ਬਸਪਾ ਸੁਪਰੀਮੋ ਨੇ ਭਤੀਜੇ ਆਕਾਸ਼ ਨੂੰ ਆਪਣਾ 'ਉੱਤਰਾਧਿਕਾਰੀ' ਬਣਾਇਆ

ਬਸਪਾ ਸੁਪਰੀਮੋ ਨੇ  ਭਤੀਜੇ ਆਕਾਸ਼ ਨੂੰ ਆਪਣਾ 'ਉੱਤਰਾਧਿਕਾਰੀ' ਬਣਾਇਆ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਲਖਨਊ-ਬਸਪਾ ਦੇ ਸ਼ਾਹਜਹਾਂਪੁਰ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਉਦੈਵੀਰ ਸਿੰਘ ਨੇ ਦੱਸਿਆ ਕਿ ਬਸਪਾ ਮੁਖੀ ਮਾਇਆਵਤੀ ਨੇ ਆਪਣੇ ਭਤੀਜੇ ਅਕਾਸ਼ ਆਨੰਦ ਨੂੰ ਆਪਣਾ ਉੱਤਰਾਧਿਕਾਰੀ (ਵਾਰਿਸ) ਐਲਾਨ ਦਿੱਤਾ ਹੈ ।ਉਦੈਵੀਰ ਸਿੰਘ ਨੇ ਦੱਸਿਆ ਕਿ ਆਕਾਸ਼ ਆਨੰਦ ਨੂੰ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਨੂੰ ਛੱਡ ਕੇ ਸਾਰੇ ਦੇਸ਼ 'ਚ ਪਾਰਟੀ ਸੰਗਠਨ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਜਿਥੇ ਵੀ ਬਸਪਾ ਕਮਜ਼ੋਰ ਹੈ ।ਉਨ੍ਹਾਂ ਦਾਅਵਾ ਕੀਤਾ ਕਿ ਮਾਇਆਵਤੀ ਵਲੋਂ ਯੂ.ਪੀ. ਦੀ ਰਾਜਧਾਨੀ 'ਚ ਇਹ ਐਲਾਨ ਬਸਪਾ ਦੀ ਆਲ-ਇੰਡੀਆ ਪੱਧਰ ਦੀ ਬੈਠਕ ਦੌਰਾਨ ਕੀਤਾ ਗਿਆ ਹੈ ।