ਮੁੱਖ ਮੰਤਰੀ ਮਰੀਅਮ ਨਵਾਬ ਸ਼ਰੀਫ਼ ਦੀ ਕੈਬਨਿਟ ਵਿੱਚ ਹੋਣਗੇ ਸ਼ਾਮਿਲ ਰਮੇਸ਼ ਸਿੰਘ ਅਰੋੜਾ

ਮੁੱਖ ਮੰਤਰੀ ਮਰੀਅਮ ਨਵਾਬ ਸ਼ਰੀਫ਼ ਦੀ ਕੈਬਨਿਟ ਵਿੱਚ  ਹੋਣਗੇ ਸ਼ਾਮਿਲ ਰਮੇਸ਼ ਸਿੰਘ ਅਰੋੜਾ

ਰਮੇਸ਼ ਸਿੰਘ ਅਰੋੜਾ ਪਾਕਿਸਤਾਨ ਸਰਕਾਰ ਵਿੱਚ ਹੋਣਗੇ ਪਹਿਲੇ ਸਿੱਖ ਮੰਤਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲਾਹੌਰ-ਪਾਕਿਸਤਾਨ ਦੇ ਨਾਰੋਵਾਲ ਤੋਂ ਵਿਧਾਇਕ ਰਮੇਸ਼ ਸਿੰਘ ਅਰੋੜਾ ਨੇ ਬੀਤੇ ਦਿਨੀਂ ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ ਮੰਤਰੀ ਵਜੋਂ ਸਹੁੰ ਚੁੱਕੀ। ਉਹ ਪਾਕਿਸਤਾਨ ਦੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਪਹਿਲੇ ਵਿਅਕਤੀ ਹਨ ਜੋ ਵਿਧਾਇਕ ਬਣੇ ਹਨ। ਅਰੋੜਾ ਪਾਕਿਸਤਾਨ ਮੁਸਲਿਮ ਲੀਗ (ਪੀਐਮਐਲ-ਐਨ) ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ਼ ਦੀ ਕੈਬਨਿਟ ਵਿੱਚ ਸ਼ਾਮਲ ਹੋਣਗੇ।

 ਅਰੋੜਾ ਨੇ ਕਿਹਾ, ''ਵੰਡ ਤੋਂ ਬਾਅਦ ਪਹਿਲੀ ਵਾਰ ਕਿਸੇ ਸਿੱਖ ਨੂੰ ਪੰਜਾਬ ਸੂਬੇ ਦੀ ਕੈਬਨਿਟ ਵਿਚ ਸ਼ਾਮਲ ਕੀਤਾ ਗਿਆ ਹੈ। ਮੈਂ ਨਾ ਸਿਰਫ਼ ਸਿੱਖਾਂ ,ਸਗੋਂ ਹਿੰਦੂਆਂ ਸਮੇਤ ਸਾਰੀਆਂ ਘੱਟ ਗਿਣਤੀਆਂ ਦੀ ਸੁਰੱਖਿਆ ਅਤੇ ਭਲਾਈ ਲਈ ਕੰਮ ਕਰਾਂਗਾ।

ਯਾਜ ਰਹੇ ਕਿ ਮਰੀਅਮ ਨਵਾਜ਼, ਸਾਬਕਾ ਪਾਕਿਸਤਾਨੀ ਸ਼ਾਮ ਨਵਾਜ਼ ਸ਼ਰੀਫ ਦੀ ਬੇਟੀ, ਜੋ ਪਾਕਿਸਤਾਨ ਦੀ ਪਹਿਲੀ ਮਹਿਲਾ ਨੇਤਾ ਹਨ, ਜੋ ਮੁੱਖ ਮੰਤਰੀ ਬਣੀ ਹੈ।

ਕੌਣ ਨੇ ਰਮੇਸ਼ ਸਿੰਘ ਅਰੋੜਾ?

ਪਾਕਿਸਤਾਨ ਵਿੱਚ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ ਅਰੋੜਾ ਨਾਰੋਵਾਲ ਤੋਂ ਵਿਧਾਇਕ ਚੁਣੇ ਗਏ ਹਨ। ਪਿਛਲੇ ਸਾਲ ਉਨ੍ਹਾਂ ਨੂੰ ਕਰਤਾਰਪੁਰ ਲਾਂਘੇ ਲਈ ਰਾਜਦੂਤ ਵੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅਰੋੜਾ ਤਿੰਨ ਸਾਲਾਂ ਲਈ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੁਣੇ ਗਏ ਹਨ।

ਨਨਕਾਣਾ ਸਾਹਿਬ ਵਿੱਚ ਜਨਮੇ ਰਮੇਸ਼ ਸਿੰਘ ਅਰੋੜਾ ਨੇ ਸਰਕਾਰੀ ਯੂਨੀਵਰਸਿਟੀ, ਲਾਹੌਰ ਤੋਂ ਉੱਦਮਤਾ ਅਤੇ ਐਸਐਮਈ ਪ੍ਰਬੰਧਨ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਅਰੋੜਾ ਨੇ ਪਾਕਿਸਤਾਨ ਵਿੱਚ ਵਿਸ਼ਵ ਬੈਂਕ ਦੇ ਗਰੀਬੀ ਹਟਾਓ ਪ੍ਰੋਗਰਾਮ ਲਈ ਕੰਮ ਕੀਤਾ।

2008 ਵਿੱਚ, ਉਨ੍ਹਾਂ ਨੇ ਮੋਜਾਜ ਫਾਊਂਡੇਸ਼ਨ ਦੀ ਸਥਾਪਨਾ ਕੀਤੀ, ਇੱਕ ਸੰਸਥਾ ਜੋ ਪਾਕਿਸਤਾਨ ਵਿੱਚ ਗਰੀਬਾਂ ਲਈ ਕੰਮ ਕਰਦੀ ਹੈ। ਅਰੋੜਾ ਦੇ ਵੱਡੇ ਭਰਾ ਗੋਬਿੰਦ ਸਿੰਘ ਕਰਤਾਰਪੁਰ ਗੁਰਦੁਆਰੇ ਵਿੱਚ ਮੁੱਖ ਗ੍ਰੰਥੀ ਵਜੋਂ ਕੰਮ ਕਰ ਰਹੇ ਹਨ। ਰਮੇਸ਼ ਸਿੰਘ ਅਰੋੜਾ ਨਾਰੋਵਾਲ ਤੋਂ ਤਿੰਨ ਵਾਰ ਪ੍ਰੋਵਿੰਸ਼ੀਅਲ ਅਸੈਂਬਲੀ (ਐਮਪੀਏ) ਦੇ ਮੈਂਬਰ ਹਨ। 1947 ਦੀ ਵੰਡ ਦੇ ਦੌਰਾਨ, ਉਨ੍ਹਾਂ ਦੇ ਪਰਿਵਾਰ ਨੇ ਜ਼ਿਆਦਾਤਰ ਸਿੱਖ/ਹਿੰਦੂ ਪਰਿਵਾਰਾਂ ਵਾਂਗ ਭਾਰਤ ਵਿੱਚ ਰਹਿਣ ਦੀ ਬਜਾਏ ਪਾਕਿਸਤਾਨ ਵਿੱਚ ਰਹਿਣ ਦੀ ਚੋਣ ਕੀਤੀ।

2018 ਵਿੱਚ ਅਨੰਦ ਕਾਰਜ ਬਿੱਲ ਪਾਸ ਕਰਵਾਇਆ

ਸਰਦਾਰ ਰਮੇਸ਼ ਸਿੰਘ ਅਰੋੜਾ ਨੇ ਪਾਕਿਸਤਾਨ ਵਿੱਚ ਸਿੱਖ ਮੈਰਿਜ ਰਜਿਸਟ੍ਰੇਸ਼ਨ ਐਕਟ 2017 ਨੂੰ ਲਾਗੂ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਬਿੱਲ ਨੂੰ ਪ੍ਰਾਈਵੇਟ ਮੈਂਬਰ ਵਜੋਂ ਪੇਸ਼ ਕੀਤਾ ਸੀ। 

ਪਾਕਿਸਤਾਨੀ ਪੰਜਾਬ ਵਿੱਚ ਰਮੇਸ਼ ਸਿੰਘ ਅਰੋੜਾ ਦੇ ਮੰਤਰੀ ਬਣਨ 'ਤੇ ਗਿਆਨੀ ਰਘਬੀਰ ਸਿੰਘ ਨੇ ਦਿੱਤੀ ਵਧਾਈ

ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਰਮੇਸ਼ ਸਿੰਘ ਅਰੋੜਾ ਨੂੰ ਪਾਕਿਸਤਾਨੀ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਾਏ ਜਾਣ ‘ਤੇ ਪਾਕਿਸਤਾਨ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ।ਉਨ੍ਹਾਂ ਆਖਿਆ ਕਿ ਰਮੇਸ਼ ਸਿੰਘ ਅਰੋੜਾ ਦੇ ਲਹਿੰਦੇ ਪੰਜਾਬ ਦੇ ਘੱਟ-ਗਿਣਤੀਆਂ ਬਾਰੇ ਮੰਤਰੀ ਬਣਨ ਨਾਲ ਪਾਕਿਸਤਾਨ ਵਿਚਲੀਆਂ ਸਾਰੀਆਂ ਘੱਟ-ਗਿਣਤੀਆਂ ਦੇ ਮਨੋਬਲ ਤੇ ਸੁਰੱਖਿਆ ਭਾਵਨਾ ਵਿਚ ਵੀ ਵਾਧਾ ਹੋਵੇਗਾ।

 ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਸ. ਰਮੇਸ਼ ਸਿੰਘ ਅਰੋੜਾ ਸਿੱਖ ਭਾਈਚਾਰੇ ਵਿਚੋਂ ਪਾਕਿਸਤਾਨ ਦੇ ਮੰਤਰੀ ਬਣਨ ਵਾਲੇ ਪਹਿਲੇ ਸ਼ਖ਼ਸ ਹਨ, ਜਿਨ੍ਹਾਂ ਤੋਂ ਪਾਕਿਸਤਾਨ ਵਿਚ ਸਿੱਖ ਮਸਲਿਆਂ ਦੇ ਸਰਲੀਕਰਨ ਲਈ ਸਰਕਾਰ ਤੱਕ ਆਪਣੀ ਸੰਵਿਧਾਨਿਕ ਪਹੁੰਚ ਦੀ ਸਦਵਰਤੋਂ ਕਰਨ ਦੀਆਂ ਉਮੀਦਾਂ ਹਨ।