ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਕੇ ਵਿਵਾਦ ਫੈਲਾਇਆ

ਪੰਡਿਤ ਧੀਰੇਂਦਰ ਸ਼ਾਸਤਰੀ ਨੇ ਸਿੱਖਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਕੇ ਵਿਵਾਦ ਫੈਲਾਇਆ

ਸ੍ਰੋਮਣੀ ਕਮੇਟੀ ਬੋਲੀ ਸਿਖ ਧਰਮ ਸਮੁਚੀ ਮਨਖਤਾ ਦਾ ਹਮਾਇਤੀ ਨਾ ਕਿ ਸਨਾਤਨੀ ਫੌਜ

*ਬਾਬਾ ਬੇਦੀ ਨੇ ਕਿਹਾ ਕਿ ਸਿਖ ਪੰਥ ਸਿਰਫ ਹਿੰਦੂ ਧਰਮ ਦਾ ਨਹੀਂ ਸਮੁਚੀ ਮਨੁੱਖਤਾ ਦਾ ਭਲਾ ਸੋਚਦਾ ਏ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੱਧ ਪ੍ਰਦੇਸ਼: ਮੱਧ ਪ੍ਰਦੇਸ਼ ਵਿਚ ਸਥਿਤ ਹਿੰਦੂ ਰਾਸ਼ਟਰਵਾਦ ਦੇ ਪੈਰੋਕਾਰ ਬਾਬਾ ਬਾਗੇਸ਼ਵਰ ਧਾਮ ਦਾ ਪੰਡਿਤ ਧੀਰੇਂਦਰ ਸ਼ਾਸਤਰੀ ਨਵੇਂ ਵਿਵਾਦ ਵਿਚ ਘਿਰ ਗਿਆ ਹੈ। ਉਸ ਨੇ ਸਿੱਖਾਂ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਸਨਾਤਨ ਧਰਮ ਦੀ ਫੌਜ ਕਹਿ ਦਿੱਤਾ ਜਿਸ ਮਗਰੋਂ ਸਿੱਖ ਭੜਕ ਗਏ ਹਨ। ਪੰਡਿਤ ਧੀਰੇਂਦਰ ਸ਼ਾਸਤਰੀ ਨੇ ਇਹ ਗੱਲ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੇ ਸਾਹਮਣੇ ਕਹੀ ਜੋ ਬਾਗੇਸ਼ਵਰ ਧਾਮ ਪਹੁੰਚਿਆ ਸੀ ਤੇ ਉਸਨੇ ਬਾਬੇ ਨੂੰ ਸਤਿਗੁਰੂ ਵੀ ਕਿਹਾ।

ਇਸ ਹਿੰਦੂ ਰਾਸ਼ਟਰਵਾਦੀ ਬਾਬੇ ਦਾ ਸੋਸ਼ਲ ਮੀਡੀਆ ਉਪਰ ਕਾਫੀ ਵਿਰੋਧ ਹੋ ਰਿਹਾ ਹੈ। ਸਿੱਖਾਂ ਵੱਲੋਂ ਜਿੱਥੇ ਪੰਡਿਤ ਧੀਰੇਂਦਰ ਸ਼ਾਸਤਰੀ ਦੀ ਅਲੋਚਨਾ ਕੀਤੀ ਜਾ ਰਹੀ ਹੈ, ਉਥੇ ਹੀ ਗਾਇਕ ਇੰਦਰਜੀਤ ਨਿੱਕੂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਧਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਇਸ ਦਾ ਸਖ਼ਤ ਵਿਰੋਧ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਨੇ ਕਿਹਾ ਹੈ ਕਿ ਸਿੱਖ ਕੌਮ ਜ਼ੁਲਮ ਦਾ ਟਾਕਰਾ ਕਰਨ ਲਈ ਬਣੀ ਹੈ। ਇਹ ਕਹਿਣਾ ਗਲਤ ਹੈ ਕਿ ਸਿੱਖ ਸਨਾਤਨ ਧਰਮ ਦੀ ਫੌਜ ਹੈ। ਉਨ੍ਹਾਂ ਨੇ ਪੰਡਿਤ ਧੀਰੇਂਦਰ ਸ਼ਾਸਤਰੀ ਨੂੰ ਪਹਿਲਾਂ ਸਿੱਖ ਧਰਮ ਬਾਰੇ ਕੁਝ ਜਾਣਨ ਲਈ ਕਿਹਾ ਹੈ।

ਬਾਬਾ ਸਰਬਜੋਤ ਸਿੰਘ ਬੇਦੀ ਨੇ ਧੀਰੇਂਦਰ ਸ਼ਾਸ਼ਤਰੀ ਨੂੰ ਪਖੰਡੀ ਦਸਦਿਆਂ ਕਿਹਾ ਕਿ ਬਾਬਾ ਫਿਰਕੂ ਪ੍ਰਚਾਰ ਕਰ ਰਿਹਾ ਹੈ ।ਉਹ ਸਿਖ ਧਰਮ ਦੀ ਵਿਰਾਸਤ ,ਇਤਿਹਾਸ ਫਲਸਫੇ ਨੂੰ ਫਿਰਕੂ ਲੀਹਾਂ ਉਪਰ ਜਾਕੇ ਅਖੋਂ ਪਰੌਖੇ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਿਖ ਪੰਥ ਦਾ ਜਨਮ ਮਨੂੱਖਤਾ ਤੇ ਸਰਬਤ ਦੇ ਭਲੇ ਲਈ ਹੋਇਆ ਹੈ। ਇਕਲਾ ਹਿੰਦੂ ਧਰਮ ਨਾਲ ਕੋਈ ਵਾਸਤਾ ਨਹੀਂ।ਸਿਖ ਪੰਥ ਲਈ ਸਭ ਧਰਮ ਬਰਾਬਰ ਹਨ।ਸਿਖ ਪੰਥ ਨਿਆਂ ਪਖੀ ਰਾਜ ਦੀ ਵਿਰਾਸਤ ਦਾ ਹਮਾਇਤੀ ਹੈ।

 ਦਰਅਸਲ ਗਾਇਕ ਇੰਦਰਜੀਤ ਨਿੱਕੂ ਨੇ ਬਾਗੇਸ਼ਵਰ ਧਾਮ ਪਹੁੰਚ ਕੇ ਜਦੋਂ ਧੀਰੇਂਦਰ ਸ਼ਾਸਤਰੀ ਨੂੰ ਸਿੱਖਾਂ ਬਾਰੇ ਕੁਝ ਬੋਲਣ ਲਈ ਕਿਹਾ ਤਾਂ ਅੱਗੋਂ ਉਸ ਨੇ ਕਿਹਾ - "ਜਦੋਂ ਕਸ਼ਮੀਰੀ ਪੰਡਤਾਂ ਨੂੰ ਮਾਰਿਆ ਤੇ ਭਜਾਇਆ ਜਾ ਰਿਹਾ ਸੀ, ਉਸ ਵੇਲੇ ਨੌਵੇਂ ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਹੀ ਸਨ ਜਿਨ੍ਹਾਂ ਨੇ ਉਨ੍ਹਾਂ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਤਲਵਾਰ ਉਠਾਈ ਸੀ।" ਸਰਦਾਰ ਸਾਡੇ ਸਨਾਤਨ ਧਰਮ ਦੀ ਫੌਜ ਹਨ। ਪੰਜ ਪਿਆਰੇ (ਪੰਜ ਪਿਆਰੇ) ਸਨਾਤਨ ਧਰਮ ਦੀ ਰੱਖਿਆ ਲਈ ਹੀ ਹਨ। ਦਸਤਾਰ, ਕ੍ਰਿਪਾਨ.. ਇਹ ਸਭ ਸਨਾਤਨ ਧਰਮ ਦੀ ਰੱਖਿਆ ਲਈ ਹੀ ਹਨ। ਜੋ ਕੋਈ ਵੀ ਇਸ ਬਾਰੇ ਗਲਤ ਬੋਲਦਾ ਹੈ, ਉਨ੍ਹਾਂ ਦੇ ਮਨ ਵਿੱਚ ਗੰਦਗੀ ਹੈ, ਉਨ੍ਹਾਂ ਦੀ ਅਕਲ ਨੂੰ ਸ਼ੁੱਧ ਕਰਨ ਦੀ ਲੋੜ ਹੈ। ਸਰਦਾਰ ਸਨਾਤਨ ਧਰਮ ਦੀ ਫੌਜ ਹੈ। ਸਨਾਤਨ ਧਰਮ ਦੀ ਰੱਖਿਆ ਲਈ ਫੌਜ ਦੀ ਲੋੜ ਹੈ। ਇਸ ਲਈ ਹੀ ਸਰਦਾਰਾਂ ਦਾ ਨਿਰਮਾਣ ਕੀਤਾ ਗਿਆ ਹੈ।

ਧੀਰੇਂਦਰ ਸ਼ਾਸਤਰੀ ਨੇ ਅੱਗੇ ਕਿਹਾ- “ਅਸੀਂ ਨੌਵੇਂ ਗੁਰੂ ਤੇਗ ਬਹਾਦਰ ਜੀ ਤੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਥਾ ਗਾਉਂਦੇ ਹਾਂ। ਇਹ ਸਾਡੇ ਸਨਾਤਨ ਧਰਮ ਦੇ ਆਦਰਸ਼ ਹਨ। ਇਹ ਸਾਡੇ ਸਨਾਤਨ ਦੀ ਚੰਗੀ ਕਿਸਮਤ ਹੈ ਕਿ ਉਨ੍ਹਾਂ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਆਪਣੇ ਬੱਚੇ ਕੁਰਬਾਨ ਕਰ ਦਿੱਤੇ ਤੇ ਸਨਾਤਨੀਆਂ ਦੀ ਰੱਖਿਆ ਲਈ ਹੱਥ ਵਿੱਚ ਤਲਵਾਰ ਚੁੱਕੀ।

ਉਧਰ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਬਾਬਾ ਬਾਗੇਸ਼ਵਰ ਨੂੰ ਪਹਿਲਾਂ ਸਿੱਖੀ ਬਾਰੇ ਜਾਣਨਾ ਚਾਹੀਦਾ ਹੈ। ਹਾਂ, ਇਹ ਸੱਚ ਹੈ ਕਿ ਸਾਡੇ ਨੌਵੇਂ ਗੁਰੂ ਨੇ ਕਸ਼ਮੀਰੀ ਪੰਡਿਤਾਂ ਦੀ ਰੱਖਿਆ ਲਈ ਕੁਰਬਾਨੀ ਦਿੱਤੀ ਸੀ, ਪਰ ਇਹ ਕਥਨ ਕਰਨ ਤੋਂ ਪਹਿਲਾਂ ਪੰਜ ਪਿਆਰਿਆਂ ਬਾਰੇ ਜਾਣ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਧਰਮ ਦੀ ਸ਼ੁਰੂਆਤ ਹਰ ਤਰ੍ਹਾਂ ਦੇ ਜ਼ੁਲਮ ਵਿਰੁੱਧ ਲੜਨ ਲਈ ਕੀਤੀ ਗਈ ਸੀ। ਇਸ ਦਾ ਮਤਲਬ ਇਹ ਨਹੀਂ ਕਿ ਸਿੱਖ ਭਾਈਚਾਰਾ ਸਿਰਫ਼ ਹਿੰਦੂਆਂ ਲਈ ਹੈ। ਕਿਸੇ ਖਿਲਾਫ ਵੀ ਜ਼ੁਲਮ ਹੋਇਆ ਤਾਂ ਸਿੱਖ ਉਸ ਦਾ ਡਟ ਕੇ ਵਿਰੋਧ ਕਰਨਗੇ। ਜਦੋਂ ਅੰਗਰੇਜ਼ਾਂ ਨੇ ਜ਼ੁਲਮ ਕੀਤੇ, ਉਸ ਤੋਂ ਪਹਿਲਾਂ ਮੁਗਲ ਸਰਕਾਰ ਨੇ ਜੁਲਮ ਕੀਤੇ ਤਾਂ ਸਿੱਖ ਉਸ ਵਿਰੁੱਧ ਵੀ ਖੜ੍ਹੇ ਹੋਏ ਸੀ।

ਪੰਦਕ ਹਲਕਿਆਂ ਦਾ ਮੰਨਣਾ ਹੈ ਕਿ ਬਾਬਾ ਬਾਗੇਸ਼ਵਰ ਸੰਘ ਪਰਿਵਾਰ ਨਾਲ ਸੰਬੰਧਿਤ ਹੈ।ਉਹ ਸੰਘ ਪਰਿਵਾਰ ਦੀ ਰਾਜਨੀਤੀ ਮੁਤਾਬਕ ਸਿਖ ਪੰਥ ਦਾ ਭਗਵਾਂ ਕਰਨ ਦੀ ਸਾਜਿਸ਼ ਰਚ ਰਿਹਾ ਹੈ ਜੋ ਕਿ ਹਿੰਦੂ ਰਾਸ਼ਟਰਵਾਦ ਦਾ ਪੈਮਾਨਾ ਹੈ।ਸਿਖ ਪੰਥ ਨੂੰ ਗੁਰੂ ਦੇ ਦੈਵੀ ਅਸੂਲਾਂ ਉਪਰ ਪਹਿਰਾ ਦੇਕੇ ਇਹਨਾਂ ਪਖੰਡੀਆਂ ਦਾ ਵਿਰੋਧ ਕਰਨਾ ਚਾਹੀਦਾ ਹੈ।