ਮਾਤਾ ਗੁਰਨਾਮ ਕੌਰ ਦੀ ਅੰਤਿਮ ਅਰਦਾਸ ਵਿਚ ਅਖੰਡ ਕੀਰਤਨੀ ਜੱਥੇ ਸਮੇਤ ਉਘੀਆਂ ਸ਼ਖਸ਼ੀਅਤਾਂ ਨੇ ਭਰੀ ਹਾਜ਼ਿਰੀ

ਮਾਤਾ ਗੁਰਨਾਮ ਕੌਰ ਦੀ ਅੰਤਿਮ ਅਰਦਾਸ ਵਿਚ ਅਖੰਡ ਕੀਰਤਨੀ ਜੱਥੇ ਸਮੇਤ ਉਘੀਆਂ ਸ਼ਖਸ਼ੀਅਤਾਂ ਨੇ ਭਰੀ ਹਾਜ਼ਿਰੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 7 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਅਖੰਡ ਕੀਰਤਨੀ ਜੱਥੇ ਦੇ ਪੁਰਾਤਨ ਬੀਬੀ ਮਾਤਾ ਗੁਰਨਾਮ ਕੌਰ ਜੀ ਜੋ ਬੀਤੇ ਕੁਝ ਦਿਨ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੇ ਨਮਿਤ ਬੀਤੇ ਦਿਨ ਅਨੰਦਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅੰਤਿਮ ਅਰਦਾਸ  ਕਰਵਾਏ ਗਏ ਸਨ । ਜਿਕਰਯੋਗ ਹੈ ਮਾਤਾ ਜੀ ਨੇ ਪੰਜਾਬੀ ਸੂਬੇ ਲਈ ਲੱਗੇ ਮੋਰਚੇ ਵਿਚ ਵੀਂ ਹਿੱਸਾ ਲਿਆ ਸੀ ਤੇ ਓਹ ਜਿੱਥੇ ਨਾਮ ਬਾਣੀ ਨਾਲ ਜੁੜੇ ਹੋਏ ਸਨ ਉੱਥੇ ਹੀ ਹਥੀ ਸੇਵਾ ਕਰਕੇ ਵੀਂ ਆਪਣਾ ਜਨਮ ਸਫਲਾਂ ਕਰਦੇ ਸਨ । ਮਾਤਾ ਜੀ ਨੇ ਅਖੰਡ ਕੀਰਤਨੀ ਜੱਥੇ ਦੇ ਬਾਨੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੀ ਸੰਗਤ ਦਾ ਸਾਥ ਮਾਣਿਆ ਹੋਇਆ ਸੀ ਤੇ ਜੱਥੇ ਦੇ ਸਮਾਗਮਾਂ ਵਿਚ ਲੰਗਰ ਸੇਵਾ ਕਰਦਿਆਂ ਕਦੇ ਸਮੇਂ ਨੂੰ ਨਹੀਂ ਦੇਖਿਆ ਲਗਾਤਾਰ ਕਈ ਕਈ ਘੰਟੇਆਂ ਬੱਧੀ ਸੇਵਾ ਕਰਦੇ ਰਹਿੰਦੇ ਸੀ । ਉਨ੍ਹਾਂ ਨਮਿਤ ਜੱਥੇ ਵਲੋਂ ਆਸਾ ਦੀ ਵਾਰ ਦੇ ਸਮਾਗਮ ਕੀਤੇ ਗਏ ਉਪਰੰਤ ਕੜਾਅ ਪ੍ਰਸਾਦਿ ਦੀ ਦੇਗ ਅਤੇ ਲੰਗਰ ਵਰਤਾਏ ਗਏ ਸਨ । ਇਸ ਸਮਾਗਮ ਵਿਚ ਦਿੱਲੀ ਅਖੰਡ ਕੀਰਤਨੀ ਜੱਥੇ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ, ਸਾਬਕਾ ਪ੍ਰਧਾਨ ਭਾਈ ਅਰਵਿੰਦਰ ਸਿੰਘ ਰਾਜਾ, ਜੱਥੇ ਦੇ ਮੁੱਖ ਬੁਲਾਰੇ ਭਾਈ ਆਰ ਪੀ ਸਿੰਘ ਅਤੇ ਭਾਈ ਐਚ ਪੀ ਸਿੰਘ, ਭਾਈ ਬਖਸੀਸ ਸਿੰਘ ਫਗਵਾੜਾ, ਭਾਈ ਰਾਮ ਸਿੰਘ ਰੋਪੜ, ਭਾਈ ਹਰਿੰਦਰ ਪਾਲ ਸਿੰਘ ਲੁਧਿਆਣਾ, ਐਸ ਜੀ ਪੀ ਸੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਭਾਈ ਅਮਰਜੀਤ ਸਿੰਘ ਚਾਵਲਾ, ਪ੍ਰੋ. ਚੰਦੂਮਾਜਰਾ, ਡਾਕਟਰ ਦਲਜੀਤ ਸਿੰਘ ਚੀਮਾ ਸਮੇਤ ਬਹੁਤ ਸਾਰੀ ਸ਼ਖਸ਼ੀਅਤਾਂ ਨੇ ਹਾਜ਼ਿਰੀ ਭਰ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਸੀ । ਮਾਤਾ ਗੁਰਨਾਮ ਕੌਰ ਜੀ ਦੇ ਨੂੰਹ ਬੀਬੀ ਕੁਲਵਿੰਦਰ ਕੌਰ ਅਕਾਲੀ ਦਲ ਦੇ ਇਸਤਰੀ ਵਿੰਗ ਵਲੋਂ ਰੋਪੜ ਦੇ ਪ੍ਰਧਾਨ ਹਨ ।