ਅਮਰੀਕਾ ਵਿਚ ਸਕੂਲ ਬੱਸ ਤੇ ਟੈਂਕਰ ਟਰੱਕ ਵਿਚਾਲੇ ਟੱਕਰ ਵਿੱਚ ਅਨੇਕਾਂ ਵਿਦਿਆਰਥੀ ਜ਼ਖਮੀ, 10 ਨੂੰ ਕਰਵਾਇਆ ਹਸਪਤਾਲ ਦਾਖਲ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੀ ਲੀਸਿੰਗਟਨ ਕਾਊਂਟੀ ਵਿਚ ਦੱਖਣੀ ਕੈਰੋਲੀਨਾ ਵਿੱਚ ਇਕ ਸਕੂਲ ਬੱਸ ਤੇ ਟੈਂਕਰ ਟਰੱਕ ਵਿਚਾਲੇ ਭਿਆਨਕ ਟੱਕਰ ਹੋਣ ਦੀ ਖਬਰ ਹੈ । ਮੁੱਢਲੀ ਰਿਪੋਰਟ ਅਨੁਸਾਰ ਹਾਦਸੇ ਵਿਚ ਅਨੇਕਾਂ ਵਿਦਿਆਰਥੀ ਜ਼ਖਮੀ ਹੋਏ ਹਨ। ਸਾਊਥ ਕੈਰੋਲੀਨਾ ਪਬਲਿਕ ਸੇਫਟੀ ਵਿਭਾਗ ਅਨੁਸਾਰ ਘੱਟੋ ਘੱਟ 10 ਵਿਦਿਆਰਥੀਆਂ ਨੂੰ ਲੀਸਿੰਗਟਨ ਮੈਡੀਕਲ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਵਿਭਾਗ ਅਨੁਸਾਰ ਹਾਦਸੇ ਵੇਲੇ ਬੱਸ ਵਿਚ ਕੁਲ 36 ਵਿਦਿਆਰਥੀ ਸਵਾਰ ਸਨ । ਜ਼ਖਮੀ ਵਿਦਿਆਰਥੀਆਂ ਦੀ ਮੌਜੂਦ ਹਾਲਤ ਬਾਰੇ ਵਿਭਾਗ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਤੇ ਕੇਵਲ ਏਨਾ ਕਿਹਾ ਹੈ ਕਿ ਉਹ ਜੇਰੇ ਇਲਾਜ਼ ਹਨ। ਹਾਦਸੇ ਦੀ ਜਾਂਚ ਦੱਖਣੀ ਕੈਰੋਲੀਨਾ ਦੇ ਰਾਸ਼ਟਰੀ ਮਾਰਗ ਗਸ਼ਤੀ ਦਲ ਦੁਆਰਾ ਕੀਤੀ ਜਾਵੇਗੀ।
Comments (0)