ਕਹਾਣੀਕਾਰਾ ਸਰਘੀ ਨੂੰ ਮਿਲਿਆ ਢਾਹਾਂ ਗਲਪ ਪੁਰਸਕਾਰ

ਕਹਾਣੀਕਾਰਾ ਸਰਘੀ ਨੂੰ ਮਿਲਿਆ ਢਾਹਾਂ ਗਲਪ ਪੁਰਸਕਾਰ
ਫਾਈਲ ਫੋਟੋ:- ਡਾ .ਸਰਘੀ

ਲੇਖਕ ਭਾਈਚਾਰੇ ਵੱਲੋਂ ਖੁਸ਼ੀ ਦਾ ਇਜਹਾਰ 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਪੰਜਾਬੀ ਗਲਪਕਾਰੀ ਵਿਚ ਹਰ ਵਰ੍ਹੇ ਦਿੱਤਾ ਜਾਣ ਵਾਲਾ ਬਹੁ ਵਕਾਰੀ "ਢਾਹਾਂ ਪੁਰਸਕਾਰ " ਇਸ ਵਾਰੀ ਚਰਚਿਤ ਕਹਾਣੀਕਾਰਾ ਡਾ ਸਰਘੀ ਅਮ੍ਰਿਤਸਰ ਦੀ ਝੋਲੀ ਪਿਆ ਹੈ ।ਇਸ ਬਾਬਤ ਜਾਣਕਾਰੀ ਸਾਂਝੀ ਕਰਦਿਆਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕਤਰ  ਕਥਾਕਾਰ ਦੀਪ ਦੇਵਿੰਦਰ ਸਿੰਘ ਅਤੇ ਸ਼ਾਇਰ ਦੇਵ ਦਰਦ ਨੇ ਦੱਸਿਆ ਕਿ ਇਹ ਸਨਮਾਨ ਡਾ ਸਰਘੀ ਦੀ ਕਥਾ ਪੁਸਤਕ "ਆਪਣੇ ਆਪਣੇ ਮਰਸੀਏ" ਨੂੰ ਮਿਲਿਆ ਹੈ। ਉਹਨਾਂ ਇਹ ਵੀ ਦਸਿਆ ਕਿ ਇਹ ਪੁਰਸਕਾਰ ਕਨੇਡਾ ਰਹਿੰਦੇ ਪਰਵਾਸੀ ਪੰਜਾਬੀ  ਢਾਹਾਂ ਪਰਿਵਾਰ ਵਲੋਂ ਹਰ ਵਰ੍ਹੇ ਛਪੀਆਂ ਤਿੰਨ  ਬੇਹਤਰੀਨ ਪੁਸਤਕਾਂ ਨੂੰ ਦਿਤਾ ਜਾਂਦਾ ਹੈ। ਜਿਸ ਵਿੱਚ ਪਹਿਲੇ ਜੇਤੂ ਨੂੰ ਪੰਝੀ ਹਜਾਰ  ਅਤੇ ਦੂਜੀਆਂ ਦੋ ਪੁਸਤਕਾਂ ਨੂੰ  ਦਸ ਦਸ ਹਜਾਰ ਕਨੇਡੀਅਨ ਡਾਲਰ ਸਨਮਾਨ ਵਜੋਂ ਦਿਤਾ ਜਾਂਦਾ ਹੈ। 

ਇਸ ਵਾਰੀ ਪਹਿਲਾ ਸਨਮਾਨ ਕਥਾਕਾਰ ਨੈਨ ਸੁਖ ਨੂੰ ਜਦਕਿ ਦੂਜਾ ਸਨਮਾਨ ਡਾ ਸਰਘੀ ਅਤੇ ਬਲਬੀਰ ਮਾਧੋਪੁਰੀ ਦੇ ਹਿਸੇ ਆਇਆ। ਇਸ ਮੌਕੇ ਸ਼ਾਇਰ ਮਲਵਿੰਦਰ, ਮਨਮੋਹਨ ਸਿੰਘ ਢਿੱਲੋਂ, ਹਰਮੀਤ ਆਰਟਿਸਟ,  ਮੁਖਤਾਰ ਗਿੱਲ, ਹਰਜੀਤ ਸਿੰਘ ਸੰਧੂ, ਸ਼ਰੋਮਣੀ ਨਾਟਕਕਾਰ ਕੇਵਲ ਧਾਲੀਵਾਲ,ਡਾ ਜੋਗਿੰਦਰ ਸਿੰਘ ਕੈਰੋਂ, ਵਰਿਆਮ ਸਿੰਘ ਬੱਲ, ਪਿੰ ਜੋਗਿੰਦਰ ਸਿੰਘ ਚੀਮਾ , ਅਰਵਿੰਦਰ ਕੌਰ ਧਾਲੀਵਾਲ,ਸਰਬਜੀਤ ਸਿੰਘ ਸੰਧੂ, ਡਾ ਮੋਹਨ, ਡਾ ਜਗਦੀਸ਼ ਸਚਦੇਵਾ, ਹਰਦੀਪ ਗਿੱਲ, ਵਿਜੇ ਸ਼ਰਮਾ, ਜਗਤਾਰ ਗਿੱਲ, ਮਨਮੋਹਨ ਬਾਸਰਕੇ, ਸੈਲਿੰਦਰਜੀਤ ਰਾਜਨ, ਸੁਰਿੰਦਰ ਚੋਹਕਾ, ਸ਼ੁਕਰਗੁਜ਼ਾਰ ਸਿੰਘ, ਡਾ ਕਸ਼ਮੀਰ ਸਿੰਘ, ਸੁਮੀਤ ਸਿੰਘ, ਸਿਮਰਜੀਤ ਸਿਮਰ,ਜਗੀਰ ਸਿੰਘ, ਕੁਲਵੰਤ ਸਿੰਘ ਅਣਖੀ, ਤ੍ਰਿਪਤਾ ਕੇ ਸਿੰਘ, ਦੀਪਤੀ ਬਬੂਟਾ,ਰਘਬੀਰ ਸਿੰਘ ਸੋਹਲ ਆਦਿ ਸਾਹਿਤਕਾਰਾਂ ਨੇ ਡਾ ਸਰਘੀ ਨੂੰ ਮੁਬਾਰਕਬਾਦ ਦਿੱਤੀ।