ਭਾਰਤੀ ਫੌਜ ਵਿੱਚ ਭਰਤੀ ਕੁੜੀਆਂ ਦੇ ਸ਼ਰੀਰਕ ਸੋਸ਼ਣ ਬਾਰੇ ਡਿਪਟੀ ਕਮਾਂਡਰ ਨੇ ਖੋਲ੍ਹੇ ਰਾਜ
ਚੰਡੀਗੜ੍ਹ: ਭਾਰਤੀ ਸੁਰੱਖਿਆ ਬਲਾਂ ਦੀ ਇਕਾਈ ਭਾਰਤੀ ਤਿੱਬਤ ਸਰਹੱਦੀ ਪੁਲਿਸ (ਆਈਟੀਬੀਪੀ) ਵਿੱਚ ਬਤੌਰ ਡਿਪਟੀ ਕਮਾਂਡਰ ਕੰਮ ਕਰਦੀ ਕਰੁਣਾਜੀਤ ਕੌਰ ਨੇ ਗੰਭੀਰ ਦੋਸ਼ ਲਾਇਆ ਹੈ ਭਾਰਤੀ ਸੁਰੱਖਿਆ ਬਲਾਂ ਵਿੱਚ ਸ਼ਾਮਿਲ ਔਰਤਾਂ ਦਾ ਸ਼ਰੀਰਕ ਸੋਸ਼ਣ ਕੀਤਾ ਜਾਂਦਾ ਹੈ ਅਤੇ ਔਰਤਾਂ ਨੂੰ ਮਹਿਜ਼ 'ਇੰਟਰਟੇਨਮੈਂਟ' ਵਾਸਤੇ ਭਰਤੀ ਕੀਤਾ ਜਾਂਦਾ ਹੈ।
ਕਰੁਣਾਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੂੰ ਸਰਹੱਦੀ ਖੇਤਰ ਵਿੱਚ ਡਿਊਟੀ 'ਤੇ ਭੇਜਿਆ ਗਿਆ ਸੀ ਜਿੱਥੇ ਰਾਤ ਵੇਲੇ ਇੱਕ ਸਿਪਾਹੀ ਨੇ ਉਹਨਾਂ ਦੇ ਕਮਰੇ ਵਿੱਚ ਦਾਖਲ ਹੋ ਕੇ ਉਹਨਾਂ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਕਰੁਣਾਜੀਤ ਕੌਰ ਦਾ ਦੋਸ਼ ਹੈ ਕਿ ਉੱਚ ਅਫਸਰਾਂ ਵੱਲੋਂ ਉਸ ਦੋਸ਼ੀ ਸਿਪਾਹੀ 'ਤੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਬਚਾਇਆ ਗਿਆ ਜਿਸ ਕਾਰਨ ਉਹਨਾਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ।
ਇਹ ਘਟਨਾ 9 ਜੂਨ, 2019 ਦੀ ਹੈ ਤੇ ਉਸ ਤੋਂ ਬਾਅਦ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਕਰੁਣਾਜੀਤ ਕੌਰ ਨੇ ਦੱਸਿਆ ਕਿ ਯੂਨਿਟ ਦੇ ਸੀਓ ਨੇ ਉਹਨਾਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਨ ਦੀ ਬਜਾਏ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਕਰੁਣਾਜੀਤ ਕੌਰ ਨੇ ਗੰਭੀਰ ਦੋਸ਼ ਲਾਇਆ ਕਿ ਜਿਹੜੀਆਂ ਕੁੜੀਆਂ ਨੂੰ ਭਾਰਤੀ ਸੁਰੱਖਿਆ ਬਲਾਂ ਵਿੱਚ ਭਰਤੀ ਕੀਤਾ ਜਾਂਦਾ ਹੈ ਉਹਨਾਂ ਲਈ ਹਾਲਾਤ ਬਹੁਤ ਮਾੜੇ ਹਨ ਪਰ ਮਜ਼ਬੂਰੀ ਵਸ ਉਹ ਕੁੜੀਆਂ ਇਹਨਾਂ ਮਾੜੇ ਹਾਲਾਤਾਂ ਨੂੰ ਝੱਲ ਰਹੀਆਂ ਹਨ। ਉਹਨਾਂ ਇਸ ਮਾਮਲੇ ਵਿੱਚ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।
Comments (0)