ਅਮਰੀਕਾ ਵਿੱਚ ਹੋਣਗੇ ਅਨੂਪਮ ਖੇਰ ਵਿਰੁੱਧ ਮੁਜ਼ਾਹਰੇ 

ਅਮਰੀਕਾ ਵਿੱਚ ਹੋਣਗੇ ਅਨੂਪਮ ਖੇਰ ਵਿਰੁੱਧ ਮੁਜ਼ਾਹਰੇ 

  ਅੰਮ੍ਰਿਤਸਰ ਟਾਈਮਜ਼
ਕੈਲੇਫੋਰਨੀਆ  : ਹਾਲ ਹੀ ਵਿੱਚ ਅਨੂਪਮ ਖੇਰ ਵੱਲੋਂ  ਦਿੱਤੇ ਗਏ ਕਿਸਾਨ ਵਿਰੋਧੀ ਬਿਆਨ  ਜਿਸ ਵਿੱਚ ਉਨ੍ਹਾਂ ਨੇ ਭਾਰਤੀ ਲੋਕਾਂ ਨੂੰ ਹੀ  ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਲੋਕ ਭਾਰਤ ਦੀ ਸੰਸਕ੍ਰਿਤੀ ਨੂੰ ਸੱਟ ਮਾਰ ਰਹੇ ਹਨ  ਅਤੇ ਪੜ੍ਹੇ ਲਿਖੇ ਲੋਕ ਹੀ ਦੇਸ਼ ਦਾ ਵਿਕਾਸ ਨਹੀਂ ਚਾਹੁੰਦੇ । ਬੌਲੀਵੁੱਡ ਹਸਤੀਆਂ ਦੇ ਅਜਿਹੇ ਬਿਆਨ  ਜੋ ਦੇਸ਼ ਤੋਂ ਬਾਹਰ ਜਾ ਕੇ ਦਿੱਤੇ ਜਾ ਰਹੇ ਹਨ  ਇਹ ਵੀ ਕਿਸਾਨੀ ਸੰਘਰਸ਼ ਨੂੰ ਢਾਹ ਲਾ ਰਹੇ ਹਨ ।ਅਨੂਪਮ ਖੇਰ ਵੱਲੋਂ ਬੀ ਜੇ ਪੀ ਦੀ ਬੇਲੋੜੀ ਤੂਤੀ ਵਜਾਉਣ ਕਰਕੇ ਅਮਰੀਕਾ ਦੇ ਸਿੱਖ ਉਸਦੇ ਹੋ ਰਹੇ ਸ਼ੋਆਂ ਵਿਰੁੱਧ ਮਜ਼ਾਹਰੇ ਕਰਣਗੇ। 

ਕੈਲੇਫੋਰਨੀਆ ਦੇ ਮਿਲਪੀਟਸ ਸ਼ਹਿਰ ਵਿੱਚ ਇਸਦਾ ਪ੍ਰੋਗਰਾਮ ਐਤਵਾਰ 29 ਅਗਸਤ ਨੂੰ ਹੋ ਰਿਹਾ ਹੈ। ਸਿੱਖ ਜੱਥੇਬੰਦੀਆਂ ਨੇ ਐਤਵਾਰ ਸ਼ਾਮ ਨੂੰ 5:30 ਵਜੇ ਸਿੱਖ ਸੰਗਤ ਨੂੰ ਉੱਥੇ ਪੰਹੁਚਣ ਦਾ ਸੱਦਾ ਦਿੱਤਾ ਹੈ। ਮੁਜ਼ਾਹਰਾ ਇੰਡੀਅਨ ਕਮਿਊਨਿਟੀ ਸੈਂਟਰ ਮਿਲਪੀਟਸ ਜੋ ਕਿ 525 Los Coaches Street ਤੇ ਸਥਿਤ ਹੈ ਉਸ ਸਾਹਮਣੇ ਹੋਵੇਗਾ। ਉਲੀਕੇ ਗਏ ਪ੍ਰੋਗਰਾਮ ਦੌਰਾਨ ਕੇਸਰੀ ਅਤੇ ਹਰੇ ਰੰਗ ਦੇ  ਝੰਡੇ ਅਤੇ ਦਸਤਾਰਾਂ ਨਾਲ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਪੋਸਟਰ ਲਿਆਉਣ  ਦਾ ਸੁਨੇਹਾ ਦਿੱਤਾ ਗਿਆ ਹੈ ਤਾਂ ਜੋ ਬੌਲੀਵੁੱਡ ਇਹ ਜਾਣ ਸਕੇ ਕਿ ਕਿਸਾਨਾਂ ਦੇ ਵਿਰੋਧੀਆਂ ਉੱਤੇ ਉਨ੍ਹਾਂ ਦੀ ਚੁੱਪ ਨੂੰ ਉੱਚੀ ਆਵਾਜ਼ ਵਿੱਚ ਸਾਫ ਸੁਣਿਆ ਗਿਆ ਹੈ ।