ਅਮਰੀਕਾ ਵਿਚ ਟੀ 20 ਵਰਲਡ ਕੱਪ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ 

ਅਮਰੀਕਾ ਵਿਚ ਟੀ 20 ਵਰਲਡ ਕੱਪ ਨੂੰ ਲੈ ਕੇ ਸੁਰੱਖਿਆ ਦੇ ਕੀਤੇ ਸਖਤ ਪ੍ਰਬੰਧ 

* ਅੱਤਵਾਦੀ ਸੰਗਠਨ ਆਈ ਐਸ ਆਈ ਐਸ-ਕੇ ਨੇ ਟੂਰਨਾਮੈਂਟ ਦੌਰਾਨ ਗੜਬੜ ਕਰਨ ਦੀ ਦਿੱਤੀ ਧਮਕੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਲਾਂਗ ਆਈਲੈਂਡ,ਨਿਊਯਾਰਕ ਉਪਰ ਹੋ ਰਹੇ ਆਈ ਸੀ ਸੀ ਟੀ-20 ਵਰਲਡ ਕੱਪ ਦੌਰਾਨ ਗੜਬੜੀ ਕਰਨ ਸਬੰਧੀ ਅੱਤਵਾਦੀ ਸੰਗਠਨ ਆਈ ਐਸ ਆਈ ਐਸ-ਕੇ ਵੱਲੋਂ ਮਿਲੀਆਂ ਧਮਕੀਆਂ ਦੇ ਮੱਦੇਨਜਰ ਅਧਿਕਾਰੀਆਂ ਨੇ ਸੁਰੱਖਿਆ ਕਦਮ ਚੁੱਕੇ ਹਨ। ਨਾਸਾਊ ਕਾਊਂਟੀ ਦੇ ਪੁਲਿਸ ਕਮਿਸ਼ਨਰ ਪੈਟਰਿਕ ਜੇ ਰਾਈਡਰ ਨੇ ਕਿਹਾ ਹੈ ਕਿ ਇਸ ਸਾਲ ਅਪ੍ਰੈਲ ਵਿਚ ਆਈ ਐਸ ਆਈ ਐਸ-ਕੇ ਨੇ ਗੜਬੜ ਕਰਨ ਦੀ ਧਮਕੀ ਦਿੱਤੀ ਸੀ। ਇਸ ਤੋਂ ਬਾਅਦ ਖਾਸ ਕਰਕੇ 9 ਜੂਨ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਹੋ ਰਹੇ ਮੈਚ ਦੌਰਾਨ ਗੜਬੜ ਕਰਨ ਦੀਆਂ ਧਮਕੀਆਂ ਮਿਲੀਆਂ ਹਨ।  ਉਨਾਂ ਕਿਹਾ ਕਿ ਇਨਾਂ ਧਮਕੀਆਂ ਨੂੰੂ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਤੇ ਸੁਰੱਖਿਆ ਪ੍ਰਬੰਧਾਂ ਵਿਚ ਕੋਈ ਢਿੱਲ ਨਹੀਂ ਦਿੱਤੀ ਜਾਵੇਗੀ। ਉਨਾਂ ਕਿਹਾ ਕਿ ਨਾਸਾਊ ਕਾਊਂਟੀ ਸਭ ਤੋਂ ਵਧ ਸੁਰੱਖਿਅਤ ਜਗਾ ਹੋਵੇਗੀ।