ਅਗਰ ਬਾਤ ਗੁਲਸਤਾਨ ਤੱਕ ਰਹਿਤੀ ਤੋ ਜਰ ਲੇਤੇ

ਅਗਰ ਬਾਤ ਗੁਲਸਤਾਨ ਤੱਕ ਰਹਿਤੀ ਤੋ ਜਰ ਲੇਤੇ

ਤਿਰੰਗਾ ਹਰ ਸਾਲ ਬਿਨਾਂ ਵਿਵਾਦ ਤੋਂ ਚੜ੍ਹਾਇਆ ਜਾਂਦਾ ਸੀ

ਤਿਰੰਗਾ ਹਰ ਸਾਲ ਬਿਨਾਂ ਵਿਵਾਦ ਤੋਂ ਚੜ੍ਹਾਇਆ ਜਾਂਦਾ ਸੀ ਪਰ ਇਸ ਸਾਲ ਮੋਦੀ ਸਰਕਾਰ ਨੇ ਜੋ ਹਿੰਦੂ ਰਾਸ਼ਟਰ ਬਣਾਉਣ ਦੀ ਰਣਨੀਤੀ ਘੜੀ ਆ ਉਸਨੇ ਸਿੱਖ ਕੌਮ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ ਕੀਤੀ ਹੈ ਅਤੇ ਦੇਸ਼ ਵਿੱਚ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ। ਜੇਕਰ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਜਾਂ ਤਿਰੰਗੇ ਦੇ ਵਜੂਦ ਦੀ ਤਾਂ ਇਤਿਹਾਸ ਗਵਾਹ ਹੈ ਕਿ ਭਾਰਤ ਨੂੰ ਆਜ਼ਾਦ ਕਰਵਾਉਣ ਲਈ 80% ਕੁਰਬਾਨੀਆਂ ਪੰਜਾਬੀਆਂ ਖਾਸ ਕਰ ਸਿੱਖ ਕੌਮ ਨੇ ਦਿੱਤੀਆਂ ਕਾਲੇ ਪਾਣੀ ਦੀਆਂ ਸਜਾਂਵਾ ਤੋਂ ਲੈ ਕੇ ਫਾਂਸੀ ਦੇ ਰੱਸਿਆਂ ਨੂੰ ਹੱਸ ਗਲੇ ਵਿੱਚ ਪਾਇਆ ਤਾਂ ਕਿਤੇ ਜਾ ਕੇ 1947 ਵਿੱਚ ਪਹਿਲੀ ਵਾਰ ਤਿਰੰਗਾ ਲਹਿਰਾਇਆ ਗਿਆ।  ਪਰ ਸਿੱਖ ਕੌਮ ਲਈ ਜੇ ਅੱਜ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਪਹਿਲਾਂ ਇਤਿਹਾਸ ਵੱਲ ਝਾਤ ਮਾਰ ਲੈਣੀ ਬਹੁਤ ਜਰੂਰੀ ਹੈ।

ਬਾਬਰ ਜਾਬਰ, ਜਹਾਂਗੀਰ, ਔਰੰਗਜੇਬ, ਵਜੀਦਖਾਨ ,ਮੀਰਮੰਨੂੰ, ਫ੍ਰਖਸ਼ੀਅਰ, ਜਕਰੀਆ, ਮੱਸਾ ਰੰਘੜ, ਅਹਿਮਦਸ਼ਾਹ ਅਬਦਾਲੀ ਅਤੇ ਨਾਦਰਸ਼ਾਹ ਦੁਰਾਨੀ ਅਤੇ ਫਿਰ ਅੰਗਰੇਜ਼ਾਂ ਨੇ ਸਿੱਖਾਂ ਉੱਤੇ ਅਥਾਹ ਜ਼ੁਲਮ ਹੀ ਨਹੀਂ ਕੀਤੇ ਸਗੋਂ ਸਿੱਖ ਦੇ ਧਾਰਮਿਕ ਅਸਥਾਨਾਂ ਨੂੰ ਨਿਸ਼ਾਨਾ ਬਣਾ ਸਿੱਖਾਂ ਦੀ ਨਸਲਕੁਸ਼ੀ ਕਰਨ ਲਈ ਪੂਰਾ ਜ਼ੋਰ ਲਾਇਆ ਪਰ ਸਾਹਿਬ ਸ੍ਰੀ ਗੁਰੂ ਨਾਨਕ ਦੇ ਬਾਣੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਮਸ਼ੀਰ ਦਾ ਸੁਮੇਲ ਸਿੱਖ ਪੰਥ ਅੱਜ ਦੁਨੀਆ ਦੇ ਹਰ ਕੋਨੇ ਵਿੱਚ ਵੱਸਦਾ ਹੈ ਪਰ ਇਸ ਸਿੱਖੀ ਨੂੰ ਖ਼ਤਮ ਕਰਨ ਵਾਲਿਆਂ ਦੀਆਂ ਮੜ੍ਹੀਆਂ 'ਤੇ ਅੱਜ ਦੀਵਾ ਜਗਾਉਣ ਵਾਲਾ ਵੀ ਕੋਈ ਨਹੀਂ ਹੈ ਪਰ ਬਦਕਿਸਮਤੀ ਅਜੌਕੇ ਸਮੇਂ ਦੇ ਹਾਕਮ ਪੁਰਾਣੇ ਇਤਿਹਾਸ ਤੋਂ ਸਬਕ ਲੈਂਦੇ ਹੋਏ ਹੁਣ ਸਾਡੇ ਨਾਲ ਸਿੱਧੇ ਰੂਪ ਵਿੱਚ ਟਕਰਾਉਣ ਦੀ ਬਜਾਏ ਸਾਨੂੰ ਬੁੱਕਲ ਵਿੱਚ ਲੈ ਕੇ ਮਾਰਨਾ ਚਾਹੁੰਦੇ ਹਨ ਤੇ ਕਿਸੇ ਹੱਦ ਤੱਕ ਉਹ ਕਾਮਯਾਬ ਵੀ ਹੋ ਗਏ ਹਨ ਕਿਉਂਕਿ ਸਾਡੇ ਆਗੂ ਖੁਦ ਆਪਣੇ ਨਿੱਜੀ ਹਿੱਤਾਂ ਲਈ ਇਨ੍ਹਾਂ ਹਾਕਮਾਂ ਦੇ ਚਾਕਰ ਬਣ ਗਏ ਹਨ।ਜਿਸਦਾ ਖਮਿਆਜ਼ਾ ਅੱਜ ਸਾਨੂੰ ਭੁਗਤਣਾ ਪੈ ਰਿਹਾ ਹੈ।ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੇ ਖਿਲਾਉਣੇ ਬਣੇ ਸਿੱਖ ਆਗੂਆਂ ਦੀ ਬਦੌਲਤ ਸਿੱਖ ਰਹਿਤ ਮਰਯਾਦਾ ਨੂੰ ਢਾਹ ਹੀ ਨਹੀਂ  ਲਾਈ ਜਾ ਰਹੀ ਬਲਕਿ ਹੁਣ ਤਾਂ ਅਸਿੱਧੇ ਢੰਗ ਨਾਲ ਸੰਵਿਧਾਨ ਦੀ ਆੜ ਹੇਠ ਸਿੱਖ ਸੰਵਿਧਾਨ,ਸਿੱਖ ਸਿਧਾਂਤਾਂ ਨੂੰ ਹੌਲੀ-ਹੌਲੀ ਨਿਗਲਿਆ ਜਾ ਰਿਹਾ ਹੈ।ਜਿਨ੍ਹਾਂ ਵਿੱਚ ਮੌਜੂਦਾ ਉਦਾਹਰਨਾਂ ਸ਼ਾਮਿਲ ਹਨ ਜਿਵੇਂ ਕਿ ਕਦੇ ਗੁਰੂਘਰਾਂ ਦੀਆਂ ਸਰਾਵਾਂ ਉੱਤੇ ਟੈਕਸ ਲਾਏ ਜਾਣਾ,ਉੜੀਸਾ 'ਚ ਵਿਰਾਸਤ ਨੂੰ ਮਲੀਆਮੇਟ ਕੀਤੇ ਜਾਣਾ ਆਦਿ(ਲੜੀ ਬਹੁਤ ਲੰਮੀ ਹੈ)ਅੱਜ ਤਾਂ ਉਦੋਂ ਹੱਦ ਹੀ ਗਈ ਜਦੋਂ ਫੌਜ 'ਤੇ ਪੁਲਿਸ ਦੀ ਧੌਂਸ ਵਿਖਾ ਜਾਣਬੁੱਝ ਕੇ ਤਿਰੰਗਾ ਲਹਿਰਾ ਕੇ (ਇੰਦੌਰ ਦੇ ਗੁਰਦੁਆਰਾ ਸਾਹਿਬ ) ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਕਿਉਂਕਿ ਸਿੱਖ ਵਿਰੋਧੀ ਤਾਕਤਾਂ ਏਨਾ ਕੁ ਜਾਣ ਚੁੱਕੀਆਂ ਹਨ ਕਿ ਸਿੱਖਾਂ ਦੇ ਅਖੌਤੀ ਸਿਪਾਹਸਿਲਾਰ ਅਣਖ ਵਿਹੂਣੇ ਹੋ ਗਏ ਹਨ ਪਰ ਹਾਕਮ ਇੱਕ ਗੱਲ ਯਾਦ ਰੱਖਣ ਕਿ ਇਹ ਤੁਸੀਂ ਸਿੱਖ ਕੌਮ ਨੂੰ ਵੰਗਾਰ ਰਹੇ ਹੋ।ਸਾਨੂੰ ਤਕਲੀਫ਼ ਤਿਰੰਗੇ ਤੋਂ ਨਹੀਂ ਸਾਨੂੰ ਤਕਲੀਫ਼ ਹੈ ਫਰਜ਼ੀ ਰਾਸ਼ਟਰਵਾਦ ਤੇ ਇਸਦੇ ਨੀਤੀ ਘਾੜਿਆ ਤੋਂ ਕਿਉਂਕਿ ਇਹ ਅਖੌਤੀ ਰਾਸ਼ਟਰਵਾਦੀ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਰਾਸ਼ਟਰਵਾਦ ਦਾ ਪਾਠ ਧੌਂਸ ਨਾਲ ਪੜਾ ਰਹੇ ਹਨ।ਇਸ ਲਈ ਜੇ ਅਜੇ ਵੀ ਘੇਸਲ ਮਾਰ ਸੁੱਤੇ ਰਹੇ ਤਾਂ ਲੰਘਿਆ ਸਮਾਂ ਕਦੇ ਹੱਥ ਨਹੀਂ ਅਵੇਗਾ...ਜਾਗੋ ...ਜਾਗੋ...ਜਾਗੋ।

       ਗਗਨਦੀਪ ਸਿੰਘ ਸਰਾਂ