ਅੱਗ ਲਾ ਕੇ ਜਿਉਂਦੇ ਸਾੜ੍ਹੀ ਗਈ ਊਨਾਓ ਬਲਾਤਕਾਰ ਪੀੜਤਾ ਦੀ ਮੌਤ
ਨਵੀਂ ਦਿੱਲੀ: ਯੂਪੀ ਦੇ ਊਨਾਓ ਵਿੱਚ ਤੇਲ ਪਾ ਕੇ ਸਾੜ੍ਹੀ ਗਈ 23 ਸਾਲਾ ਬਲਾਤਕਾਰ ਪੀੜਤ ਕੁੜੀ ਅੱਜ ਦਮ ਤੋੜ ਗਈ ਹੈ। ਉਸਨੂੰ ਵੀਰਵਾਰ ਸ਼ਾਮ ਇੱਥੇ ਇਲਾਜ ਲਈ ਲਿਆਂਦਾ ਗਿਆ ਸੀ।
ਦੱਸ ਦਈਏ ਕਿ ਉਸਨੇ ਆਪਣੇ ਬਿਆਨ ਵਿੱਚ ਇਸ ਘਟਨਾ ਦਾ ਦੋਸ਼ ਉਹਨਾਂ ਦੋਸ਼ੀਆਂ 'ਤੇ ਹੀ ਲਾਇਆ ਹੈ ਜਿਹਨਾਂ ਨੇ ਉਸ ਨਾਲ ਬਲਾਤਕਾਰ ਕੀਤਾ ਸੀ। ਇਹ ਦੋਸ਼ੀ ਜ਼ਮਾਨਤ 'ਤੇ ਜੇਲ੍ਹ ਤੋਂ ਬਾਹਰ ਆਏ ਹੋਏ ਸਨ।
ਬੀਤੀ ਰਾਤ ਹਸਪਤਾਲ ਵਿੱਚ ਉਸਦੀ ਮੌਤ ਹੋ ਗਈ। ਉਸ ਦਾ ਸ਼ਰੀਰ 90 ਫੀਸਦੀ ਤੋਂ ਵੱਧ ਜਲ ਚੁੱਕਿਆ ਸੀ। ਉਸ ਉੱਤੇ ਦੋਸ਼ੀਆਂ ਨੇ ਉਸ ਸਮੇਂ ਹਮਲਾ ਕੀਤਾ ਸੀ ਜਦੋਂ ਉਹ ਰਾਇ ਬਰੇਲੀ ਅਦਾਲਤ ਵਿੱਚ ਬਲਾਤਕਾਰ ਮਾਮਲੇ ਦੀ ਸੁਣਵਾਈ ਲਈ ਜਾ ਰਹੀ ਸੀ।
ਹੋਰ ਜਾਣਕਾਰੀ ਲਈ ਇਹ ਖਬਰ ਪੜ੍ਹੋ: ਪਹਿਲਾਂ ਬਲਾਤਕਾਰ ਕੀਤਾ ਤੇ ਹੁਣ ਜ਼ਮਾਨਤ 'ਤੇ ਆ ਕੁੜੀ ਨੂੰ ਅੱਗ ਲਾ ਕੇ ਸਾੜਿਆ
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)