ਕਿੰਗਜ ਕਲੱਬ ਸੈਕਰਾਮੈਂਟੋ ਵੱਲੋਂ ਕਰਵਾਏ ਗਏ ਕਬੱਡੀ ਕੱਪ ਵਿੱਚ ਨਿਊਯਾਰਕ ਮੈਟਰੋ ਨੂੰ ਹਰਾ ਕੇ ਬੇਅ ਬੇਰੀਆ ਸਪੋਰਟਸ ਕਲੱਬ ਜੇਤੂ ਰਿਹਾ

ਕਿੰਗਜ ਕਲੱਬ ਸੈਕਰਾਮੈਂਟੋ ਵੱਲੋਂ ਕਰਵਾਏ ਗਏ ਕਬੱਡੀ ਕੱਪ ਵਿੱਚ ਨਿਊਯਾਰਕ ਮੈਟਰੋ ਨੂੰ ਹਰਾ ਕੇ ਬੇਅ ਬੇਰੀਆ ਸਪੋਰਟਸ ਕਲੱਬ ਜੇਤੂ ਰਿਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ ( ਹੁਸਨ ਲੜੋਆ ਬੰਗਾ) ਸੈਕਰਾਮੈਂਟੋ ਦੇ ਕਿੰਗਜ ਸਪੋਰਟਸ ਕਲੱਬ ਵੱਲੋਂ ਐਤਕਾਂ ਨੌਵਾਂ ਕਬੱਡੀ ਕੱਪ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਦੀਆਂ ਗਰਾਉਂਡਾਂ ਵਿੱਚ ਕਰਵਾਇਆ ਗਿਆ ਜਿਸ ਵਿੱਚ ਲੋਕਾਂ ਦੇ ਭਾਰੀ ਇਕੱਠ ਨੇ ਸ਼ਮੂਲੀਅਤ ਕੀਤੀ ਤੇ ਕਬੱਡੀ ਦੇ ਨਾਮਵਰ ਖਿਡਾਰੀ ਵੀ ਇਸ ਕਬੱਡੀ ਕੱਪ ਦੇ ਵਿੱਚ ਸ਼ਾਮਿਲ ਹੋਏ। ਇਸ ਕਬੱਡੀ ਟੂਰਨਾਮੈਂਟ ਦੇ ਵਿੱਚ ਜਿੱਥੇ ਵੱਖ ਵੱਖ ਕਬੱਡੀ ਖਿਡਾਰੀਆਂ ਨੂੰ ਤੇ ਸ਼ਖਸ਼ੀਅਤਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਤੇ ਨਾਲ ਨਾਲ ਸਪੋਂਸਰਾਂ ਵੱਲੋਂ ਵੱਡੇ ਇਨਾਮਾਂ ਨਾਲ ਜੇਤੂ ਟੀਮਾਂ ਨੂੰ ਇਨਾਮ ਦਿੱਤੇ ਗਏ ਇਸ ਟੂਰਨਾਮੈਂਟ ਵਿੱਚ ਨਿਊਯਾਰਕ ਮੈਟਰੋ ਨੂੰ ਹਰਾ ਕੇ ਬੇ ਏਰੀਆ ਸਪੋਰਟਸ ਕਲੱਬ ਜੇਤੂ ਰਿਹਾ ਜੇਤੂ ਟੀਮ ਨੂੰ ਵੱਡੀ ਟਰੋਫੀ ਤੇ ਵੱਡੇ ਨਗਦ ਇਨਾਮ ਦੇ ਨਾਲ ਸਨਮਾਨਿਆ ਗਿਆ, ਇਹ ਨਗਦ ਇਨਾਮ ਚੜਦਾ ਪੰਜਾਬ ਕਲੱਬ ਰੋਜਵਿਲ ਵੱਲੋਂ ਦਿੱਤਾ ਗਿਆ। ਦੂਸਰਾ ਇਨਾਮ ਸੋਢੀ ਛੋਕਰ ਤੇ ਬ੍ਰਦਰਜ, ਬਲਵਿੰਦਰ ਸਿੱਧੂ ਰਿਵਰਸਾਈਡ ਵੱਲੋਂ ਦਿੱਤਾ ਗਿਆ, ਇਸੇ ਤਰ੍ਹਾਂ ਤੀਸਰਾ ਇਨਾਮ ਜਸਪ੍ਰੀਤ ਅਟਾਰਨੀ ਐਟ ਲਾ ਵੱਲੋਂ ਦਿੱਤਾ ਗਿਆ ਇਸ ਮੌਕੇ ਵੱਖ ਵੱਖ ਉੱਚ ਕੋਟੀ ਦੇ ਖਿਡਾਰੀਆਂ ਸਪੋਂਸਰਾਂ ਤੇ ਪ੍ਰਬੰਧਕਾਂ ਨੂੰ  ਗੋਲਡ ਮੈਡਲਾਂ ਨਾਲ ਸਨਮਾਨਿਤ ਵੀ ਕੀਤਾ ਗਿਆ, ਇਹ ਸਨਮਾਨ ਲੈਣ ਵਾਲਿਆਂ ਵਿੱਚ ਗੁਰਮੁਖ ਸਿੰਘ ਸੰਧੂ, ਕਿੰਦੂ ਰਮੀਦੀ,ਤੀਰਥ ਗਾਖਲ, ਜਸਵਿੰਦਰ ਬੋਪਾਰਾਏ, ਅਮਰਜੀਤ ਬਾਸੀ, ਪਰਮਜੀਤ ਖਹਿਰਾ, ਜੱਸੀ ਸ਼ੇਰਗਿੱਲ ਅਤੇ ਗੁਰਜੋਤ ਤੇ ਮੈਣੀ ਨੂੰ ਗੋਲਡ ਮੈਡਲਾਂ ਨਾਲ ਸਨਮਾਨ ਕੀਤਾ ਗਿਆ। ਇਸੇ ਤਰ੍ਹਾਂ ਕਬੱਡੀ ਅੰਡਰ 25 ਵਿੱਚ ਮੈਟਰੋ ਪੰਜਾਬ ਨਿਊਯਾਰਕ ਨੇ ਦਸ਼ਮੇਸ਼ ਸਪੋਰਟਸ ਕਲੱਬ ਸੈਕਰਾਮੈਂਟੋ ਨੂੰ ਹਰਾ ਕੇ ਪਹਿਲਾਂ ਨਾਮ ਜਿੱਤਿਆ ਤੇ ਦਸ਼ਮੇਸ਼ ਸਪੋਰਟਸ ਕਲੱਬ ਸੈਕਰਾਮੈਂਟੋ ਨੂੰ ਦੂਜੇ ਤੇ ਸਬਰ ਕਰਨਾ ਪਿਆ ਇਸ ਪਹਿਲੇ ਨੰਬਰ ਤੇ ਆਉਣ ਵਾਲੀ ਟੀਮ ਨੂੰ ਰਾਜ ਧਾਮੀ ਨੇ ਪਹਿਲਾਂ ਇਨਾਮ ਦਿੱਤਾ ਦੂਜੇ ਨੰਬਰ ਤੇ ਰਹਿਣ ਵਾਲੀ ਟੀਮ ਨੂੰ ਰਾਜਾ ਸ਼ਾਹਸੁਖਵੀਰ ਖੱਖ, ਸੁਖਦੇਵ ਹੁੰਦਲ, ਨੋਨੀ ਸ਼ਾਹ ਸੁਖਬੀਰ ਖੱਖ ਤੇ ਸੁਖਵਿੰਦਰ ਸਿੰਘ ਨੇ ਇਨਾਮ ਦਿੱਤਾ ਇਸ ਕਬੱਡੀ ਟੂਰਨਾਮੈਂਟ ਵਿੱਚ ਸੁਲਤਾਨ ਸਮਸ਼ਪੁਰ ਨੂੰ ਬੈਸਟ ਰੇਡਰ ਤੇ ਪਾਲਾ ਜਲਾਲਪੁਰ ਤੇ ਸੱਤੂ ਖਡੂਰ ਸਾਹਿਬ ਨੂੰ ਬੈਸਟ ਜਾਫੀ ਨਾਲ ਨਿਵਾਜਿਆ ਗਿਆ। ਇਸ ਮੌਕੇ ਬੀਬੀਆਂ ਦੇ ਬੈਠਣ ਦਾ ਵੱਖਰਾ ਪ੍ਰਬੰਧ ਕੀਤਾ ਗਿਆ ਸੀ ਤੇ ਪ੍ਰਬੰਧਕਾਂ ਵੱਲੋਂ ਸਕਿਉਰਟੀ  ਦੇ ਪੂਰੇ ਪ੍ਰਬੰਧ ਕੀਤੇ ਗਏ ਹੋਏ ਸਨ ਤੇ ਲੋਕਾਂ ਨੂੰ ਸਿਕਿਉਰਟੀ ਚੈੱਕ ਕਰਕੇ ਖੇਡ ਮੈਦਾਨ ਵਿੱਚ ਜਾਣ ਦਿੱਤਾ ਗਿਆ ਇਸ ਮੌਕੇ ਨੌਜਵਾਨ ਬੁਲਾਰੇ ਪਿਰਤਾ ਚੀਮਾ ਨੇ ਖੇਡ ਦੇ ਮੈਦਾਨ ਵਿੱਚੋਂ ਤੇ ਬੀਬੀ ਆਸ਼ਾ ਸ਼ਰਮਾ ਨੇ ਸਟੇਜ ਤੋਂ ਕਮੈਂਟਰੀ ਕੀਤੀ। ਇਸ ਕਬੱਡੀ ਕੱਪ ਨੂੰ ਦੇਖਣ ਲਈ ਕਈ ਖਾਸ ਵਿਅਕਤੀਆਂ ਨੇ ਵੀ ਸ਼ਮੂਲੀਅਤ ਕੀਤੀ