ਅਮਰੀਕੀ ਰਾਸ਼ਟਰਪਤੀ ਵਲੋਂ ਭਾਰਤੀ ਅਮਰੀਕੀ ਨੀਰਾ ਟੰਡਨ ਆਪਣੀ ਸਲਾਹਕਾਰ ਵਜੋਂ ਨਾਮਜ਼ਦ

ਅਮਰੀਕੀ ਰਾਸ਼ਟਰਪਤੀ ਵਲੋਂ ਭਾਰਤੀ ਅਮਰੀਕੀ ਨੀਰਾ ਟੰਡਨ ਆਪਣੀ ਸਲਾਹਕਾਰ ਵਜੋਂ ਨਾਮਜ਼ਦ
ਨੀਰਾ ਟੰਡਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਭਾਰਤੀ ਮੂਲ ਦੀ ਅਮਰੀਕੀ ਨਾਗਰਕ ਨੀਰਾ ਟੰਡਨ ਨੂੰ ਘਰੇਲੂ ਨੀਤੀ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ ਜੋ ਰਾਸ਼ਟਰਪਤੀ ਦੀ ਦੇਸ਼ ਵਿਚ ਨੀਤੀ ਏਜੰਡਾ ਤਿਆਰ ਤੇ ਲਾਗੂ ਕਰਨ ਵਿਚ ਮਦਦ ਕਰੇਗੀ। ਟੰਡਨ ਸੁਸਾਨ ਰਾਈਸ ਦਾ ਸਥਾਨ ਲਵੇਗੀ ਜੋ ਇਹ ਅਹੁੱਦਾ ਛੱਡ ਗਈ ਹੈ। ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਮੈਨੂੰ ਇਹ ਐਲਾਨ ਕਰਦਿਆਂ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੇਰੀ ਘਰੇਲੂ ਨੀਤੀ ਤਿਆਰ ਤੇ ਉਸ ਉਪਰ ਅਮਲ ਕਰਨ ਵਿੱਚ ਟੰਡਨ ਸਹਾਇਤਾ ਕਰੇਗੀ। ਉਨਾਂ ਕਿਹਾ ਹੈ ਕਿ ਟੰਡਨ ਨੂੰ ਜਨਤਿਕ ਨੀਤੀ ਸਬੰਧੀ 25 ਸਾਲ ਦਾ ਤਜ਼ਰਬਾ ਹੈ ਤੇ ਉਸ ਨੇ 3 ਰਾਸ਼ਟਰਪਤੀਆਂ ਨਾਲ ਕੰਮ ਕੀਤਾ ਹੈ।