ਇੰਗਲੈਡ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਸ. ਗੁਰਦਿਆਲ ਸਿੰਘ ਅਟਵਾਲ ਦੀ ਅਗਵਾਈ ਹੇਠ ਪਾਰਟੀ ਦੀਆਂ ਨੀਤੀਆ ਤੇ ਸੋਚ ਨੂੰ ਪ੍ਰਚਾਰਨ ਅਤੇ ਏਕਤਾ ਦਾ ਸਬੂਤ ਦਿੰਦੇ ਹੋਏ ਮੰਜਿਲ ਵੱਲ ਵੱਧਣ : ਮਾਨ
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਰਤਾਨੀਆ ਤੋਂ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਹਨ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ, 7 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):-“ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਬਰਤਾਨੀਆ ਦੇ ਯੂਨਿਟ ਸੰਬੰਧੀ ਅਸੀ ਪ੍ਰਤੱਖ ਰੂਪ ਵਿਚ ਸਪੱਸਟ ਕਰਨਾ ਆਪਣਾ ਫਰਜ ਸਮਝਦੇ ਹਾਂ ਕਿ ਬਰਤਾਨੀਆ ਦੀ ਸਾਡੀ ਪਾਰਟੀ ਦੇ ਚੇਅਰਮੈਨ ਸ. ਗੁਰਦਿਆਲ ਸਿੰਘ ਅਟਵਾਲ ਹੀ ਹਨ । ਉਨ੍ਹਾਂ ਨੂੰ ਹੀ ਇੰਗਲੈਡ, ਸਕਾਟਲੈਡ, ਵੇਲਜ ਅਤੇ ਆਇਰਲੈਡ ਦੇ ਸਮੁੱਚੇ ਇਲਾਕਿਆ ਦੀ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਪੂਰਨ ਕਰਨ ਅਤੇ ਬਣਾਉਣ ਦੇ ਵਿਧਾਨਿਕ ਤੇ ਇਖਲਾਕੀ ਹੱਕ ਹਨ । ਇਨ੍ਹਾਂ ਸਮੁੱਚੇ ਇਲਾਕਿਆ ਦੀ ਯੂਨਿਟਾਂ ਨੂੰ ਕਾਇਮ ਕਰਨ ਅਤੇ ਪਾਰਟੀ ਦੀਆਂ ਨੀਤੀਆ ਅਨੁਸਾਰ ਇਨ੍ਹਾਂ ਯੂਨਿਟਾਂ ਨੂੰ ਚਲਾਉਣ ਦਾ ਪੂਰਨ ਅਧਿਕਾਰ ਸ. ਗੁਰਦਿਆਲ ਸਿੰਘ ਅਟਵਾਲ ਨੂੰ ਹੈ । ਇਸ ਲਈ ਬਰਤਾਨੀਆ ਦੇ ਸਮੁੱਚੇ ਸਤਿਕਾਰਯੋਗ ਅਹੁਦੇਦਾਰ ਸਾਹਿਬਾਨ, ਮੈਬਰਾਂ ਅਤੇ ਸਮਰੱਥਕਾਂ ਨੂੰ ਮੇਰੀ ਜੋਰਦਾਰ ਸੰਜ਼ੀਦਾ ਅਪੀਲ ਹੈ ਕਿ ਇਸ ਸਮੇ ਇੰਡੀਆ ਦੇ ਹੁਕਮਰਾਨਾਂ ਵੱਲੋ ਸਾਜਸੀ ਢੰਗਾਂ ਰਾਹੀ ਬਾਹਰਲੇ ਮੁਲਕਾਂ ਅਤੇ ਇੰਡੀਆ ਵਿਚ ਸਿਰਕੱਢ ਸਿੱਖਾਂ ਨੂੰ ਨਿਸ਼ਾਨਾਂ ਬਣਾਇਆ ਜਾ ਰਿਹਾ ਹੈ, ਦੂਸਰਾ ਆਉਣ ਵਾਲੇ ਸਮੇ ਵਿਚ ਸਿੱਖ ਕੌਮ ਦੀ ਪਾਰਲੀਮੈਟ ਐਸ.ਜੀ.ਪੀ.ਸੀ ਚੋਣਾਂ ਵੀ ਆ ਰਹੀਆ ਹਨ । ਇਨ੍ਹਾਂ ਗੰਭੀਰ ਮੁੱਦਿਆ ਨੂੰ ਅਤੇ ਕੌਮਾਂਤਰੀ ਪੰਥਕ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਇਕੱਤਰ ਹੋ ਕੇ ਆਪਣੀ ਕੌਮੀ ਮੰਜਿਲ ਦੇ ਸੰਘਰਸ ਦੀ ਪ੍ਰਾਪਤੀ ਦੀ ਲੜਾਈ ਇਕਸੁਰਤਾ ਨਾਲ ਲੜਨੀ ਪਵੇਗੀ । ਤਾਂ ਕਿ ਅਸੀ ਬਿਨ੍ਹਾਂ ਕਿਸੇ ਤਰ੍ਹਾਂ ਦਾ ਕੌਮੀ ਨੁਕਸਾਨ ਕਰਵਾਏ ਆਪਣੀ ਆਜਾਦੀ ਦੀ ਮੰਜਿਲ ਨੂੰ ਪ੍ਰਾਪਤ ਕਰ ਸਕੀਏ ਅਤੇ ਖ਼ਾਲਸਾ ਪੰਥ ਦੀ ਉੱਚੀ-ਸੁੱਚੀ ਆਵਾਜ ਤੇ ਸੋਚ ਨੂੰ ਸੰਸਾਰ ਪੱਧਰ ਤੇ ਉਜਾਗਰ ਕਰ ਸਕੀਏ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬਰਤਾਨੀਆ ਦੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਯੂਨਿਟ ਨੂੰ ਇਕ ਰੂਪ ਵਿਚ ਇਕਜੁੱਟ ਰੱਖਣ ਅਤੇ ਇਕੱਠੇ ਹੋ ਕੇ ਕੰਮ ਕਰਨ ਦੀ ਵੱਡਮੁੱਲੀ ਸੋਚ ਨੂੰ ਮੁੱਖ ਰੱਖਦੇ ਹੋਏ ਬਰਤਾਨੀਆ ਦੇ ਸਮੁੱਚੇ ਅਹੁਦੇਦਾਰਾਂ ਨੂੰ ਪਾਰਟੀ ਦੀ ਸਪੱਸਟ ਨੀਤੀ ਤੋ ਜਾਣੂ ਕਰਵਾਉਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਇੰਗਲੈਡ ਦੇ ਸਮੁੱਚੇ ਅਹੁਦੇਦਾਰ ਸਾਹਿਬਾਨ ਸ. ਗੁਰਦਿਆਲ ਸਿੰਘ ਅਟਵਾਲ ਦੀ ਅਗਵਾਈ ਹੇਠ ਸਹਿਜਤਾ ਨਾਲ ਪਾਰਟੀ ਦੀਆਂ ਨੀਤੀਆ ਤੇ ਸੋਚ ਨੂੰ ਬਰਤਾਨੀਆ ਦੇ ਚਾਰੇ ਖੇਤਰਾਂ ਵਿਚ ਪ੍ਰਚਾਰਨ ਅਤੇ ਏਕਤਾ ਦਾ ਸਬੂਤ ਦਿੰਦੇ ਹੋਏ ਮੰਜਿਲ ਵੱਲ ਵੱਧਦੇ ਰਹਿਣਗੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਸਮੁੱਚੇ ਸੰਸਾਰ ਵਿਚ ਇਕੋ ਇਕ ਪ੍ਰਬੰਧਕੀ ਮੁੱਖ ਦਫਤਰ ਕਿਲ੍ਹਾ ਸ. ਹਰਨਾਮ ਸਿੰਘ ਵਿਖੇ ਹੈ । ਉਸ ਵੱਲੋ ਤਹਿ ਕੀਤੀਆ ਨੀਤੀਆ ਤੇ ਸੋਚ ਅਨੁਸਾਰ ਹੀ ਸਾਨੂੰ ਸਭਨਾਂ ਨੂੰ ਆਪਸੀ ਮਿਲਵਰਤਨ ਰਾਹੀ ਅੱਜ ਕੰਮ ਕਰਨ ਦੀ ਸਖਤ ਲੋੜ ਹੈ । ਤਾਂ ਕਿ ਕੌਮੀ ਸੰਸਾਰ ਪੱਧਰ ਦੇ ਮਸਲਿਆ ਨੂੰ ਅਸੀ ਸਹਿਜਤਾ ਨਾਲ ਹੱਲ ਕਰਵਾ ਸਕੀਏ ਅਤੇ ਆਪਣੀ ਕੌਮੀ ਮੰਜਿਲ ਦੀ ਪ੍ਰਾਪਤੀ ਕਰ ਸਕੀਏ ।
Comments (0)