ਫਿਲਾਡੈਲਫੀਆ ਵਿਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 3 ਮੌਤਾਂ ਤੇ 6 ਹੋਰ ਜ਼ਖਮੀ

ਫਿਲਾਡੈਲਫੀਆ ਵਿਚ ਇਕ ਪਾਰਟੀ ਦੌਰਾਨ ਹੋਈ ਗੋਲੀਬਾਰੀ ਵਿੱਚ 3 ਮੌਤਾਂ ਤੇ 6 ਹੋਰ ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਫਿਲਾਡੈਲਫੀਆ ਵਿਚ ਇਕ ਪਾਰਟੀ ਦੌਰਾਨ ਤੜਕਸਾਰ ਹੋਈ ਗੋਲੀਬਾਰੀ ਵਿਚ 3 ਵਿਅਕਤੀਆਂ ਦੇ ਮਾਰੇ ਜਾਣ ਤੇ 6 ਹੋਰ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਅਧਿਕਾਰੀਆਂ ਤੇ ਸਥਾਨਕ ਮੀਡੀਆ ਅਨੁਸਾਰ ਗੋਲੀਬਾਰੀ ਪੱਛਮੀ ਫਿਲਾਡੈਲਫੀਆ ਵਿਚ ਕੈਰੋਲ ਪਾਰਕ ਵਿਚ ਹੋਈ ਜਿਥੇ 100 ਤੋਂ ਵਧ ਲੋਕ ਪਾਰਟੀ ਵਿਚ ਇਕੱਠੇ ਹੋਏ ਸਨ। ਮੁਖ ਇਸੰਪੈਕਟਰ ਡੀ ਐਫ ਪੇਸ ਨੇ ਕਿਹਾ ਹੈ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਹਮਲਾਵਰ ਦਾ ਨਿਸ਼ਾਨਾ ਇਕ 33 ਸਾਲਾ ਵਿਅਕਤੀ ਸੀ ਜਿਸ ਦੇ ਬਹੁਤ ਨੇੜਿਉਂ ਗੋਲੀ ਮਾਰੀ ਗਈ ਤੇ ਉਹ ਮੌਕੇ ਉਪਰ ਹੀ ਦਮ ਤੋੜ ਗਿਆ। ਇਕ ਹੋਰ 23 ਸਾਲਾ ਵਿਅਕਤੀ ਦੀ ਹਸਪਤਾਲ ਵਿਚ ਲਿਜਾਣ ਉਪਰੰਤ ਛੇਤੀ ਮੌਤ ਹੋ ਗਈ ਜਦ ਕਿ 29 ਸਾਲਾ ਤੀਸਰੇ ਵਿਅਕਤੀ ਦੇ  ਢਿੱਡ ਵਿਚ ਗੋਲੀ ਵੱਜੀ ਸੀ ਜੋ ਹਸਪਤਾਲ ਵਿਚ ਦਮ ਤੋੜ ਗਿਆ। ਪੁਲਿਸ ਅਨੁਸਾਰ 6 ਜ਼ਖਮੀ ਹਸਪਤਾਲ ਵਿਚ ਦਾਖਲ ਹਨ ਜਿਨਾਂ ਦੀ ਹਾਲਤ ਸਥਿੱਰ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।