ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਹੜ ਪੀੜੀਤਾਂ ਦੀ ਕੀਤੀ ਗਈ ਮਦਦ: ਭਾਈ ਰਾਜਾ

ਅਖੰਡ ਕੀਰਤਨੀ ਜੱਥਾ (ਦਿੱਲੀ) ਵਲੋਂ ਹੜ ਪੀੜੀਤਾਂ ਦੀ ਕੀਤੀ ਗਈ ਮਦਦ: ਭਾਈ ਰਾਜਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 23 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਅਤੇ ਹਰਿਆਣਾ ਅੰਦਰ ਹੜਾਂ ਨਾਲ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ ਤੇ ਵੱਡੀ ਗਿਣਤੀ ਅੰਦਰ ਲੋਕਾਂ ਨੂੰ ਘਰ ਬਾਰ ਛੱਡਣਾ ਪਿਆ ਹੈ । ਇਸ ਵੇਲੇ ਹੜ ਪੀੜੀਤਾਂ ਨੂੰ ਸਿੱਖ ਸੰਸਥਾਵਾਂ ਵਲੋਂ ਬਣਦੀ ਮਦਦ ਕੀਤੀ ਜਾ ਰਹੀ ਹੈ । ਅਖੰਡ ਕੀਰਤਨੀ ਜੱਥਾ (ਦਿੱਲੀ) ਦੇ ਸਾਬਕਾ ਪ੍ਰਧਾਨ ਅਤੇ 31 ਮੈਂਬਰੀ ਕਮੇਟੀ ਦੇ ਮੈਂਬਰ ਭਾਈ ਅਰਵਿੰਦਰ ਸਿੰਘ ਰਾਜਾ ਵਲੋਂ ਇਸ ਮੌਕੇ ਪੀੜਿਤ ਲੋਕਾਂ ਦੀ ਮਦਦ ਕਰਵਾਈ ਜਾ ਰਹੀ ਹੈ । ਉਨ੍ਹਾਂ ਨੇ ਜਰੂਰਤਮੰਦ ਲੋਕਾਂ ਨੂੰ ਪਾਣੀ, ਬਿਸਕੀਟ ਦੇ ਨਾਲ ਹੋਰ ਜਰੂਰਤ ਦਾ ਸਮਾਨ ਭਾਈ ਜਸਮੀਤ ਸਿੰਘ ਅਤੇ ਭਾਈ ਮਨਪ੍ਰੀਤ ਸਿੰਘ ਰਾਹੀਂ ਫਤਿਹਬਾਦ, ਰਤੀਆ, ਚਾਂਦਪੁਰਾ, ਮੁਨਕ ਅਤੇ ਬਰੀਆਂ ਵਾਲਾਂ ਪਿੰਡਾਂ ਵਿਚ ਭੇਜ ਕੇ ਸੇਵਾ ਸ਼ੁਰੂ ਕੀਤੀ ਹੈ । ਭਾਈ ਰਾਜਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਸਿੱਖਾਂ ਦੀ ਮਦਦ ਨੂੰ ਕੌਈ ਵੀਂ ਬਹੁਗਿਣਤੀ ਵਾਲੀ ਸੰਸਥਾ ਜਾ ਉਨ੍ਹਾਂ ਦੇ ਲੋਕ ਅੱਗੇ ਨਹੀਂ ਆਏ ਜਦਕਿ ਸਿੱਖ ਕਿੱਥੇ ਵੀਂ ਕੁਝ ਹੁੰਦਾ ਹੈ ਸਭ ਤੋਂ ਪਹਿਲਾਂ ਬਿਨਾਂ ਕਿਸੇ ਭੇਦਭਾਵ ਦੇ ਮਨੁੱਖਤਾ ਦੀ ਸੇਵਾ ਨਿਭਾਂਦੇ ਹਨ ਪਰ ਔਖੇ ਵੇਲੇ ਓਹੀ ਲੋਕ ਸਿੱਖਾਂ ਵਲ ਵੇਖਦੇ ਹੀ ਨਹੀਂ ਹਨ । ਉਨ੍ਹਾਂ ਕਿਹਾ ਇਹ ਹੜ ਇਕ ਸਾਜ਼ਿਸ਼ ਤਹਿਤ ਪੰਜਾਬ ਅਤੇ ਸਿੱਖਾਂ ਨੂੰ ਖ਼ਤਮ ਕਰਣ ਦੀ ਕੋਸ਼ਿਸ਼ ਹੈ ਤੇ ਪੰਥ ਦੀਆਂ ਸਮੂਹ ਰਾਜਨੀਤਿਕ ਧਾਰਮਿਕ ਜਥੇਬੰਦੀਆਂ ਨੂੰ ਇਸ ਦੀ ਗਹਿਰੀ ਪੜਚੋਲ ਕਰਕੇ ਸੱਚ ਸਾਹਮਣੇ ਲਿਆਣਾ ਚਾਹੀਦਾ ਹੈ ।