ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ: ਅਰਵਿੰਦਰ ਸਿੰਘ ਰਾਜਾ

ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਦੇ ਅਸਤੀਫੇ ਦੀ ਮੰਗ: ਅਰਵਿੰਦਰ ਸਿੰਘ ਰਾਜਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 20 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਬੀਤੇ ਦਿਨੀਂ ਪਟਨਾ ਸਾਹਿਬ ਦੇ ਜੱਥੇਦਾਰ ਗਿਆਨੀ ਰਣਜੀਤ ਸਿੰਘ ਜੌਹਰ ਵਲੋਂ ਦਿੱਤੇ ਗਏ ਬਿਆਨ ਕਿ "ਗੁਰੂਦੁਆਰਾ ਪ੍ਰਬੰਧਾਂ ਵਿਚ ਹਿੰਦੂ ਅਤੇ ਮੁਸਲਿਮਾਂ" ਨੂੰ ਵੀ ਸ਼ਾਮਿਲ ਕੀਤਾ ਜਾਏ ਦੀ ਸਖ਼ਤ ਨਿਖੇਧੀ ਕਰਦਿਆਂ ਅਖੰਡ ਕੀਰਤਨੀ ਜੱਥਾ ਦਿੱਲੀ ਦੇ ਸਾਬਕਾ ਆਗੂ ਭਾਈ ਅਰਵਿੰਦਰ ਸਿੰਘ ਰਾਜਾ ਅਤੇ ਮਲਕੀਤ ਸਿੰਘ ਨੇ ਕਿਹਾ ਅਜ ਬਿਪ੍ਰਨ ਕੀ ਰੀਤ ਵਾਲੇ ਤਾਂ ਚਾਹੁੰਦੇ ਹੀ ਹਨ ਕਿ ਕਿਸੇ ਤਰੀਕੇ ਸਾਡੇ ਗੁਰੂਘਰਾਂ ਤੇ ਕਬਜ਼ਾ ਕੀਤਾ ਜਾਏ ।

ੳਨਹਾ ਕਿਹਾ ਕਿ ਸਿਖ ਕੌਮ ਨੇ ਪਹਿਲਾਂ ਹੀ ਮਹਤਾਂ ਕੋਲੋ ਗੁਰਧਾਮਾਂ ਤੇ ਕੀਤੇ ਗਏ ਕਬਜੇ ਨੂੰ ਛੁੜਵਾਣ ਲਈ ਬਹੁਤ ਮੋਰਚੇ ਲਾਏ ਸਨ, ਸ਼ਹੀਦੀ ਜਾਮੇ ਪੀਤੇ ਸਨ ਤੇ ਤੁਸਾਂ ਮੂੰਹਜੁਬਾਨੀ ਨਾ ਹੋਣ ਵਾਲੀ ਗਲ ਕਰਕੇ ਆਪਣੇ ਅਹੁਦੇ ਦੀ ਬੇਕਦਰੀ ਕੀਤੀ ਹੈ ਇਸ ਲਈ ਬਿਨਾਂ ਕਿਸੇ ਹਿਲ ਹੁੱਜਤ ਦੇ ਤੁਸੀਂ ਆਪਣੇ ਅਹੁਦੇ ਤੋਂ ਇਸਤੀਫ਼ਾ ਦੇਵੋ ।

ਉਨ੍ਹਾਂ ਕਿਹਾ ਕਿ ਬਿਪ੍ਰਨ ਸੰਸਕਾਰ ਨੇ ਉਂਝ ਤਾਂ ਗੁਰੂ ਚੇਤਨਾ ਉੱਤੇ ਇਸ ਦੇ ਜਨਮ ਤੋਂ ਹੀ ਵਾਰ ਕਰਨੇ ਸ਼ੁਰੂ ਕਰ ਦਿੱਤੇ ਸਨ ਪਰ ਪਿਛਲੇ ਕੁਝ ਦਹਾਕਿਆਂ ਤੋਂ ਖਾਲਸਾ ਚੇਤਨਾ ਅੰਦਰ ਆਪਣੀ ਸ਼ਰੀਰਕ ਬਹੁਗਿਣਤੀ ਅਤੇ ਸੰਸਾਰੀ ਮਾਲਿਕੀ ਦਾ ਰੋਹਬ ਜਮਾਉਣ ਦੀ ਕੋਸ਼ਿਸ਼ ਕੀਤੀ ਹੈ । ਸਾਨੂੰ ਇਹ ਕਹਿਣ ਵਿਚ ਕੋਈ ਝਿਝਕ ਨਹੀਂ ਕਿ ਇਨ੍ਹਾਂ ਵਲੋਂ ਖਾਲਸਾ ਪੰਥ ਦੀਆਂ ਮਹਾਨ ਸੰਸਥਾਵਾਂ, ਰਵਾਇਤਾਂ, ਇਸ ਦੀ ਮੌਲਿਕਤਾ ਅਤੇ ਨਿਆਰੀ ਸੁਤੰਤਰਤਾ ਨੂੰ ਤਬਾਹ ਕਰਣ ਲਈ ਹਰ ਪੱਧਰ ਉੱਤੇ ਅਤੇ ਵਿਸ਼ੇਸ਼ ਕਰਕੇ ਮਨੋਵਿਗਿਆਨੀਕ ਪੱਧਰ ਉੱਤੇ ਸਾਜ਼ਿਸ਼ਾ ਦੇ ਬਰੀਕ ਸਮਾਨ ਤਿਆਰ ਕਿੱਤੇ ਗਏ ਅਤੇ ਹੁਣ ਵੀ ਕਿਸੇ ਨਾ ਕਿਸੇ ਤਰੀਕੇ ਕੀਤੇ ਜਾ ਰਹੇ ਹਨ ।

ਅੰਤ ਵਿਚ ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੱਖਾਬਿਕ ਹੁੰਦੇ ਕਿਹਾ ਕਿ ਆਪ ਜੀ ਦਸੋ ਕਿ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਕਿ ਹੁਣ ਹਿੰਦੂ ਜਾ ਮੁਸਲਿਮ ਚਲਾਣਗੇ.? ਤਾਂ ਸਿੱਖਾਂ ਦੀ ਅੱਡਰੀ ਹੋਂਦ ਕਿਥੋਂ ਰਹਿ ਪਾਏਗੀ । ਜ਼ੇਕਰ ਆਪ ਜੀ ਵਲੋਂ ਸਮੇਂ ਰਹਿੰਦੇ ਇਨ੍ਹਾਂ ਤੇ ਕਾਰਵਾਈ ਨਹੀਂ ਕੀਤੀ ਗਈ ਤਾਂ ਇਸ ਲੁਕਵੀ ਖੇਡ ਵਿਚ ਇਤਿਹਾਸ ਅੰਦਰ ਆਪ ਜੀ ਦਾ ਨਾਮ ਵੀ ਸ਼ਾਮਿਲ ਹੋ ਸਕਦਾ ਹੈ ਇਸ ਲਈ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਮਾਮਲੇ ਨੂੰ ਅਤਿ ਗੰਭੀਰਤਾ ਨਾਲ ਲਵੋ ਤੇ ਗਿਆਨੀ ਰਣਜੀਤ ਸਿੰਘ ਜੌਹਰ ਨੂੰ ਤੁਰਤ ਜੱਥੇਦਾਰੀ ਤੋਂ ਫਾਰਿਗ ਕੀਤਾ ਜਾਏ ।