ਨਸ਼ੇੜੀ ਪਤੀ ਦੀ ਕੁਟਮਾਰ ਤੋਂ ਤੰਗ ਆਈ, 3 ਬੱਚਿਆਂ ਦੀ ਮਾਂ ਨੇ ਕੀਤੀ ਆਤਮ ਹਤਿਆ

ਨਸ਼ੇੜੀ ਪਤੀ ਦੀ ਕੁਟਮਾਰ ਤੋਂ ਤੰਗ ਆਈ, 3 ਬੱਚਿਆਂ ਦੀ ਮਾਂ ਨੇ ਕੀਤੀ ਆਤਮ ਹਤਿਆ

ਅੰਮ੍ਰਿਤਸਰ ਟਾਈਮਜ਼

ਤਲਵੰਡੀ ਭਾਈ : ਨੇੜਲੇ ਪਿੰਡ ਲੱਲੇ ਵਿੱਚ  ਇਕ ਵਿਆਹੁਤਾ ਕੁੜੀ ਵੱਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਆਪਣੇ ਆਪ ਨੂੰ ਛੱਤ ਵਾਲੇ ਪੱਖੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਜਾਣਕਾਰੀ ਦਿੰਦਿਆਂ ਡੀਐੱਸਪੀ. ਦਵਿੰਦਰ ਸਿੰਘ ਨੇ ਦੱਸਿਆ ਕਿ  ਪੁਲਸ ਨੂੰ ਸੂਚਨਾ ਮਿਲੀ ਕਿ ਪਿੰਡ ਲੱਲੇ ਵਿਖੇ ਇਕ 26 ਸਾਲਾ ਵਿਆਹੁਤਾ ਹਰਪ੍ਰੀਤ ਕੌਰ ਪਤਨੀ ਗੁਰਪਿਆਰ ਸਿੰਘ ਵਾਸੀ ਲੱਲੇ ਪੱਖੇ ਨਾਲ ਲਟਕੇ ਫ਼ਾਹਾ ਲੈ ਲਿਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜਿਆ ਜਾ ਰਿਹਾ ਹੈ। ਮਾਮਲਾ ਦਰਜ ਕਰ ਕੇ ਦੋਸ਼ੀ ਖ਼ਿਲਾਫ਼ ਬਣਦੀ ਕਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।ਇਸ ਸਬੰਧੀ ਕੁੜੀ ਦੇ ਪਿਤਾ ਰਣਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੂਹੜ ਚੱਕ ਨੇ ਦੱਸਿਆ ਕਿ ਉਸ ਦੀ ਕੁੜੀ ਹਰਪ੍ਰੀਤ ਕੌਰ ਉਮਰ 26 ਸਾਲ ਦਾ ਵਿਆਹ 6 ਸਾਲ ਪਹਿਲਾਂ ਗੁਰਪਿਆਰ ਸਿੰਘ ਵਾਸੀ ਲੱਲੇ ਨਾਲ ਗੁਰ ਮਰਿਆਦਾ ਅਨੁਸਾਰ ਕੀਤਾ ਸੀ, ਜਿਨ੍ਹਾਂ ਦੇ 3 ਬੱਚੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਉਸਦਾ ਜਵਾਈ ਨਸ਼ੇ ਦਾ ਆਦੀ ਹੋਣ ਕਰ ਕੇ ਉਸਦੀ ਧੀ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਸੀ। ਬੀਤੀ ਰਾਤ ਵੀ ਉਸ ਦੀ ਕੁੱਟਮਾਰ ਕੀਤੀ ਗਈ। ਸਾਨੂੰ ਦੱਸਿਆ ਗਿਆ ਕਿ ਹਰਪ੍ਰੀਤ ਕੌਰ ਨੇ ਫਾਹਾ ਲੈ ਲਿਆ ਹੈ, ਜਿਸ ਕਰਕੇ ਉਸਦੀ ਮੌਤ ਹੋ ਗਈ ਹੈ, ਜਦੋਂ ਅਸੀਂ ਉੱਥੇ ਪੁੱਜੇ ਤਾਂ ਦੇਖਿਆ ਕਿ ਮੇਰੀ ਧੀ ਮਰੀ ਪਈ ਸੀ।