ਹੱਦ ਟੱਪੋਂਗੇ ਤਾਂ ਗੁਰੂ ਕੇ ਸਿੰਘ ਸੌਧਣਗੇ
ਬਰਦਾਸ਼ਤ ਦੀ ਇੱਕ ਹੱਦ ਜ਼ਰੂਰ ਹੁੰਦੀ ਹੈ
ਬੇਅਦਬੀ ਦੇ ਦੋਸ਼ੀ ਨੂੰ ਮੌਕੇ ਉਤੇ ਸੌਧਣ ਵਾਲੇ ਨਿਹੰਗ ਸਿੰਘ ਨੇ ਗ੍ਰਿਫਤਾਰੀ ਦੇ ਦਿੱਤੀ ਹੈ, ਤੇ ਪੂਰੀ ਦ੍ਰਿੜਤਾ ਨਾਲ ਆਪਣੀ ਜ਼ਿੰਮੇਵਾਰੀ ਨੂੰ ਸਵੀਕਾਰਿਆ ਹੈ । ਨਿਹੰਗ ਸਿੰਘ ਹੁਰਾਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਜੋ ਕਿਹਾ ਹੈ ਉਹ ਭਰਭੂਰ ਸ਼ਲਾਘਾਯੋਗ ਹੈ । ਸਮੁੱਚੇ ਪੰਥ ਦਾ ਇਹੀ ਸਟੈਂਡ ਹੋਣਾ ਚਾਹੀਦਾ ਹੈ, ਤਾਂ ਜੋ ਅਗੇ ਅਜਿਹੀਆਂ ਘਟਨਾਵਾਂ ਨਾ ਹੋਣ ਜੋ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਦੇਣ। ਬਕੀਂ ਯਕੀਨਨ ਗ੍ਰਿਫਤਾਰੀ ਦੇਣ ਦਾ ਫੈਸਲਾ ਉਹਨਾਂ ਨੇ ਕਿਸਾਨ ਮੋਰਚੇ ਦੇ ‘ਹਿੱਤ’ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੀਤਾ ਹੋਵੇਗਾ । ਜਿੱਥੇ ਪੰਥਕ ਸੋਚ ਵਾਲੇ ਲੋਕਾਂ ਨੇ ਨਿਹੰਗ ਸਿੰਘ ਦੇ ਕਾਰਨਾਮੇ ਉਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ, ਓਥੇ ਕਿਸਾਨ ਮੋਰਚੇ ਦੇ ਗੀਧੀ ਲੀਡਰਾਂ ਨੇ ਆਪਣੀ ਜਾਨ ਛੁਡਾਣ ਵਾਲੇ ਬਿਆਨ ਦਿੱਤੇ ਹਨ । ਇਸ ਸਾਰੇ ਵਾਕਿਆ ਤੋਂ ਪੰਥ ਦੁਸ਼ਮਣਾਂ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਿੰਘ ਬਰਦਾਸ਼ਤ ਕਰਨ ਤੇ ਆਣ ਤਾਂ ਬਹੁਤ ਕੁੱਝ ਬਰਦਾਸ਼ਤ ਕਰ ਜਾਂਦੇ ਹਨ, ਪਰ ਬਰਦਾਸ਼ਤ ਦੀ ਇੱਕ ਹੱਦ ਜ਼ਰੂਰ ਹੁੰਦੀ ਹੈ ।
ਤੁਸੀਂ ਹੱਦ ਟੱਪੋਂਗੇ ਤਾਂ ਗੁਰੂ ਕੇ ਸਿੰਘ ਸੌਧਣਗੇ ਜ਼ਰੂਰ, ਅੱਜ ਨਹੀਂ ਤਾਂ ਕੱਲ । ਇਹ ਅਕਾਲ ਦੀ ਫੌਜ ਹੈ, ਜੋ ਗੁਰੂ ਦੇ ਆਸ਼ੇ ਵਿਚ ਆਪਣਾ ਜੀਵਨ ਬਤੀਤ ਕਰਦੇ ਹਨ। ਪਿਛਲੇ ਲੰਮੇ ਅਰਸੇ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਹੋ ਰਹੀਆਂ ਬੇਅਦਬੀਆ ਨੇ ਜਿਨ੍ਹਾਂ ਦਾ ਕੋਈ ਇਨਸਾਫ਼ ਨਹੀਂ ਮਿਲਿਆ, ਕਾਨੂੰਨ ਦੀ ਇਸ ਪੱਖਪਾਤ ਨੇ ਖਾਲਸੇ ਨੂੰ ਮਜਬੂਰ ਕਰ ਦਿਤਾ ਕਿ ਓਹ੍ਹ ਹੁਣ ਆਪ ਹੀ ਇਨ੍ਹਾਂ ਨਾਲ ਨਜਿੱਠਣ ਗਏ। ਜੋ ਅੱਜ ਇਸ ਘਟਨਾ ਨੂੰ ਮੰਦਭਾਗੀ ਘਟਨਾ ਬੋਲ ਰਹੇ ਹਨ, ਓਹ੍ਹ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਂ ਵੀ ਇਸੇ ਤਰਾਂ ਬੋਲਦੇ ਸਨ। ਗੁਰੂ ਤੋਂ ਕੁਰਬਾਨ ਹੋਣ ਦੀ ਰੀਤ ਸਿੱਖ ਇਤਿਹਾਸ ਵਿੱਚ ਮੂਢ ਕਦੀਮ ਤੋਂ ਚੱਲੀ ਆ ਰਹੀ ਹੈ । ਸਿੰਘ ਸੂਰਮੇ ਇਕ ਹੱਦ ਤੱਕ ਬਰਦਾਸ਼ਤ ਕਰ ਸਕਦੇ ਹਨ। ਜੇ ਬਾਰ ਬਾਰ ਦੁਸ਼ਮਣ ਵਲੋਂ ਵੰਗਾਰਿਆ ਜਾਵੇ ਫੇਰ ਸੋਧੇ ਲਾਉਣੇ ਹੀ ਪੈਣਗੇ।
ਗਜਿੰਦਰ ਸਿੰਘ, ਦਲ ਖਾਲਸਾ ।
Comments (0)