ਪੰਜਾਬ 'ਵਿਚ ਆਈਐਸਆਈ ਸਮਰਥਕ ਯੋਗਰਾਜ ਨਾਰਕੋ ਟੈਰਰ ਮਡਿਊਲ ਦਾ ਪਰਦਾਫਾਸ਼
ਹਥਿਆਰਾਂ ਤੇ ਹੈਰੋਇਨ ਸਮੇਤ ਇਕ ਗ੍ਰਿਫ਼ਤਾਰ
ਅੰਮ੍ਰਿਤਸਰ ਟਾਈਮਜ਼
ਚੰਡੀਗੜ੍ਹ/ਅੰਮ੍ਰਿਤਸਰ : ਪੰਜਾਬ ਪੁਲਿਸ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਸਮਰਥਕ ਨਾਰਕੋ ਟੈਰਰ ਮਡਿਊਲ ਦਾ ਪਰਦਾਫਾਸ਼ ਕੀਤਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਯੋਗਰਾਜ ਯੋਗ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਉਸ ਕੋਲੋਂ ਆਈਈਡੀ ਟਿਫ਼ਨ ਬਾਕਸ, ਦੋ ਏਕੇ 56, ਇੱਕ ਪਿਸਤੌਲ ਅਤੇ ਦੋ ਕਿਲੋ ਹੈਰੋਇਨ ਬਰਾਮਦ ਹੋਈ ਹੈ।ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫਤਾਰ ਯੋਗਰਾਜ ਯੋਗਾ ਕੈਨੇਡਾ ਸਥਿਤ ਨੱਡਾ ਅਤੇ ਪਾਕਿਸਤਾਨ ਸਥਿਤ ਰਿੰਦਾ ਦੇ ਇਸ਼ਾਰੇ 'ਤੇ ਕੰਮ ਕਰਦਾ ਸੀ। ਮੁਲਜ਼ਮ ਨੂੰ ਸਤੰਬਰ 2019 ਵਿੱਚ ਵੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।
Comments (0)