ਬੰਗਾਲ: ਮਮਤਾ ਦੇ ਦੋ ਅਤੇ ਖੱਬੇਪੱਖੀਆਂ ਦਾ ਇੱਕ ਵਿਧਾਇਕ ਭਾਜਪਾ 'ਚ ਹੋਏ ਸ਼ਾਮਿਲ

ਬੰਗਾਲ: ਮਮਤਾ ਦੇ ਦੋ ਅਤੇ ਖੱਬੇਪੱਖੀਆਂ ਦਾ ਇੱਕ ਵਿਧਾਇਕ ਭਾਜਪਾ 'ਚ ਹੋਏ ਸ਼ਾਮਿਲ
ਮਮਤਾ ਦੇ ਦੋ ਅਤੇ ਖੱਬੇਪੱਖੀਆਂ ਦਾ ਇੱਕ ਵਿਧਾਇਕ ਭਾਜਪਾ 'ਚ ਹੋਏ ਸ਼ਾਮਿਲ

ਨਵੀਂ ਦਿੱਲੀ: ਲੋਕ ਸਭਾ ਚੋਣਾਂ ਵਿੱਚ ਬੰਗਾਲ 'ਚ ਹੈਰਾਨੀਜਨਕ ਪ੍ਰਦਰਸ਼ਨ ਕਰਨ ਵਾਲੀ ਭਾਜਪਾ ਨੂੰ ਅੱਜ ਬੰਗਾਲ 'ਚ ਹੋਰ ਤਾਕਤ ਮਿਲ ਗਈ ਹੈ। ਭਾਜਪਾ ਨਾਲ ਸਿੱਧੀ ਟੱਕਰ ਲੈ ਰਹੀ ਤ੍ਰਿਣਮੁੱਲ ਕਾਂਗਰਸ ਦੇ ਦੋ ਵਿਧਾਇਕ ਅਤੇ ਖੱਬੇਪੱਖੀਆਂ ਦੀ ਪਾਰਟੀ ਸੀਪੀਆਈ (ਐੱਮ) ਦਾ ਇੱਕ ਵਿਧਾਇਕ 50 ਤੋਂ ਵੱਧ ਕਾਉਂਸਲਰਾਂ ਸਮੇਤ ਭਾਜਪਾ ਵਿੱਚ ਸ਼ਾਮਿਲ ਹੋ ਗਏ।

ਤ੍ਰਿਣਮੁੱਲ ਕਾਂਗਰਸ ਦੇ ਵਿਧਾਇਕ ਸੁਭਰਾਂਸ਼ੂ ਰੋਏ ਅਤੇ ਤੁਸ਼ਰਕਾਂਤੀ ਭੱਟਾਚਾਰੀਆ ਜਦਕਿ ਸੀਪੀਆਈ (ਐੱਮ) ਦੇ ਵਿਧਾਇਕ ਦੇਵੇਂਦਰ ਰੋਏ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸੁਭਰਾਂਸ਼ੂ ਰਾਏ ਭਾਜਪਾ ਦੇ ਆਗੂ ਮੁਕੁਲ ਰਾਏ ਦਾ ਮੁੰਡਾ ਹੈ ਤੇ ਉਸਨੂੰ ਪਿਛਲੇ ਦਿਨੀਂ ਹੀ ਤ੍ਰਿਣਮੁਲ ਕਾਂਗਰਸ ਨੇ ਪਾਰਟੀ ਵਿੱਚੋਂ ਬਰਖਾਸਤ ਕੀਤਾ ਸੀ।

ਭਾਜਪਾ ਦੇ ਜਨਰਲ ਸਕੱਤਰ ਵਿਜੇਵਰਗੀਆ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਤ੍ਰਿਣਮੁੱਲ ਕਾਂਗਰਸ ਦੇ ਹੋਰ ਆਗੂ ਭਾਜਪਾ 'ਚ ਸ਼ਾਮਿਲ ਹੋਣਗੇ। ਮਮਤਾ ਬੈਨਰਜੀ ਲਈ ਭਾਜਪਾ ਇੱਕ ਵੱਡੀ ਚੁਣੌਤੀ ਬਣ ਕੇ ਸਾਹਮਣੇ ਆ ਰਹੀ ਹੈ ਤੇ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਤ੍ਰਿਣਮੁੱਲ ਕਾਂਗਰਸ ਅਤੇ ਭਾਜਪਾ ਦੇ ਕਾਰਕੁੰਨਾਂ ਦਰਮਿਆਨ ਰਾਜਸੀ ਟੱਕਰ ਕਈ ਥਾਵਾਂ 'ਤੇ ਖੂਨੀ ਰੂਪ ਵੀ ਧਾਰ ਚੁੱਕੀ ਹੈ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ