ਟਰੰਪ ਨੇ ਆਪਣੇ ਸਮਰਥਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਦੀ ਦਿੱਤੀ ਸਲਾਹ

ਟਰੰਪ ਨੇ ਆਪਣੇ ਸਮਰਥਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਟੀਕਾ ਲਵਾਉਣ ਦੀ ਦਿੱਤੀ ਸਲਾਹ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ: (ਹੁਸਨ ਲੜੋਆ ਬੰਗਾ)-ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲੰਘੇ ਦਿਨ ਆਪਣੇ ਸਮਰਥਕਾਂ ਨੂੰ ਸਲਾਹ ਦਿੱਤੀ ਕਿ ਉਹ ਕੋਵਿਡ-19 ਵੈਕਸੀਨ ਲਵਾ ਲੈਣ ਹਾਲਾਂ ਕਿ ਇਸ ਦੇ ਨਾਲ ਹੀ ਉਨਾਂ ਮੰਨਿਆ ਕਿ 'ਆਜ਼ਾਦੀ' ਦੇ ਨਾਂ ਉਪਰ ਉਨਾਂ ਦੇ ਕੁਝ ਸਮਰਥਕ ਟੀਕਾ ਲਵਾਉਣ ਤੋਂ ਨਾਂਹ ਵੀ ਕਰ ਸਕਦੇ ਹਨ। ਉਨਾਂ ਕਿਹਾ ਕਿ ਮੈ ਟੀਕਾ ਲਵਾਉਣ ਲਈ ਕਹਿੰਦਾ ਹਾਂ ਉਨਾਂ ਲੋਕਾਂ ਨੂੰ ਵੀ ਜੋ ਟੀਕਾ ਲਵਾਉਣਾ ਨਹੀਂ ਚਹੁੰਦੇ। ਉਨਾਂ ਕਿਹਾ ਮੈ ਇਹ ਗੱਲ ਸਾਫ ਤੌਰ 'ਤੇ ਸਵਿਕਾਰ ਕਰਦਾ ਹਾਂ ਕਿ ਮੈਨੂੰ ਵੋਟ ਪਾਉਣ ਵਾਲੇ ਕੁਝ ਲੋਕ ਇਹ ਟੀਕਾ ਨਹੀਂ ਲਵਾਉਣਾ ਚਹੁੰਦੇ। ਮੈ ਉਨਾਂ ਦੀ ਇਸ ਗੱਲ ਨਾਲ ਸਹਿਮਤ ਹਾਂ ਕਿ ਸਾਨੂੰ ਪੂਰਨ ਆਜ਼ਾਦੀ ਹੈ ਤੇ ਟੀਕਾ ਲਵਾਉਣਾ ਜਾਂ ਨਹੀਂ ਲਵਾਉਣਾ ਸਾਡੀ ਆਪਣੀ ਇੱਛਾ ਉਪਰ ਨਿਰਭਰ ਕਰਦਾ ਹੈ। ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਇਹ ਸੁਰੱਖਿਅਤ ਵੈਕਸੀਨ ਹੈ ਜੋ ਕੋਰੋਨਾ ਵਾਇਰਸ ਵਿਰੁੱਧ ਕੰਮ ਕਰਦੀ ਹੈ। ਇਥੇ ਜਿਕਰਯੋਗ ਹੈ ਕਿ ਜਨਵਰੀ ਵਿਚ ਵਾਈਟ ਹਾਊਸ ਛੱਡਣ ਤੋਂ ਪਹਿਲਾਂ ਟਰੰਪ ਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਕੋਵਿਡ-19 ਵੈਕਸੀਨ ਲਵਾ ਲਈ ਸੀ ਪਰੰਤੂ ਉਨਾਂ ਨੇ ਜਨਤਿਕ ਤੌਰ 'ਤੇ ਇਸ ਸਬੰਧੀ ਜਾਣਕਾਰੀ ਨਹੀਂ ਦਿੱਤੀ ਸੀ।