ਯੂਕੇ 'ਚ ਸਿੱਖ ਬ੍ਰਿਟਿਸ਼ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਘਰ ਨੂੰ ਨੀਲੀ ਤਖ਼ਤੀ ਨਾਲ ਸਨਮਾਨਿਤ ਕੀਤਾ ਗਿਆ

ਯੂਕੇ 'ਚ ਸਿੱਖ ਬ੍ਰਿਟਿਸ਼ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਦੇ ਘਰ ਨੂੰ ਨੀਲੀ ਤਖ਼ਤੀ ਨਾਲ ਸਨਮਾਨਿਤ ਕੀਤਾ ਗਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੰਡਨ, 27 ਮਈ:  ਸਿੱਖ ਬ੍ਰਿਟਿਸ਼ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਲੰਡਨ ਵਿੱਚ ਬੀਤੇ ਸ਼ੁੱਕਰਵਾਰ ਨੂੰ ਇੱਕ ਯਾਦਗਾਰੀ ਨੀਲੀ ਤਖ਼ਤੀ ਨਾਲ ਸਨਮਾਨਿਤ ਕੀਤਾ ਗਿਆ। ਰਾਜਕੁਮਾਰੀ ਸੋਫੀਆ ਦਲੀਪ ਸਿੰਘ ਸਿੱਖ ਸਾਮਰਾਜ ਦੇ ਆਖਰੀ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੀ ਧੀ ਸੀ। ਰਾਜਕੁਮਾਰੀ ਸੋਫੀਆ ਉਨ੍ਹਾਂ ਪ੍ਰਮੁੱਖ ਪ੍ਰਬੰਧਕਾ ਵਿੱਚੋਂ ਸੀ ਜਿਨ੍ਹਾਂ ਨੇ 1900 ਦੇ ਦਹਾਕੇ ਵਿੱਚ ਬ੍ਰਿਟੇਨ ਵਿੱਚ ਔਰਤਾਂ ਦੇ ਵੋਟ ਦੇ ਅਧਿਕਾਰ ਲਈ ਅੰਦੋਲਨ ਸ਼ੁਰੂ ਕੀਤਾ ਸੀ।

ਇੰਗਲਿਸ਼ ਹੈਰੀਟੇਜ ਚੈਰਿਟੀ ਦੁਆਰਾ ਚਲਾਈ ਗਈ ਬਲੂ ਪਲੇਕ (ਨੀਲੀ ਤਖ਼ਤੀ) ਸਕੀਮ, ਇਤਿਹਾਸਕ ਸ਼ਖਸੀਅਤਾਂ ਨਾਲ ਜੁੜੀਆਂ ਖਾਸ ਇਮਾਰਤਾਂ ਨੂੰ ਦਿੱਤੀ ਜਾਂਦੀ ਹੈ। ਇਹ ਸਨਮਾਨ ਸਿੱਖ ਬ੍ਰਿਟਿਸ਼ ਰਾਜਕੁਮਾਰੀ ਦੀ ਯਾਦ ਵਿੱਚ ਹੁਣ ਫੈਰਾਡੇ ਹਾਊਸ ਨੂੰ ਦਿੱਤਾ ਗਿਆ ਜੋ ਕਿ ਸੋਫੀਆ ਅਤੇ ਉਸਦੀਆਂ ਭੈਣਾਂ ਨੂੰ ਮਹਾਰਾਣੀ ਵਿਕਟੋਰੀਆ ਵਲੋਂ ਲੰਡਨ ਦੇ ਦੱਖਣ-ਪੱਛਮ ਵਿੱਚ ਹੈਮਪਟਨ ਕੋਰਟ ਪੈਲੇਸ ਦੇ ਨੇੜਲੇ ਘਰ ਜੋ ਤੋਹਫੇ ਵਜੋਂ ਦਿੱਤਾ ਗਿਆ ਸੀ।

ਰਾਜਕੁਮਾਰੀ ਸੋਫੀਆ ਚਾਰ ਦਹਾਕਿਆਂ ਤੋਂ ਵੱਧ ਸਮੇਂ ਤੱਕ ਇਸ ਨਿਵਾਸ ਵਿੱਚ ਰਹੀ। 'ਸੋਫੀਆ: ਪ੍ਰਿੰਸੈਸ, ਸਫਰਾਗੇਟ, ਰਿਵੋਲਿਊਸ਼ਨਰੀ' ਜੀਵਨੀ ਦੀ ਲੇਖਿਕਾ ਅਨੀਤਾ ਆਨੰਦ ਨੇ ਕਿਹਾ, "ਇੱਕ ਸਿਆਸੀ ਪੱਤਰਕਾਰ ਹੋਣ ਦੇ ਨਾਤੇ, ਮੈਂ ਸੋਚਿਆ ਕਿ ਮੈਨੂੰ ਔਰਤਾਂ ਦੇ ਵੋਟ ਪਾਉਣ ਦੇ ਅਧਿਕਾਰ ਲਈ ਸੰਘਰਸ਼ ਕਰਨ ਵਾਲਿਆਂ ਦੀ ਕਹਾਣੀ ਪਤਾ ਹੈ ਅਤੇ ਫਿਰ ਮੈਨੂੰ ਇਸ ਅਸਾਧਾਰਣ ਮਹਿਲਾ ਬਾਰੇ ਪਤਾ ਲੱਗਾ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋਈ।' ਆਨੰਦ ਨੇ ਕਿਹਾ ਕਿ ਆਖਰੀ ਸਿੱਖ ਸ਼ਾਸਕ ਅਤੇ ਮਹਾਰਾਣੀ ਵਿਕਟੋਰੀਆ ਦੀ ਧੀ ਹੋਣ ਦੇ ਨਾਤੇ ਸੋਫੀਆ ਜੇਕਰ ਚਾਹੁੰਦੀ ਤਾਂ ਬਹੁਤ ਆਰਾਮਦਾਇਕ ਜੀਵਨ ਬਤੀਤ ਕਰ ਸਕਦੀ ਸੀ ਪਰ ਉਨ੍ਹਾਂ ਨੇ ਔਖਾ ਰਾਹ ਚੁਣਿਆ।
ਪੀਟਰ ਬੈਂਸ, ਇੱਕ ਬ੍ਰਿਟਿਸ਼ ਸਿੱਖ ਇਤਿਹਾਸਕਾਰ ਅਤੇ 'ਸਾਵਰੇਨ, ਸਕਵਾਇਰ ਐਂਡ ਰਿਬੇਲ: ਮਹਾਰਾਜਾ ਦਲੀਪ ਸਿੰਘ ਐਂਡ ਦ ਹੀਰਜ਼ ਆਫ਼ ਦਾ ਲੌਸਟ ਕਿੰਗਡਮ' ਦੇ ਲੇਖਕ, ਜਿਸ ਨੇ ਇਸ ਤਖ਼ਤੀ ਲਈ ਪ੍ਰਚਾਰ ਕੀਤਾ, ਨੇ ਕਿਹਾ, "ਮੈਂ ਰਾਜਕੁਮਾਰੀ ਦੀ ਕਹਾਣੀ 'ਤੇ ਉਦੋਂ ਆਇਆ ਜਦੋਂ ਮੈਂ ਉਸ ਦੀ ਖੋਜ ਕਰ ਰਿਹਾ ਸੀ। ਉਹਨੇ ਦੇ ਪਿਤਾ ਦਲੀਪ ਸਿੰਘ  ਇਉਂ ਲੱਗਦਾ ਸੀ ਜਿਵੇਂ ਉਸ ਦੀ ਕਹਾਣੀ ਇਤਿਹਾਸ ਵਿੱਚੋਂ ਮਿਟ ਗਈ ਹੋਵੇ।  ਪਰ ਦੁਬਾਰਾ ਫੇਰ ਇੱਕ ਵਾਰ ਭੁੱਲੀ ਹੋਈ ਰਾਜਕੁਮਾਰੀ ਹੁਣ ਆਈਕਨ ਬਣ ਗਈ ਹੈ। 
ਪ੍ਰਿੰਸੈਸ ਸੋਫੀਆ ਦੀ ਧਰਮ-ਧੀ ਡਰੋਵਨਾ ਆਕਸਲੇ ਨੇ ਕਿਹਾ, ਮੈਨੂੰ ਯਾਦ ਹੈ ਕਿ ਮੇਰੀ ਗੌਡਮਦਰ ਰਾਜਕੁਮਾਰੀ ਸੋਫੀਆ ਨੇ ਮੈਨੂੰ ਮਤਾਕਾਰਾਂ ਬਾਰੇ ਦੱਸਿਆ ਸੀ ਕਿ ਕਿਵੇਂ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ।  ਪਰ ਉਸ ਸਮੇਂ ਤੋਂ ਹੀ ਇੱਕ ਬੱਚੇ ਦੇ ਰੂਪ ਵਿੱਚ, ਮੈਂ ਪੱਕੀ ਸਹੁੰ ਖਾਧੀ ਸੀ ਕਿ ਮੈਂ ਹਮੇਸ਼ਾ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਾਂਗੀ।  
ਰਾਜਕੁਮਾਰੀ ਸੋਫੀਆ ਜਿਸਦੀ ਅਗਸਤ 1948 ਵਿੱਚ 71 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ ਪਰ ਅੱਜ ਵੀ ਸਿੱਖ ਕੌਮ ਰਾਜਕੁਮਾਰੀ ਸੋਫੀਆ ਦਲੀਪ ਸਿੰਘ ਨੂੰ ਆਪਣੇ ਚੇਤਿਆਂ ਦੇ ਭਾਗ ਵਿਚ ਸਮੋਈ ਬੈਠੀ ਹੈ।ਦੱਸਣਯੋਗ ਹੈ ਕਿ ਇੰਗਲਿਸ਼ ਹੈਰੀਟੇਜ ਨੂੰ ਮੌਜੂਦਾ ਜਾਇਦਾਦ ਦੇ ਮਾਲਕਾਂ ਤੋਂ ਇਹ ਤਖਤੀ ਲਾਉਣ ਲਈ ਪੂਰੀ ਮਨਜ਼ੂਰੀ ਲੈਣੀ ਪੈਂਦੀ ਹੈ।