ਬਿਕਲਿਸ ਬਾਨੋ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਤੁਰੰਤ ਰੱਦ ਕੀਤੀ ਜਾਏ : ਹਰਸਿਮਰਤ ਬਾਦਲ 

ਬਿਕਲਿਸ ਬਾਨੋ ਕਾਂਡ ਦੇ ਦੋਸ਼ੀਆਂ ਦੀ ਰਿਹਾਈ ਤੁਰੰਤ ਰੱਦ ਕੀਤੀ ਜਾਏ : ਹਰਸਿਮਰਤ ਬਾਦਲ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 18 ਅਗਸਤ (ਮਨਪ੍ਰੀਤ ਸਿੰਘ ਖਾਲਸਾ):-ਬੀਬਾ ਹਰਸਿਮਰਤ ਕੌਰ ਬਾਦਲ ਨੇ ਗੁਜਰਾਤ ਅੰਦਰ ਗੋਧਰਾ ਕਾਂਡ ਉਪਰੰਤ ਅਣਮਨੁੱਖੀ ਕਾਰਨਾਮਾ ਕਰਣ ਵਾਲੇ 11 ਬਲਾਤਕਾਰੀਆਂ ਅਤੇ ਕਾਤਲਾਂ ਨੂੰ ਅਜ਼ਾਦੀ ਦਿਵਸ ਦੀ ਵਰ੍ਹੇਗੰਢ ਮੌਕੇ ਰਿਹਾਈ ਮਿਲਣਾ, ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਲਈ ਬੜਾ ਦੁਖਦਾਈ ਦਸਿਆ ਹੈ।

ਉਨ੍ਹਾਂ ਕਿਹਾ ਕਿ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਹੋਈ ਬਿਕਲਿਸ ਬਾਨੋ ਬਾਰੇ ਸੋਚ ਕੇ ਮੇਰਾ ਹਿਰਦਾ ਵਲੂੰਧਰਿਆ ਜਾਂਦਾ ਹੈ, ਜੋ 2002 ਵਿੱਚ ਪਰਿਵਾਰ ਦੇ 14 ਮੈਂਬਰਾਂ ਦੇ ਹੋਏ ਕਤਲ ਦੇ ਸਦਮੇ ਨੂੰ ਹੰਢਾ ਰਹੀ ਹੈ। ਆਓ, ਅਸੀਂ 'ਨਾਰੀ ਸ਼ਕਤੀ' ਸ਼ਬਦ ਨੂੰ ਇਸ ਦੇ ਅਸਲ ਅਰਥਾਂ ਵਿੱਚ ਨਿਭਾਉਂਦੇ ਹੋਏ ਔਰਤਾਂ ਦੇ ਹੱਕ 'ਚ ਖੜ੍ਹੇ ਹੋਈਏ। ਇਹ ਮਾਫ਼ੀ ਤੁਰੰਤ ਰੱਦ ਕੀਤੇ ਜਾਣ ਦੀ ਲੋੜ ਹੈ।