ਵਿਪਰੋ ਵੱਲੋਂ ਭਾਰਤੀ ਸਰਿਨੀ ਪਲੀਆ ਨਵੇਂ ਸੀ ਈ ਓ ਤੇ ਐਮ ਡੀ ਨਿਯੁਕਤ, ਨਿਊਜਰਸੀ ਤੋਂ ਕਰਨਗੇ ਕੰਮ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਪ੍ਰਸਿੱਧ ਆਈ ਟੀ ਕੰਪਨੀ ਵਿਪਰੋ ਵੱਲੋਂ ਭਾਰਤੀ ਸਰਿਨੀ ਪਾਲੀਆ ਨੂੰ ਆਪਣਾ ਨਵਾਂ ਸੀ ਈ ਓ ਤੇ ਐਮ ਡੀ ਨਿਯੁਕਤੀ ਕੀਤਾ ਗਿਆ ਹੈ। ਪਾਲੀਆ ਥੀਰੀ ਡੈਲਾਪੋਰਟ ਦੀ ਜਗਾ ਲੈਣਗੇ। ਜਾਰੀ ਇਕ ਬਿਆਨ ਵਿਚ ਕੰਪਨੀ ਨੇ ਕਿਹਾ ਹੈ ਕਿ ਵਿਪਰੋ ਦੇ ਚੇਅਰਮੈਨ ਰਿਸ਼ਦ ਪ੍ਰੇਮਜੀ ਨੇ ਪਾਲੀਆ ਦੀਆਂ ਸਮਰਥਾਵਾਂ ਵਿਚ ਵਿਸ਼ਵਾਸ਼ ਪ੍ਰਗਟਾਇਆ ਹੈ। ਪਾਲੀਆ ਨੂੰ ਕੰਪਨੀ ਵਿਚ ਕੰਮ ਕਰਨ ਦਾ ਲੰਬਾ ਤਜਰਬਾ ਹੈ ਤੇ ਉਹ ਪਿਛਲੇ 3 ਦਹਾਕੇ ਦੇ ਵੀ ਵਧ ਸਮੇ ਤੋਂ ਵਿਪਰੋ ਨਾਲ ਜੁੜੇ ਹੋਏ ਹਨ। ਉਹ 1992 ਵਿਚ ਪ੍ਰੋਡਕਟ ਮੈਨੇਜਰ ਵਜੋਂ ਵਿਪਰੋ ਵਿਚ ਨਿਯੁਕਤ ਹੋਏ ਸਨ। ਆਪਣੇ ਕਰੀਅਰ ਦੌਰਾਨ ਉਨਾਂ ਨੇ ਮੈਨੇਜਿੰਗ ਐਂਡ ਬਰੈਂਡ ਮੈਨੇਜਰ, ਜਨਰਲ ਮੈਨੇਜਰ ਆਫ ਯੂ ਐਸ ਸੈਂਟਰਲ ਆਪਰੇਸ਼ਨ ਸਮੇਤ ਕਈ ਅਹਿਮ ਅਹੁੱਦਿਆਂ ਉਪਰ ਕੰਮ ਕੀਤਾ। ਉਹ ਨਿਊਜਰਸੀ ਤੋਂ ਕੰਮ ਕਰਨਗੇ ਤੇ ਸਿੱਧੀ ਰਿਪੋਰਟ ਪ੍ਰੇਮਜੀ ਨੂੰ ਦੇਣਗੇ।
Comments (0)