਾਏਗਾ । ਉਨ੍ਹਾਂ ਕਿਹਾ ਕਿ ਜਿੱਥੇ ਵੀ ਸਿੱਖ ਵਸੋਂ ਰਹਿ ਰਹੀ ਹੈ ਅਸੀਂ ਉੱਥੇ ਜਾਵਾਗੇਂ ਅਤੇ ਉਨ੍ਹਾਂ ਦੇ ਵੋਟਿੰਗ ਰਾਹੀ ਵਿਚਾਰ ਸੰਸਾਰ ਅੱਗੇ ਲੈਕੇ ਆਵਾਂਗੇ । ਉਨ੍ਹਾਂ ਨੇ ਅਪੀਲ ਕਰਦਿਆਂ ਕਿਹਾ ਕਿ ਜਿੱਥੇ ਵੀ ਅਸੀਂ ਵੋਟਿੰਗ ਕਰਵਾਣ ਲਈ ਜਾਵਾਗੇਂ ਅਸੀ ਉਥੌਂ ਦੀ ਅਵਾਮ ਤੋਂ ਵੀ ਇਹੋ ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਸਾਨੂੰ ਲੰਡਨ ਵਿਚ ਭਰਵਾਂ ਹੁੰਗਾਰਾਂ ਮਿਿਲਆ ਹੈ ਬਾਕੀ ਰਹਿੰਦੀਆਂ ਸਟੇਟਾਂ ਵਿਚੋਂ ਵੀ ਇਸੇ ਤਰ੍ਹਾਂ ਦਾ ਸਾਥ ਮਿਲੇ ਜਿਸ ਨਾਲ ਹਿੰਦੁਸਤਾਨ ਵਿਚ ਗੁਲਾਮੀਅਤ ਦੀ ਜਿੰਦਗੀ ਜੀਅ ਰਹੇ ਸਾਡੇ ਸਿੱਖ ਵੀਰਾਂ ਨੂੰ ਵੀ ਆਜ਼ਾਦ ਹਵਾਵਾਂ ਦਾ ਰੰਗ ਮਾਨਣ ਨੂੰ ਮਿਲੇ ।