ਹੈਦਰਾਬਾਦ ਬਲਾਤਕਾਰ ਦੋਸ਼ੀਆਂ ਦੇ ਪੁਲਿਸ ਹੱਥੋਂ ਕਤਲਾਂ ਬਾਰੇ ਵੱਖੋ-ਵੱਖ ਪ੍ਰਤੀਕਰਮ; ਜਾਣੋ ਕਿਸਨੇ ਕੀ ਕਿਹਾ

ਹੈਦਰਾਬਾਦ ਬਲਾਤਕਾਰ ਦੋਸ਼ੀਆਂ ਦੇ ਪੁਲਿਸ ਹੱਥੋਂ ਕਤਲਾਂ ਬਾਰੇ ਵੱਖੋ-ਵੱਖ ਪ੍ਰਤੀਕਰਮ; ਜਾਣੋ ਕਿਸਨੇ ਕੀ ਕਿਹਾ

ਹੈਦਰਾਬਾਦ: ਹੈਦਰਾਬਾਦ ਵਿੱਚ ਇੱਕ ਔਰਤ ਨਾਲ ਬਲਾਤਕਾਰ ਕਰਕੇ ਉਸਨੂੰ ਸਾੜ੍ਹ ਕੇ ਮਾਰਨ ਦੇ ਦੋਸ਼ੀਆਂ ਨੂੰ ਅੱਜ ਹੈਦਰਾਬਾਦ ਪੁਲਿਸ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਖਬਰ ਜਨਤਕ ਹੋਣ ਬਾਅਦ ਇਸ ਘਟਨਾ ਬਾਰੇ ਵੱਖੋ-ਵੱਖਰੀ ਰਾਏ ਸਾਹਮਣੇ ਆ ਰਹੀ ਹੈ। ਜਿੱਥੇ ਹੈਦਰਾਬਾਦ ਵਿੱਚ ਲੋਕਾਂ ਵੱਲੋਂ ਇਹਨਾਂ ਦੋਸ਼ੀਆਂ ਨੂੰ ਮਾਰਨ 'ਤੇ ਖੁਸ਼ੀ ਮਨਾਉਂਦਿਆਂ ਮਠਿਆਈਆਂ ਵੰਡੀਆਂ ਜਾ ਰਹੀਆਂ ਹਨ ਅਤੇ ਹੈਦਰਬਾਦ ਪੁਲਿਸ 'ਤੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਉੱਥੇ ਹੀ ਕਈ ਲੋਕ ਪੁਲਿਸ ਦੇ ਇਸ ਮੁਕਾਬਲੇ ਦੇ ਵਾਜਬ ਹੋਣ 'ਤੇ ਸਵਾਲ ਚੁੱਕ ਰਹੇ ਹਨ। ਲੋਕਾਂ ਵੱਲੋਂ ਇਸ ਨੂੰ ਪੁਲਿਸ ਦੇ ਇੱਕ ਹੋਰ ਝੂਠੇ ਮੁਕਾਬਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੋ ਮੌਲਿਕ ਅਤੇ ਕਾਨੂੰਨੀ ਤੌਰ 'ਤੇ ਗਲਤ ਕਿਹਾ ਜਾ ਰਿਹਾ ਹੈ। 

ਹੈਦਰਾਬਾਦ ਦੇ ਸਥਾਨਕ ਲੋਕਾਂ ਨੇ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਜੈਜੈਕਾਰ ਕਰਦਿਆਂ ਕੇਸੀਆਰ ਜ਼ਿੰਦਾਬਾਦ ਦੇ ਨਾਅਰੇ ਲਾਏ ਅਤੇ ਘਟਨਾ ਵਾਲੀ ਥਾਂ ਖੜ੍ਹੇ ਪੁਲਿਸ ਮੁਲਾਜ਼ਮਾਂ 'ਤੇ ਫੁੱਲਾਂ ਦੀ ਵਰਖਾ ਕੀਤੀ। 

ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਉੱਤਰ ਪ੍ਰਦੇਸ਼ ਪੁਲਿਸ ਨੂੰ ਤੇਲੰਗਾਨਾ ਪੁਲਿਸ ਤੋਂ ਸਿੱਖਣਾ ਚਾਹੀਦਾ ਹੈ। ਉਹਨਾਂ ਕਿਹਾ, "ਉੱਤਰ ਪ੍ਰਦੇਸ਼ ਵਿੱਚ ਔਰਤਾਂ ਖਿਲਾਫ ਜ਼ੁਰਮ ਲਗਾਤਾਰ ਵਧ ਰਹੇ ਹਨ, ਪਰ ਸੂਬਾ ਸਰਕਾਰ ਨੀਂਦ ਵਿੱਚ ਹੈ। ਇੱਥੋਂ ਦੀ ਪੁਲਿਸ ਅਤੇ ਦਿੱਲੀ ਪੁਲਿਸ ਨੂੰ ਹੈਦਰਾਬਾਦ ਪੁਲਿਸ ਤੋਂ ਸਿੱਖਣਾ ਚਾਹੀਦਾ ਹੈ, ਪਰ ਦੁੱਖ ਦੀ ਗੱਲ ਹੈ, ਇੱਥੇ ਦੋਸ਼ੀਆਂ ਨਾਲ ਸਰਕਾਰੀ ਪ੍ਰਹੁਣਿਆਂ ਵਰਗਾ ਵਿਹਾਰ ਕੀਤਾ ਜਾਂਦਾ ਹੈ, ਯੂਪੀ ਵਿੱਚ ਇਸ ਸਮੇਂ ਜੰਗਲ ਰਾਜ ਹੈ।"

ਕੌਮੀ ਔਰਤ ਕਮਿਸ਼ਨ ਦੀ ਮੁਖੀ ਰੇਖਾ ਸ਼ਰਮਾ ਨੇ ਇਸ ਘਟਨਾ ਦੇ ਤਰੀਕੇ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਪੁਲਿਸ ਨੂੰ ਸੰਵਿਧਾਨ ਦੇ ਸਿਧਾਂਤਾਂ ਮੁਤਾਬਿਕ ਹੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ, "ਇੱਕ ਆਮ ਨਾਗਰਿਕ ਵਜੋਂ, ਮੈਂ ਵੀ ਖੁਸ਼ ਹਾਂ ਕਿਉਂਕਿ ਅਸੀਂ ਸਾਰੇ ਉਹਨਾਂ ਦਾ ਅਜਿਹਾ ਹੀ ਅੰਤ ਚਾਹੁੰਦੇ ਸਾਂ। ਪਰ ਇਹ ਅੰਤ ਕਾਨੂੰਨੀ ਪ੍ਰਣਾਲੀ ਨਾਲ ਹੋਣਾ ਚਾਹੀਦਾ ਸੀ। 

ਪੀੜਤ ਕੁੜੀ ਦੇ ਪਿਤਾ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ। ਉਹਨਾਂ ਕਿਹਾ, "ਅਸੀਂ ਰਾਤਾਂ ਜਾਗ ਕੇ ਕੱਟੀਆਂ। ਸਿਰਫ ਪਰਿਵਾਰ ਹੀ ਨਹੀਂ ਬਲਕਿ ਹੈਦਰਾਬਾਦ ਦੇ ਸਾਰੇ ਲੋਕ ਅਤੇ ਸਾਰਾ ਦੇਸ਼ ਗੁੱਸੇ ਵਿੱਚ ਸੀ। ਉਹਨਾਂ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਨੇ ਉਹਨਾਂ ਨੂੰ ਮਾਰ ਕੇ ਸਹੀ ਕੀਤਾ।"

ਤੇਲੰਗਾਨਾ ਸੂਬੇ ਦੀ ਭਾਜਪਾ ਇਕਾਈ ਨੇ ਵੀ ਇਸ ਘਟਨਾ 'ਤੇ ਸਵਾਲ ਚੁੱਕੇ ਹਨ। ਪਾਰਟੀ ਨੇ ਬਿਆਨ ਜਾਰੀ ਕਰਦਿਆਂ ਸਰਕਾਰ ਅਤੇ ਪੁਲਿਸ ਨੂੰ ਘਟਨਾ ਸਬੰਧੀ ਸਾਰੇ ਵੇਰਵੇ ਜਨਤਕ ਕਰਨ ਲਈ ਕਿਹਾ ਹੈ। ਪਾਰਟੀ ਦੇ ਬੁਲਾਰੇ ਕੇ ਕ੍ਰਿਸ਼ਨਾ ਸਾਗਰ ਰਾਓ ਨੇ ਕਿਹਾ ਕਿ ਇਸ ਘਟਨਾ ਬਾਰੇ ਫਿਲਹਾਲ ਕੁੱਝ ਨਹੀਂ ਕਿਹਾ ਜਾ ਸਕਦਾ ਤੇ ਡੀਜੀਪੀ ਨੂੰ ਜਲਦ ਤੋਂ ਜਲਦ ਆਪਣੇ ਬਿਆਨ ਨਾਲ ਸਾਰੀ ਗੱਲ ਸਾਫ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਹੀ ਪਾਰਟੀ ਆਪਣਾ ਪ੍ਰਤੀਕਰਮ ਦੇ ਸਕਦੀ ਹੈ। ਉਹਨਾਂ ਕਿਹਾ ਕਿ ਸਮੂਹਿਕ ਬਲਾਤਕਾਰ ਅਤੇ ਉਸ ਤੋਂ ਬਾਅਦ ਕਤਲ ਕਰਨਾ ਬਹੁਤ ਵੱਡਾ ਜ਼ੁਰਮ ਹੈ, ਭਾਜਪਾ ਜਿਸ ਦੀ ਨਿੰਦਾ ਕਰਦੀ ਹੈ, ਤੇ ਜ਼ਿੰਮੇਵਾਰ ਵਿਰੋਧੀ ਧਿਰ ਨਾਅਤੇ ਪਾਰਟੀ ਨੇ ਸੂਬਾ ਸਰਕਾਰ 'ਤੇ ਕਾਰਵਾਰੀ ਲਈ ਦਬਾਅ ਵੀ ਪਾਇਆ। ਪਰ, ਭਾਰਤ ਕੋਈ 'ਬਨਾਨਾ ਰਿਪਬਲਿਕ' ਨਹੀਂ ਹੈ ਤੇ ਇਹ ਕਾਨੂੰਨੀ ਅਤੇ ਸੰਵਿਧਾਨਕ ਪ੍ਰਣਾਲੀ ਵਿੱਚ ਬੱਝਿਆ ਹੋਇਆ ਹੈ।

ਕਾਂਗਰਸ ਦੇ ਉੱਚ ਆਗੂ ਅਤੇ ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਗੈਰਕਾਨੂੰਨੀ ਕਤਲ ਪ੍ਰਵਾਨ ਨਹੀਂ ਕੀਤੇ ਜਾ ਸਕਦੇ। ਉਹਨਾਂ ਕਿਹਾ ਕਿ ਜਦੋਂ ਤੱਕ ਸਾਰੀ ਘਟਨਾ ਦੇ ਵੇਰਵੇ ਸਾਹਮਣੇ ਨਹੀਂ ਆ ਜਾਂਦੇ ਉਸ ਸਮੇਂ ਤੱਕ ਕੁੱਝ ਨਹੀਂ ਕਿਹਾ ਜਾ ਸਕਦਾ ਪਰ ਕਾਨੂੰਨ ਅਧੀਨ ਚੱਲਦੇ ਸਮਾਜ ਵਿੱਚ ਗੈਰਕਾਨੂੰਨੀ ਕਤਲ ਕਦੇ ਪ੍ਰਵਾਨ ਨਹੀਂ ਕੀਤੇ ਜਾ ਸਕਦੇ। 

ਅਸੀਂ ਇੱਥੇ ਤੁਹਾਡੇ ਨਾਲ ਕੁੱਝ ਨਾਮਵਰ ਸਖਸ਼ੀਅਤਾਂ ਵੱਲੋਂ ਇਸ ਘਟਨਾ ਸਬੰਧੀ ਆਪਣੇ ਟਵਿੱਟਰ ਖਾਤਿਆਂ ਰਾਹੀਂ ਕੀਤੀਆਂ ਟਿੱਪਣੀਆਂ ਸਾਂਝੀਆਂ ਕਰ ਰਹੇ ਹਾਂ:

 

Anybody cheering mafia-style Hyderabad ‘justice’ should never complain about ISIS beheadings, Taliban lynchings & Maoist kangaroo court executions. Modern, civilised state evolved over millennia, but we still have no patience for due process—as long as victims are ‘others’..

— Shekhar Gupta (@ShekharGupta) December 6, 2019

The perpetrators of such heinous crimes deserve the harshest punishment, but by swift due process in a court of law. The police were obviously under unbearable pressure; but extra-Judicial killings will only make innocent people victims over time. Due process protects all of us. https://t.co/Y4IxQVKUfj

— Jayaprakash Narayan (@JP_LOKSATTA) December 6, 2019

Terrifying. Police say the 4 ‘tried to escape’, but this sounds totally like a FAKE #encounter by a force that bungled everything from the start, and then couldn’t take the heat or pressure. National anger is NOT an argument in a country of laws. pic.twitter.com/Pj4gJbK9NE

— Shiv Aroor (@ShivAroor) December 6, 2019

I congratulate the hyderabad police and the leadership that allows the police to act like police
Let all know this is the country where good will always prevail over evil
(Disclaimer for holier than thou- police acted swiftly in self defence)#Encounter#hyderabadpolice

— Rajyavardhan Rathore (@Ra_THORe) December 6, 2019